ਜਾਣੋ, ਕਿਉਂ ਹਰਿਆਣਾ ਦੇ ਗ੍ਰਹਿ ਮੰਤਰੀ ਵਿਜ ਨੇ CM ਭਗਵੰਤ ਮਾਨ ਲਿਖਿਆ ਪੱਤਰ?
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ CM ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡੇਰਾਬੱਸੀ ਤੋ ਰਾਮਗੜ੍ਹ ਜਾਣ ਵਾਲੀ ਸੜਕ ਨੂੰ ਚਾਰ-ਮਾਰਗੀ ਕੀਤਾ ਜਾਵੇ।
Letter to CM Mann: ਹਰਿਆਣਾ ਵਲੋਂ ਵੱਖਰੀ ਵਿਧਾਨ ਸਭਾ ਦਾ ਮਸਲਾ ਹਾਲੇ ਸੁਲਝਿਆ ਨਹੀਂ ਕਿ ਹੁਣ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨਵੀਂ ਸਮੱਸਿਆ ਦਾ ਜ਼ਿਕਰ ਕੀਤਾ ਹੈ।
ਦਰਅਸਲ ਅਨਿਲ ਵਿਜ (Anil vij) ਜ਼ਿਲ੍ਹਾ ਮੋਹਾਲੀ ’ਚ ਪੈਂਦੀ ਜ਼ੀਰਕਪੁਰ ਰੋਡ ਨੂੰ ਲੈਕੇ ਪਰੇਸ਼ਾਨ ਹਨ। ਉਨ੍ਹਾਂ CM ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਰਾਮਗੜ੍ਹ ਤੋਂ ਡੇਰਾਬੱਸੀ ਜਾਣ ਵਾਲੀ ਸੜਕ ਨੂੰ ਫੋਰਲੇਨ (Four lane) ਕੀਤਾ ਜਾਵੇ।
ਵਿੱਜ ਨੇ ਪੱਤਰ ’ਚ ਜ਼ਿਕਰ ਕੀਤਾ ਹੈ ਕਿ ਡੇਰਾਬੱਸੀ ਤੋਂ ਰਾਮਗੜ੍ਹ ਜਾਣ ਵਾਲੀ ਸੜਕ ’ਤੇ ਕਾਫ਼ੀ ਟ੍ਰੈਫ਼ਿਕ ਰਹਿੰਦਾ ਹੈ ਤੇ ਇਸਦੇ ਨਾਲ ਹੀ ਸੜਕ ਦੀ ਹਾਲਤ ਵੀ ਕਾਫ਼ੀ ਖਸਤਾ ਹੈ। ਜਿਸ ਕਾਰਨ ਲੋਕ ਜ਼ੀਰਕਪੁਰ ਤੋਂ ਰਾਮਗੜ੍ਹ ਹੁੰਦਾ ਹੋਏ ਪੰਚਕੂਲਾ, ਚੰਡੀਗੜ੍ਹ ਪਹੁੰਚਦੇ ਹਨ।
ਗ੍ਰਹਿ ਮੰਤਰੀ ਵਿੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕੀਤੀ ਕਿ ਡੇਰਾਬੱਸੀ ਤੋਂ ਵਾਇਆ ਰਾਮਗੜ੍ਹ ਹੁੰਦੇ ਹੋਏ ਚੰਡੀਗੜ-ਪੰਚਕੂਲਾ ਜਾਣ ਵਾਲੇ ਲੋਕਾਂ ਦੀ ਮੁਸ਼ਕਿਲ ਨੂੰ ਸਮਝਿਆ ਜਾਵੇ। ਡੇਰਾਬੱਸੀ ਤੋਂ ਰਾਗਗੜ੍ਹ ਜਾਣ ਵਾਲੀ ਸੜਕ ਨੂੰ ਚਾਰ-ਮਾਰਗੀ (Four Lane) ਕੀਤਾ ਜਾਵੇ।