Hardorwal Khurd News: ਪਿੰਡ ਹਰਦੋਵਾਲ ਖੁਰਦ ਵਿੱਚ ਸਰਬ ਸੰਮਤੀ ਦੇ ਨਾਲ ਇੱਕ ਮਹਿਲਾ ਨੂੰ ਸਰਪੰਚ ਚੁਣਿਆ ਗਿਆ ਸੀ। ਮਹਿਲਾ ਅਤੇ ਉਸਦੇ ਪਤੀ ਵੱਲੋਂ ਲੱਡੂ ਵੰਡ ਕੇ ਧਾਰਮਿਕ ਸਥਾਨਾਂ ਦੇ ਮੱਥੇ ਟੇਕ ਕੇ ਜਸ਼ਨ ਵੀ ਮਨਾਏ ਗਏ। ਇਸ ਵਿੱਚ ਕੁਝ ਪਿੰਡ ਵਾਲੇ ਵੀ ਨਾਲ ਮੌਜੂਦ ਸਨ ਪਰ ਸਰਬਸੰਮਤੀ ਦੀ ਖੁਸ਼ੀ ਲੰਬਾ ਸਮਾਂ ਝੱਲ ਨਹੀਂ ਸਕੀ। ਬਾਕੀ ਪਾਰਟੀਆਂ ਦੇ ਲੋਕ ਇਕੱਠੇ ਹੋ ਗਏ ਤੇ ਚੋਣ ਲੜਨ ਦਾ ਫੈਸਲਾ ਲਿਆ ਗਿਆ। ਕਾਂਗਰਸ, ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਵਜੋਂ ਸਾਰੇ ਹੀ ਆਪਣੇ ਸਰਪੰਚੀ ਦੇ ਨਾਲ-ਨਾਲ ਮੈਂਬਰ ਪੰਚਾਇਤਾਂ ਦੇ ਵੀ ਕਾਗਜ਼ ਭਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵੀ ਜੋਤੀ ਨਾਮ ਦੀ ਮਹਿਲਾ ਆਪਣੇ ਆਪ ਨੂੰ ਸਰਬਸੰਮਤੀ ਨਾਲ ਬਣੀ ਸਰਪੰਚ ਦੱਸ ਰਹੀ ਆ ਇਸਨੇ ਪਿੰਡ ਦੇ ਵਿੱਚ ਕਿਸੇ ਨਾਲ ਵੀ ਕੋਈ ਸਲਾਹ ਨਹੀਂ ਕੀਤੀ। ਇਹ ਸਰਾਸਰ ਗਲਤ ਹੈ ਇਸ ਨੂੰ ਲੈ ਕੇ ਹੁਣ ਪਿੰਡ ਵਿੱਚ ਚੋਣ ਕਰਵਾਈ ਜਾਏਗੀ।


COMMERCIAL BREAK
SCROLL TO CONTINUE READING

 


ਵਿਧਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਖ਼ੁਰਦ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨਣ ਸਿੰਘ ਖ਼ਾਲਸਾ ਦੇ ਨਜ਼ਦੀਕੀ ਸਾਥੀ ਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸਰਵਣ ਸਿੰਘ ਦੇ ਧਰਮ ਪਤਨੀ ਬੀਬੀ ਜੋਤੀ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ।


ਆਮ ਆਦਮੀ ਪਾਰਟੀ ਤੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਹਰਦੋਰਵਾਲ ਖ਼ੁਰਦ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚ ਬੀਬੀ ਜੋਤੀ ਨੂੰ ਸਿਰੋਪਾ ਪਾ ਕੇ ਸਰਪੰਚ ਬਣਨ ਉਤੇ ਵਧਾਈ ਦਿੱਤੀ ਸੀ। 


ਬੀਬੀ ਜੋਤੀ ਤੇ ਉਨ੍ਹਾਂ ਦੇ ਪਤੀ ਸਰਵਣ ਸਿੰਘ ਦਾ ਪਿੰਡ ਪਹੁੰਚਣ ਉਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਨਣ ਸਿੰਘ ਖਾਲਸਾ ਅਤੇ ਪਿੰਡ ਵਾਸੀਆਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।


ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਨੇ ਅੱਜ ਝੋਨੇ ਦੇ ਖਰੀਦ ਨੂੰ ਲੈ ਕੇ ਬੁਲਾਈ ਉੱਚ ਪੱਧਰੀ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਸਰਪੰਚ ਬਣ ਉਪਰੰਤ ਬੀਬੀ ਜੋਤੀ ਅਤੇ ਉਨ੍ਹਾਂ ਦੇ ਪਤੀ ਸਰਵਣ ਸਿੰਘ ਪਿੰਡ ਦੇ ਚਰਚ ਵਿੱਚ ਨਤਮਸਤਕ ਹੋਏ। ਉਧਰ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹਨ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਨਵੀਂ ਚੁਣੇਗੀ ਸਰਪੰਚ ਬੀਬੀ ਜੋਤੀ ਅਤੇ ਉਨ੍ਹਾਂ ਦੇ ਪਤੀ ਵੱਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਹਲਕਾ ਆਗੂ ਗੁਰਦੀਪ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ।


ਇਹ ਵੀ ਪੜ੍ਹੋ : Govinda Bullet Injury: ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਕੀ ਹੈ ਪੂਰਾ ਮਾਮਲਾ?