ਹੁਣ ਵਿੱਤ ਮੰਤਰੀ ਨੇ ਗਿਣਾਈਆਂ ਇੱਕ ਸਾਲ ਦੀਆਂ ਪ੍ਰਾਪਤੀਆਂ, ਕਿਹਾ `ਪਹਿਲੇ ਦਿਨ ਤੋਂ ਕੀਤਾ ਕੰਮ, 300 ਯੂਨਿਟ ਬਿਜਲੀ ਦਿੱਤੀ ਮੁਫ਼ਤ`
ਇਸ ਦੌਰਾਨ ਪੁਰਾਣੀਆਂ ਸਰਕਾਰਾਂ `ਤੇ ਨਿਸ਼ਾਨਾ ਸਾਧਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ `ਪਹਿਲਾਂ ਸਰਕਾਰਾਂ ਚਾਰ ਸਾਲਾਂ ਬਾਅਦ ਹੋਸ਼ ਵਿੱਚ ਆਉਂਦੀਆਂ ਸਨ, ਪਰ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਕੀਤਾ ਹੈ।`
Harpal Singh Cheema on 1 year of Aam Aadmi Party Government in Punjab news: ਅੱਜ ਯਾਨੀ 17 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੂਰਾ ਇੱਕ ਸਾਲ ਹੋ ਚੁੱਕਿਆ ਹੈ। ਅੱਜ ਦੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਸੀ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਪੰਜਾਬੀਆਂ ਦੇ ਹਿੱਤ ਵਿੱਚ ਫੈਸਲੇ ਲਏ ਗਏ ਹਨ। ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ "ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਤੇ ਭਰੋਸਾ ਕੀਤਾ ਹੈ।"
ਆਪਣੀ ਸਰਕਾਰ ਬਾਰੇ ਦੱਸਦਿਆਂ, ਉਨ੍ਹਾਂ ਕਿਹਾ ਕਿ "ਅਸੀਂ ਪਹਿਲੇ ਸਾਲ ਵਿੱਚ 26 ਹਜ਼ਾਰ ਤੋਂ ਵੱਧ ਨੋਕਰੀਆਂ ਦਿੱਤੀਆਂ, 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗਾਰੰਟੀ ਪੂਰੀ ਕੀਤੀ, 500 ਆਮ ਆਦਮੀ ਕਲੀਨਿਕ ਪਹਿਲੇ ਸਾਲ ਵਿੱਚ ਖੋਲ੍ਹੇ ਨੇ, ਜਿਸ ਵਿੱਚ 10 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਚੁੱਕੇ ਹਨ, ਮੁਲਾਜ਼ਮਾਂ ਨੂੰ ਪੱਕਾਕੀਤਾ ਗਿਆ, ਸਿੱਖਿਆ ਦੇ ਖੇਤਰ ਵਿੱਚ ਵਾਅਦਾ ਸੀ ਕੀ ਅਧਿਆਪਕਾਂ ਦੀ ਟ੍ਰੇਨਿੰਗ ਵਿਦੇਸ਼ਾਂ ਤੋਂ ਕਰਵਾਵਾਂਗੇ, ਉਸ ਲਈ ਅਸੀਂ ਅਧਿਆਪਕ ਵਿਦੇਸ਼ ਭੇਜੇ ਹਨ।"
ਇਹ ਵੀ ਪੜ੍ਹੋ: Punjab news : 6 ਸਾਲ ਦੇ ਮਾਸੂਮ ਬੱਚੇ ਦਾ ਕਤਲ! ਅਣਪਛਾਤੇ ਬਾਈਕ ਸਵਾਰਾਂ ਨੇ ਮਾਰੀ ਗੋਲੀ
ਉਨ੍ਹਾਂ ਇਹ ਵੀ ਕਿਹਾ ਕਿ "ਪੰਜਾਬ ਵਿੱਚ ਨਿਵੇਸ਼ਕਾਰ ਆ ਰਹੇ ਹਨ, ਜਿਸ ਨਾਲ ਪੰਜਾਬ ਵਿੱਚ ਨੋਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਸਦੇ ਨਾਲ ਹੀ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬੀ ਭਾਸ਼ਾ ਲਈ ਅਹਿਮ ਕੰਮ ਕੀਤਾ ਹੈ ਅਤੇ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਈਵ ਟੈਲੀਕਾਸਟ ਹੋਣ ਲੱਗ ਪਿਆ। ਇਸਦੇ ਨਾਲ ਹੀ, "ਸਰਕਾਰ ਦੀਆਂ ਜ਼ਮੀਨਾਂ 'ਤੇ ਹੋਏ ਕਬਜ਼ੇ ਛੁਡਾਏ ਗਏ ਹਨ, ਜਿੰਨੇ ਵੀ ਖਰਾਬ ਫਸਲਾਂ ਦੇ ਮੁਆਵਜ਼ੇ ਪੈਂਡਿੰਗ ਪਏ ਸਨ ਉਹ ਸਾਰੇ ਕਿਸਾਨਾਂ ਨੂੰ ਮੁਆਵਜ਼ੇ ਦਿੱਤੇ ਗਏ, ਪਾਣੀ ਬਚਾਉਣ ਲਈ ਫ਼ਸਲੀ ਵਿਭਿੰਨਤਾ ਵੱਲ ਕਿਸਾਨਾਂ ਨੂੰ ਆਕਰਸ਼ਿਤ ਕੀਤਾ ਗਿਆ," ਉਨ੍ਹਾਂ ਕਿਹਾ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ "ਪਹਿਲਾਂ ਦਿੱਲੀ ਏਅਰਪੋਰਟ 'ਤੇ ਪ੍ਰਾਈਵੇਟ ਬੱਸਾਂ ਜਾਂਦੀਆਂ ਸਨ ਪਰ ਹੁਣ ਸਰਕਾਰੀ ਬੱਸਾਂ ਜਾਣ ਲੱਗ ਪਈਆਂ ਹਨ ਤੇ ਪੰਜਾਬ ਵਿੱਚ ਗੈਂਗਸਟਰ ਕਲਚਰ ਵੀ ਖ਼ਤਮ ਕੀਤਾ ਗਿਆ ਹੈ, ਬਹੁਤ ਸਾਰੇ ਫੜ੍ਹੇ ਗਏ ਹਨ ਅਤੇ ਬਹੁਤ ਸਾਰਿਆਂ ਦਾ ਐਨਕਾਊਂਟਰ ਕੀਤਾ ਗਿਆ ਹੈ।"
ਇਹ ਵੀ ਪੜ੍ਹੋ: Punjab Weather Today: ਪੰਜਾਬ ਤੇ ਚੰਡੀਗੜ੍ਹ 'ਚ ਅਗਲੇ 4 ਦਿਨ ਹੋਵੇਗੀ ਬਾਰਿਸ਼! IMD ਨੇ ਜਾਰੀ ਕੀਤਾ ਯੈਲੋ ਅਲਰਟ
(For more news apart from Harpal Singh Cheema on 1 year of Aam Aadmi Party Government in Punjab news, stay tuned to Zee PHH)