Harsimrat Kaur Badal News/ਕੁਲਬੀਰ ਬੀਰਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜੰਗੀ ਪੱਧਰ ਉੱਤੇ ਛੇੜਿਆ ਹੋਇਆ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਠਿੰਡਾ ਤੋਂ ਇੱਕ ਵਾਰ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿੱਚ ਉਤਾਰੇ ਗਏ। ਬਠਿੰਡਾ ਵਿਖੇ ਪਹੁੰਚੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਹੰਸਰਾਜ ਹੰਸ ਵੱਲੋਂ ਪਿਛਲੇ ਦਿਨੀ ਕਿਸਾਨਾਂ ਖਿਲਾਫ਼ ਦਿੱਤੇ ਗਏ ਬਿਆਨ ਨੂੰ ਭਾਜਪਾ ਦੀ ਮਾੜੀ ਸੋਚ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹਾ ਕਰਕੇ ਹੰਸਰਾਜ ਹੰਸ ਨੇ ਕਿਸਾਨਾਂ ਦਾ ਜਿੱਥੇ ਅਪਮਾਨ ਕੀਤਾ ਹੈ ਉਥੇ ਭਾਜਪਾ ਦੀ ਕਿਸਾਨਾਂ ਪ੍ਰਤੀ ਸੋਚ ਨੂੰ ਵੀ ਉਜਾਗਰ ਕੀਤਾ ਹੈ।


COMMERCIAL BREAK
SCROLL TO CONTINUE READING

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਇੱਕ ਵਾਰ ਪਹਿਲਾਂ ਵੀ ਪੰਜਾਬ ਆਏ ਸਨ ਦੇਸ਼ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਦੌਰਾਨ ਉੱਠਣ ਉੱਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਪਾਣੀ ਕੇਜਰੀਵਾਲ ਦੀ ਜਨਮਭੂਮੀ ਹਰਿਆਣਾ ਨੂੰ ਦੇਣ ਲਈ ਗਲਤ ਢੰਗ ਤਰੀਕੇ ਅਪਨਾ ਕੇ ਪਟਵਾਰੀਆਂ ਤੋਂ ਖਰੜੇ ਤਿਆਰ ਕਰਵਾਏ ਜਾ ਰਹੇ ਹਨ ਅਤੇ ਨਹਿਰੀ ਪਟਵਾਰੀਆਂ ਉ੍ੱਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਦਬਆ ਨਾ ਮੰਨਣ ਵਾਲੇ ਪਟਵਾਰੀਆਂ ਨੂੰ ਬਦਲਿਆ ਜਾ ਰਿਹਾ ਹੈ। ਜੇਕਰ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਸੜਕਾਂ ਉੱਤੇ ਉਤਰੇਗਾ ਤੇ ਪੰਜਾਬ ਦੇ ਪਾਣੀਆਂ ਲਈ ਕੁਰਬਾਨੀ ਦੇਵੇਗਾ।


ਇਹ ਵੀ ਪੜ੍ਹੋ: Ravneet Singh Bittu: ਲੁਧਿਆਣਾ 'ਚ BJP ਉਮੀਦਵਾਰ ਬਿੱਟੂ ਨੇ ਕਿਹਾ- IT ਵਿਭਾਗ 'ਚ ਦਰਜ ਕਰਾਵਾਂਗਾ ਸ਼ਿਕਾਇਤ