Independence Day 2023: 15 ਅਗਸਤ 1947 ਨੂੰ ਦੇਸ਼ ਅਜਾਦ ਤਾਂ ਹੋਇਆ ਪਰ ਪੰਜਾਬ ਦੇ ਦੋ ਟੋਟੇ ਜ਼ਰੂਰ ਹੋ ਗਏ ਅਤੇ ਅਜਿਹੀ ਵੰਡ ਹੋਈ ਜਿਸਦੇ ਸੇਕ ਦਾ ਸੰਤਾਪ ਅਜੇ ਤੱਕ ਪੰਜਾਬ ਭੁਗਤ ਰਿਹਾ ਕਿਉਂਕਿ ਪੰਜ-ਆਬ ਕਿਸੇ ਵੇਲੇ ਪੰਜ ਦਰਿਆਵਾਂ ਦੀ ਅਖਵਾਉਣ ਵਾਲੀ ਧਰਤੀ ਦੇ ਟੁਕੜੇ ਇੰਨੇ ਹੋਏ ਕਿ ਸਭ ਖੇਰੂ ਖੇਰੂੰ ਹੋ ਗਿਆ, ਤੇ ਅਸਲ ਪੰਜਾਬ ਨਾਲ ਸੰਬੰਧਤ ਜਿਆਦਾਤਰ ਇਤਿਹਾਸ ਸਰਹੱਦ ਪਾਰ ਰਹਿ ਗਿਆ,ਰਹਿੰਦਾ-ਖੂੰਦਾ ਚੜ੍ਹਦੇ ਪੰਜਾਬ ਦਾ ਹਿੱਸਾ ਵੀ ਦੋ ਹੋਰ ਸੂਬਿਆ (ਹਰਿਆਣਾ , ਹਿਮਾਚਲ )‘ਚ ਵੰਡ ਦਿੱਤਾ ਗਿਆ।


COMMERCIAL BREAK
SCROLL TO CONTINUE READING

ਵੰਡ ਦੀ ਉਹ ਚੀਸ ਅੱਜ ਵੀ ਜਰੂਰ ਟਸਕਦੀ ਹੈ ਤੇ ਅੱਜ ਵੀ ਉਹ ਵੰਡ ਦੀ ਚੀਖਾਂ ਜਦੋਂ ਮਹਿਸੂਸ ਹੁੰਦੀਆਂ ਨੇ ਤਾਂ ਵਾਕਿਆ ਹੀ ਰੂਹ ਕੰਬ ਜਾਂਦੀ ਐ. ਅਸਲ ‘ਚ ਸਿਆਸਤ ਨੇ ਇਹ ਜਿਹੜੀਆਂ ਵੰਡੀਆਂ ਪਾਈਆਂ ਨੇ ਉਸਦਾ ਖਾਮਿਆਜਾ ਪਤਾ ਨੀ ਕਦੋਂ ਤੱਕ ਪਬਲਿਕ ਨੂੰ ਝੱਲਣਾ ਪੈਣਾ। ਬਹੁਤੇ ਤਾਂ ਮਿਲਣ ਨੂੰ  ਇਸ ਜਹਾਨੋਂ ਰੁਖਸਤ ਹੋ ਗਏ ਪਰ ਜਦੋਂ ਵੀ ਆਪਣਿਆ ਦੇ ਜਾਣ ਦਾ ਦਰਦ ਮਹਿਸੂਸ ਹੁੰਦਾ ਤਾਂ ਆਪ ਮੁਹਾਰੇ ਅੱਖਾਂ ਚੋਂ ਹੰਝੂ ਆ ਜਾਂਦੇ ਨੇ । ਭਾਵੇਂ ਕਿ ਸਾਲਾਂ ਬੱਧੀ ਕਈ ਵਿਛੜੇ ਭੈਣ -ਭਰਾ ਸਕੇ ਸੰਬੰਧੀ ਮੁੜ ਕਿਸੇ ਨਾ ਕਿਸੇ ਜਰੀਏ ਜਰੂਰ ਮਿਲ ਰਹੇ ਨੇ ਪਰ ਇਖਲਾਕੀ ਤੌਰ ਤੇ ਉਹ ਵੰਢੇ ਗਏ ਨੇ ਅੱਜ ਵੀ ਵੰਡ ਦੀ ਕਤਲੋਂ ਗਾਰਤ ਦਾ ਸਹਿਮ ਉਨਾਂ ਦੇ ਚਿਹਰੇ ਦੀਆਂ ਝੁਰੜੀਆਂ ਤੇ ਉਭਰਿਆ ਦਿਖਾਈ ਦਿੰਦਾ ਹੈ।


