Bathinda News: ਪਿੰਡ ਮਹਿਮਾ ਭਗਵਾਨਾ ਦੀ ਹਰਪਾਲ ਕੌਰ 50 ਸਾਲਾਂ ਤੋਂ ਚਰਖਾ ਕੱਤ ਕੇ ਕਰ ਰਹੀ ਗੁਜ਼ਾਰਾ
(ਕੁਲਬੀਰ ਬੀਰਾ ਬਠਿੰਡਾ): ਪੰਜਾਬੀ ਸੱਭਿਆਚਾਰ `ਚ ਚਰਖਾ ਬਹੁ-ਭਾਵੀ ਅਰਥ ਰੱਖਦਾ ਹੈ। ਲੰਘੀ ਸਦੀ ਦੇ ਅੱਧ ਤੱਕ ਪੰਜਾਬ ਦੇ ਬਹੁਗਿਣਤੀ ਘਰਾਂ ਦੇ ਵਿਹੜਿਆਂ `ਚ ਚਰਖੇ ਦੀ ਘੂਕਰ ਆਪਣਾ ਸੰਗੀਤ ਬਿਖੇਰਦੀ ਰਹੀ ਹੈ। ਪਰ ਹੁਣ ਚਰਖਾ ਪੰਜਾਬੀ ਸੱਭਿਆਚਾਰ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ। ਚਰਖਾ ਕੱਤਣਾ ਵੀ ਵੱਡੀ ਇੱਕ ਕਲਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ
Bathinda News: (ਕੁਲਬੀਰ ਬੀਰਾ ਬਠਿੰਡਾ): ਪੰਜਾਬੀ ਸੱਭਿਆਚਾਰ 'ਚ ਚਰਖਾ ਬਹੁ-ਭਾਵੀ ਅਰਥ ਰੱਖਦਾ ਹੈ। ਲੰਘੀ ਸਦੀ ਦੇ ਅੱਧ ਤੱਕ ਪੰਜਾਬ ਦੇ ਬਹੁਗਿਣਤੀ ਘਰਾਂ ਦੇ ਵਿਹੜਿਆਂ 'ਚ ਚਰਖੇ ਦੀ ਘੂਕਰ ਆਪਣਾ ਸੰਗੀਤ ਬਿਖੇਰਦੀ ਰਹੀ ਹੈ। ਪਰ ਹੁਣ ਚਰਖਾ ਪੰਜਾਬੀ ਸੱਭਿਆਚਾਰ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ।
ਚਰਖਾ ਕੱਤਣਾ ਵੀ ਵੱਡੀ ਇੱਕ ਕਲਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੀ ਬੇਬੇ ਹਰਪਾਲ ਕੌਰ ਜੋ ਪਿਛਲੇ 50 ਸਾਲਾਂ ਤੋਂ ਲਗਾਤਾਰ ਚਰਖਾ ਕੱਤਦੀ ਹੈ ਤੇ ਅੱਜ ਵੀ ਇਸ ਉਮਰ ਵਿੱਚ ਤੰਦਰੁਸਤ ਹੈ ਤੇ ਆਪਣੇ ਖਰਚੇ ਕੱਢ ਲੈਂਦੀ ਹੈ। ਬੇਬੇ ਹਰਪਾਲ ਕੌਰ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਕਲਾ ਹੈ ਜਿਸ ਦੇ ਨਾਲ ਸਰੀਰਕ ਤੰਦਰੁਸਤੀ ਵੀ ਰਹਿੰਦੀ ਹੈ ਤੇ ਕਮਾਈ ਦਾ ਸਾਧਨ ਵੀ ਬਣਿਆ ਰਹਿੰਦਾ ਹੈ ਜੋ ਹੁਣ ਇਸ ਮਸ਼ੀਨੀ ਯੁੱਗ ਵਿੱਚ ਖਤਮ ਹੁੰਦੀ ਜਾ ਰਹੀ ਹੈ।
