Patiala News: ਮਿਹਨਤ ਤੇ ਦ੍ਰਿੜ ਇਰਾਦੇ ਸਦਕਾ ਪਟਿਆਲਾ ਦੀ ਧੀ ਬਣੀ ਜੱਜ; ਘਰ ਵਿੱਚ ਰੌਣਕ
Patiala News: ਪਟਿਆਲਾ ਦੇ ਅਰਬਨ ਅਸਟੇਟ ਵਿੱਚ ਰਹਿਣ ਵਾਲੀ ਕਵਿਤਾ ਦੇ ਪਰਿਵਾਰ ਦੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
Patiala News: ਪਟਿਆਲਾ ਦੇ ਅਰਬਨ ਅਸਟੇਟ ਵਿੱਚ ਰਹਿਣ ਵਾਲੀ ਕਵਿਤਾ ਦੇ ਪਰਿਵਾਰ ਦੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਕਵਿਤਾ ਦੀ ਪੜ੍ਹਾਈ ਦੇ ਪਿੱਛੇ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਵਿਤਾ ਨੇ ਕਿਹਾ ਕਿ ਉਸ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਸਭ ਤੋਂ ਜ਼ਿਆਦਾ ਯੋਗਦਾਨ ਉਸ ਦੇ ਭਰਾ-ਭਾਬੀ,ਮਾਤਾ-ਪਿਤਾ ਦਾ ਰਿਹਾ ਹੈ। ਉਹ ਸਾਰੀ-ਸਾਰੀ ਰਾਤ ਪੜ੍ਹਾਈ ਕਰਦੀ ਸੀ। ਉਸ ਦਾ ਪਰਿਵਾਰ ਪੂਰਾ ਸਹਿਯੋਗ ਦਿੰਦਾ ਸੀ। ਉਨ੍ਹਾਂ ਦੇ ਕਾਰਨ ਹੀ ਉਹ ਇਸ ਮੁਕਾਮ ਉਪਰ ਪੁੱਜੀ ਹੈ।
ਇਸ ਦੌਰਾਨ ਕਵਿਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਪਹਿਲਾਂ ਕਿਹਾ ਸੀ ਕਿ ਉਹ ਜੱਜ ਬਣਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ। ਉਸ ਨੇ ਮਿਹਨਤ ਸਦਕਾ ਆਪਣਾ ਸੁਪਨਾ ਪੂਰਾ ਕੀਤਾ ਹੈ। ਕਵਿਤਾ ਦੀ ਮਾਤਾ ਭਾਵੁਕ ਹੋ ਕੇ ਉਸ ਦੀ ਤਾਰੀਫ ਕਰਦੀ ਨਜ਼ਰ ਆਈ। ਕਵਿਤਾ ਦੇ ਭਰਾ ਅਤੇ ਭਾਬੀ ਨੇ ਵੀ ਉਸ ਦੀ ਤਾਰੀਫ ਕੀਤੀ।
ਇਹ ਵੀ ਪੜ੍ਹੋ : Ferozepur News: ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਵੱਲੋਂ ਅਸਲਾ ਲਾਇਸੰਸੀਆਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੀ ਅਪੀਲ
ਉਨ੍ਹਾਂ ਨੇ ਕਿਹਾ ਕਿ ਕਵਿਤਾ ਨੇ ਆਪਣੇ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਕਾਬਿਲੇਗੌਰ ਹੈ ਕਿ ਕਵਿਤਾ ਨੇ ਪੀਸੀਐਐਸ(ਜੇ) ਪ੍ਰੀਖਿਆ 2022-2023 ਵਿੱਚ ਪਾਸ ਕਰ ਲਈ ਸੀ। ਉਸ ਨੇ ਪੰਜਾਬੀ ਯੂਨੀਵਰਸਿਟੀ ਵਿੱਚ 2018 ਵਿੱਚ 5 ਸਾਲ ਲਾਅ ਦੀ ਪੜ੍ਹਾਈ ਕੀਤੀ ਹੈ। ਪੀਸੀਐਮਸ ਦੀ ਤਿਆਰੀ ਉਹ ਪਿਛਲੇ ਕਈ ਸਾਲਾਂ ਤੋਂ ਕਰ ਰਹੀ ਸੀ।
ਇਹ ਵੀ ਪੜ੍ਹੋ : Fazilka News: ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 2 ਗ੍ਰਿਫ਼ਤਾਰ