ਵੰਡ ਦਾ ਉਹ ਖੌਫਨਾਕ ਮੰਜ਼ਰ ਜਿਸ ਤੇ ਕਈ ਫਿਲਮਾਂ ਦੀਆਂ ਤਸਵੀਰਾਂ ਜਰੂਰ ਉਕਰੀਆਂ ਗਈਆਂ ਜਿਸਦੇ ਜਰੀਏ ਨਿਰਦੇਸਕਾਂ ਵੱਲੋਂ ਉਹ ਸਮਾਂ ਮਹਿਸੂਸ ਕਰਵਾਇਆ ਗਿਆ ਜਿਸ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ ਪਰ ਮੁਲਕਾਂ ਦੇ ਬਸ਼ਿੰਦਿਆਂ ਚ ਇਕ ਦੂਸਰੇ ਪ੍ਰਤੀ ਇੰਨੀ ਈਰਖਾਂ ਕਿਸਨੇ ਭਰੀ ..ਕਿਉਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਅਕਸਰ ਹੀ ਦੇਖਿਆ ਤੇ ਸੁਣਿਆ ਜਾਂਦਾ ਹੈ ਕਿ ਦੋਨੇ ਹੀ ਮੁਲਕਾ ਦੇ ਲੋਕ ਇੱਕ ਦੂਸਰੇ ਨੂੰ ਜੱਫੀ ਪਾ ਕੇ ਮਿਲਣਾ ਚਾਹੁੰਦੇ ਨੇ ਪਰ ਸਰਹੱਦ ਤੇ ਖਿੱਚੀ 1947 ਦੀ ਉਹ ਲੀਕ ਤੇ ਤਾਰਾ ਦਾ ਜਾਲ ਮਿਲਣ ‘ਚ ਵਿਛੜੇ ਪਰਿਵਾਰਂ ਦੇ ਮਨਾ ਦੇ ਅੰਦਰ ਆਰੀਆਂ ਦੇ ਦੰਦਿਆਂ ਵਾਂਗ ਨਾਸੂਰ ਬਣੇ ਹੋਏ ਨੇ।


 ਇਹ ਵੀ ਪੜ੍ਹੋ:. Independence Day 2023: ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਕੀਤਾ ਜਾਵੇਗਾ ਸਿਜਦਾ
 


ਅੱਜ ਵੀ ਬਹੁਤੇ ਪਰਿਵਾਰ ਆਪਣਾ ਘਰ ਆਪਣੇ ਖੇਤ ਆਪਣੇ ਗਲਿਆਰੇ ਚ ਬਤੀਤ ਕੀਤੇ ਉਹ ਸਮੇਂ ਦਾ ਨਿੱਘ ਮਾਨਣ ਲਈ ਜਰੂਰ ਤਰਸਦੇ ਨੇ ਅਤੇ ਕਈ ਕੌਸ਼ਿਸ਼ਾਂ ਦੇ ਬਾਵਜੂਦ ਵੀਜ਼ਾ ਲੈ ਕੇ ਦੂਸਰੇ ਮੁਲਕ ਜਰੂਰ ਜਾਂਦੇ ਨੇ ਅਤੇ ਜਦੋਂ ਆਪਣਾ ਛੱਡਿਆ ਘਰ ਤੇ ਹੋਰ ਚੀਜਾ ਉਨਾਂ ਦੀਆਂ ਅੱਖਾਂ ਸਾਹਮਣੇ ਆਉਦੀਆਂ ਹੋਣਗੀਆਂ ਤਾਂ ਉਹਨਾਂ ਦਾ ਅੱਖਾਂ ਝਪਕਣ ਨੂੰ ਮਨ ਨਹੀਂ ਕਰਦਾ ਹੋਣਾ ਅਤੇ ਓਹਨਾ ਦੇ ਧੁਰ ਅੰਦਰੋ ਇਹ ਅਰਦਾਸ ਦੀਆਂ ਇਹ ਤੁਕਾਂ 'ਖੁਲ੍ਹੇ ਦਰਸ਼ਨ ਦੀਦਾਰੇ' ਸਹਿਜੇ ਹੀ ਨਿੱਕਲ ਆਉਂਦੀਆ ਨੇ ਪਰ ਬੇਵਸ ਕਰ ਕੁਝ ਨਹੀਂ ਸਕਦੇ ਬੱਸ ਇੱਕੋ ਅਰਦਾਸ ਹੀ ਕਿ ਉਹਨਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰੇ ਬਖ਼ਸੋਂ ਜੀ, ਵੰਡ ਤੋਂ ਪਹਿਲਾਂ ਪਾਕਿਸਤਾਨ ਵਪਾਰ ਪੱਖੋਂ ਇੱਕ ਵੱਡਾ ਵਪਾਰਕ ਗਾਹ ਸੀ ਜਿਥੇ ਹਿੰਦੂ ਸਿੱਖਾਂ ਦੇ ਵੱਡੇ ਵੱਡੇ ਕਾਰੋਬਾਰ ਸਨ ਅਤੇ ਇਸੇ ਕਰਕੇ ਹਿੰਦੂ, ਸਿੱਖਾਂ ਦੇ ਬਹੁਤੇ ਧਾਰਮਿਕ ਸਥਾਨ ਸਰਹੱਦ ਪਾਰ ਪਾਕਿਸਤਾਨ ‘ਚ ਹੀ ਰਹਿ ਗਏ ਅਤੇ ਕਈ ਮੁਸਲਿਮ ਧਾਰਮਿਕ ਸਥਾਨ ਭਾਰਤ ‘ਚ।