ਅੱਜ-ਕੱਲ੍ਹ ਦੇ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਕਿ ਚਰਖਾ ਕਿਉਂ ਕੱਤਿਆ ਜਾਂਦਾ ਸੀ ਸਿਰਫ਼ ਚਰਖੇ ਦੇ ਨਾਲ ਫੋਟੋਆਂ ਖਿਚਾਉਣਾ ਹੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 50 ਸਾਲ ਤੋਂ ਚਰਖੇ ਨੂੰ ਕੱਤਦੀ ਆ ਰਹੀ ਹੈ। ਇਸ ਦੇ ਨਾਲ ਹੁਣ ਤੱਕ ਮੈਂ ਸਾਡੀਆਂ ਕਈ ਪੀੜੀਆਂ ਦੇ ਦਾਜ ਦੇ ਕੱਪੜੇ, ਸਰਦੀਆਂ ਵਿੱਚ ਵਰਤਣ ਵਾਲੇ ਖੇਸ ਦਰੀਆਂ ਤੇ ਹੋਰ ਬਹੁਤ ਸਾਰਾ ਘਰੇਲੂ ਸਮਾਨ ਤਿਆਰ ਕਰਦੀ ਰਹੀ ਹਾਂ।
ਸਾਡੇ ਪਿੰਡ ਵਿੱਚ ਪਹਿਲਾਂ ਬਹੁਤ ਸਾਰੀਆਂ ਔਰਤਾਂ ਚਰਖੇ ਕੱਤਦੀਆਂ ਸਨ ਪਰ ਸਮੇਂ ਦੇ ਨਾਲ-ਨਾਲ ਸਭ ਅਲੋਪ ਹੋ ਰਿਹਾ ਹੈ। ਹੁਣ ਅਸੀਂ ਦੋ ਔਰਤਾਂ ਹੀ ਰਹਿ ਗਈਆਂ ਜੋ ਹੁਣ ਵੀ ਮੇਲਿਆਂ ਉਤੇ ਜਾ ਕੇ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੀਆਂ ਹਾਂ ਕਿ ਦੇਸੀ ਖੱਦਰ ਦੇ ਕੱਪੜੇ ਕਿਵੇਂ ਤਿਆਰ ਕੀਤੇ ਜਾਂਦੇ ਹਨ।
ਸਾਨੂੰ ਇਹ ਜਿੱਥੇ ਮਨ ਦੀ ਸੰਤੁਸ਼ਟੀ ਮਿਲਦੀ ਹੈ ਉੱਥੇ ਹੀ ਸਰੀਰਕ ਕਸਰਤ ਵੀ ਹੁੰਦੀ ਰਹਿੰਦੀ ਹੈ ਜਿਸ ਦੇ ਨਾਲ ਅਸੀਂ ਤੰਦਰੁਸਤ ਹਾਂ ਅਤੇ ਸਾਡੇ ਵੱਲੋਂ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਜੋ ਬਾਜ਼ਾਰ ਵਿੱਚ ਬਹੁਤ ਮਹਿੰਗੇ ਭਾਅ ਉਤੇ ਵਿਕਦੀਆਂ ਹਨ ਕਿਉਂਕਿ ਇਹ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਹਨ। ਮੈਂ ਤਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੀ ਹਾਂ ਕਿ ਤੁਹਾਨੂੰ ਵੀ ਚਰਖਾ ਕੱਤਣਾ ਸਿੱਖਣਾ ਚਾਹੀਦਾ ਹੈ ਜਿਸ ਦੇ ਨਾਲ ਤੁਸੀਂ ਕਮਾਈ ਵੀ ਕਰ ਸਕਦੇ ਹੋ ਤੇ ਵਿਰਸੇ ਨੂੰ ਸੰਭਾਲ ਕੇ ਵੀ ਰੱਖ ਸਕਦੇ ਹੋ।
ਇਹ ਵੀ ਪੜ੍ਹੋ : Punjab Farmers Protest Live: ਕੇਂਦਰ ਸਰਕਾਰ 4 ਹੋਰ ਫਸਲਾਂ ਉਤੇ ਐਮਐਸਪੀ ਦੇਣ ਲਈ ਤਿਆਰ; ਸਹਿਮਤੀ ਨਾ ਬਣਨ 'ਤੇ ਕਿਸਾਨ ਦਿੱਲੀ ਕਰਨਗੇ ਕੂਚ