`ਭਾਰਤ ਜੋੜੋ ਯਾਤਰਾ` ’ਤੇ ਹਰਿਆਣਾ ਦੇ ਮੰਤਰੀ ਦਾ ਤੰਜ, `ਇੱਥੇ ਤਾਂ ਇੱਕ ਕੁੱਤਾ ਵੀ ਨਹੀਂ ਭੌਂਕਿਆ`
ਹਾਲਾਂ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਇਸ ਬਿਆਨ ’ਤੇ ਕਾਂਗਰਸੀ ਲੀਡਰਾਂ ਦੀ ਜਵਾਬੀ ਪ੍ਰਤੀਕਿਰਿਆ ਆਉਣਾ ਬਾਕੀ ਹੈ।
Anil vij on Bharat Jodo Yatra: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ’ਤੇ ਤੰਜ ਕੱਸਿਆ ਹੈ। ਜਿਸ ਤੋਂ ਬਾਅਦ ਵਿਜ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ’ਚ ਕਾਫ਼ੀ ਵਾਇਰਲ ਹੋ ਰਿਹਾ ਹੈ।
ਦਰਅਸਲ ਵਿਜ ਇਸ ਵੀਡੀਓ ’ਚ ਕਹਿ ਰਹੇ ਹਨ ਕਿ ਯਾਤਰਾ ਤਾਂ ਪਹਿਲਾਂ ਵੀ ਕਈ ਨਿਕਲੀਆਂ ਹਨ। ਸਾਰੀ ਦੁਨੀਆ ਉਸ ’ਚ ਸ਼ਾਮਲ ਹੁੰਦੀ ਸੀ, ਜੇ. ਪੀ. ਦੀ ਯਾਤਰਾ ਵੀ ਨਿਕਲੀ ਸੀ। ਹੁਣ ਇਹ (ਭਾਰਤ ਜੋੜੋ) ਯਾਤਰਾ ਕੱਢਕੇ ਚੱਲੇ ਗਏ ਪਰ ਇਨ੍ਹਾਂ ਦੀ ਯਾਤਰਾ ’ਚ ਇੱਕ ਕੁੱਤਾ ਵੀ ਨਹੀਂ ਭੌਂਕਿਆ।
ਹਾਲਾਂਕਿ ਅਨਿਲ ਵਿਜ ਦੇ ਇਸ ਬਿਆਨ ’ਤੇ ਕਾਂਗਰਸੀ ਲੀਡਰਾਂ ਦੀ ਜਵਾਬੀ ਪ੍ਰਤੀਕਿਰਿਆ ਆਉਣਾ ਹਾਲੇ ਬਾਕੀ ਹੈ।
ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਰਾਹੁਲ ਗਾਂਧੀ ਦੀ ਅਗਵਾਈ ’ਚ ਭਾਰਤ ਜੋੜੋ ਯਾਤਰਾ (Bharat Jodo Yatra) ਫਿਲਹਾਲ ਪੰਜਾਬ ’ਚ ਗੁਜਰ ਰਹੀ ਹੈ। ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ (Santokh Chaudhary) ਦੇ ਦਿਹਾਂਤ ਤੋਂ ਬਾਅਦ ਯਾਤਰਾ 24 ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਸੀ। 14 ਜਨਵਰੀ, 2023 ਨੂੰ ਰਾਹੁਲ ਗਾਂਧੀ ਦੇ ਨਾਲ ਯਾਤਰਾ ’ਚ ਦਿਲ ਦਾ ਦੌਰਾ ਪੈਣ ਕਾਰਨ ਸੰਤੋਖ ਚੌਧਰੀ ਦੀ ਮੌਤ ਹੋ ਗਈ ਸੀ। ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ’ਚ ਅੰਤਿਮ-ਸੰਸਕਾਰ ਤੋਂ ਬਾਅਦ ਯਾਤਰਾ ਨੇ ਅੱਗੇ ਪੜਾਅ ਲਈ ਕੂਚ ਕੀਤਾ।
ਸੋਮਵਾਰ ਨੂੰ ਇਹ ਯਾਤਰਾ ਪੰਜਾਬ ਦੇ ਆਦਮਪੁਰ ਤੋਂ ਦੁਬਾਰਾ ਸ਼ੁਰੂ ਹੋਈ, ਅੱਜ ਸ਼ਾਮ ਨੂੰ ਇਹ ਯਾਤਰਾ ਹੁਸ਼ਿਆਰਪੁਰ ਜਿਲ੍ਹੇ ’ਚ ਦਾਖ਼ਲ ਹੋਵੇਗੀ ਅਤੇ ਰਾਤ ਨੂੰ ਉੜਮੁੜ ਟਾਂਡਾ ’ਚ ਰੁਕੇਗੀ। ਰਾਹੁਲ ਗਾਂਧੀ (Rahul Gandhi) ਦੀ ਅਗਵਾਈ ’ਚ ਭਾਰਤ ਜੋੜੋ ਯਾਤਰਾ ਜਲੰਧਰ ਤੋਂ ਹੁਸ਼ਿਆਰਪੁਰ ’ਚ ਦਾਖ਼ਲ ਹੋ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਕੜਾਕੇ ਦੀ ਠੰਡ ਦਾ ਬਾਵਜੂਦ ਲੋਕ ਵੱਡੀ ਗਿਣਤੀ ’ਚ ਯਾਤਰਾ ’ਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ 108 ਐਂਬੂਲੈਂਸ ਸੇਵਾ ਦੇ ਕਰਮਚਾਰੀ ਜੋ ਲਗਾਤਾਰ ਹੜਤਾਲ ’ਤੇ ਚੱਲ ਰਹੇ ਹਨ, ਉਨ੍ਹਾਂ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।
ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਜੈ ਰਾਮ ਰਮੇਸ਼ ਅਤੇ ਕਨ੍ਹਈਆ ਕੁਮਾਰ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਬਾਅਦ ਹੁਣ ਲਤੀਫ਼ਪੁਰਾ ’ਚ ਅੰਦੋਲਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਮਾਂ ਬਹੁਤਾ ਦੂਰ ਨਹੀਂ ਜਦੋਂ ਤੁਹਾਨੂੰ ਪੰਜਾਬ ਦੀ ਹਰ ਸੜਕ ’ਤੇ ਅੰਦੋਲਨ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਮੇਅਰ ਦੀ ਕੁਰਸੀ ਲਈ ਭਾਜਪਾ ਅਤੇ 'ਆਪ' ਵਿਚਾਲੇ ਫਸਵਾਂ ਮੁਕਾਬਲਾ, ਕਾਂਗਰਸ ਬਣੀ ਤਰੁਪ ਦਾ ਪੱਤਾ!