ਪੰਜਾਬ ਦਾ ਇਲਾਕਾ ਕਿਸੇ ਵੇਲੇ ਇਨ੍ਹਾਂ ਵਿਸ਼ਾਲ ਸੀ ਕਿ ਜੋ ਕਿ ਕਾਬੁਲ ਕੰਧਾਰ ਤੱਕ ਜਾ ਲਗਦਾ ਸੀ ਅੱਜ ਇੰਨਾ ਵੰਢਿਆ ਗਿਆ ਕਿ ਹੁਣ ਪੰਜਾਬ ਦੇ ਪੱਲੇ ਕੁਝ ਨੀ ਰਿਹਾ। ਦਰਅਸਲ ਪੰਜਾਬ ਇਹ ਹਾਲ ਰਿਹਾ ਕਿ ਸਮੇਂ-ਸਮੇਂ ਦੌਰਾਨ ਕਈ ਹਕੂਮਤਾਂ ਆਈਆਂ ਤੇ ਵਰਤ ਕੇ ਅਜਿਹੇ ਜਖ਼ਮ ਦੇ ਗਈਆਂ ਜੋ ਕਿ ਸ਼ਾਇਦ ਹਮੇਸ਼ਾਂ ਹੀ ਅੱਲ੍ਹੇ ਅਤੇ ਟਸਕਦੇ ਰਹਿਣਗੇ। ਅੰਤ ਮੇਰੇ ਅਜ਼ੀਜ ਮਿੱਤਰ ਹਾਕਮ ਸਿੰਘ ਅਹਿਮਦਗੜ੍ਹੀਆ ਦੀਆਂ ਲਿਖੀਆ ਹੋਈਆਂ ਸਤਰਾ ਦੇ ਨਾਲ ਕਰਾਂਗਾ ਕਿ 


"ਅੱਜ ਵੀ ਵਿਛੜੇ ਵੀਰ, ਬੁਲਾਵਣ ਕੱਲੇ ਨੂੰ
ਲਾਹੌਰੋਂ ਭੈਣ ਸੁੱਖ ਮੰਗੇ, ਅੱਡ ਪੱਲੇ ਨੂੰ
ਹਾਲ ਬੇਹਾਲ ਹੋਇਆ ਸੀ, ਜਦ ਧਰਤ ਪੰਜ+ਆਬ ਦਾ
ਕਿੱਦਾਂ ਬਾਪੂ ਭੁੱਲੇ, 47 ਵਾਲੇ ਹੱਲੇ ਨੂੰ"


 ਇਹ ਵੀ ਪੜ੍ਹੋ:.Independence Day 2023 Live Updates: ਅੱਜ ਪੂਰਾ ਭਾਰਤ ਮਨਾ ਰਿਹੈ ਅਜ਼ਾਦੀ ਦਾ ਦਿਹਾੜਾ, PM ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਤਿਰੰਗਾ


ਗੁਰਪ੍ਰੀਤ ਸਿੰਘ ਅਮਲੋਹ ਦੀ ਰਿਪੋਰਟ