ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੀ ਮਾਲ ਰੋਡ ਤੇ ਸਥਿਤ ਇੱਕ ਨਾਮੀ ਨਿੱਜੀ ਬੈਂਕ ਦੇ ਵਿਚ ਅੱਜ ਉਸ ਵੇਲੇ ਇਕ ਵੱਡੀ ਵਾਰਦਾਤ ਹੋ ਗਈ। ਜਦੋਂ ਇੱਕ ਕੰਪਨੀ ਦਾ ਕੈਸ਼ ਜਮ੍ਹਾ ਕਰਵਾਉਣ ਆਏ ਮੁਲਾਜ਼ਮ ਤੋਂ ਢਾਈ ਲੱਖ ਰੁਪਏ ਲੈ ਕੇ ਇਕ ਮੁਲਜ਼ਮ ਫ਼ਰਾਰ ਹੋ ਗਿਆ। ਬੈਂਕ ਨਾਲ ਸਬੰਧਿਤ ਵਿਅਕਤੀ  6 ਲੱਖ ਰੁਪਏ ਜਮਾਂ ਕਰਾਉਣ ਆਇਆ ਸੀ ਇਸ ਦੌਰਾਨ ਉਸ ਨੂੰ ਕੈਸ਼ ਕਾਊਂਟਰ ਤੇ ਇਕ ਵਿਅਕਤੀ ਮਲਿਆ ਜਿਸ ਨੇ ਖੁਦ ਨੂੰ ਬੈਂਕ ਦਾ ਹੀ ਮੁਲਾਜ਼ਮ ਦੱਸਿਆ ਅਤੇ ਉਸ ਤੋਂ ਪੈਸੇ ਲੈ ਕੇ ਅੰਦਰ ਜਮ੍ਹਾਂ ਕਰਾਉਣ ਦਾ ਝਾਂਸਾ ਦੇ ਕੇ ਢਾਈ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਕ ਘੰਟੇ ਬਾਅਦ ਪੁਲਸ ਮੌਕੇ ਤੇ ਪਹੁੰਚੀ ਪੁਲਿਸ ਨੂੰ ਬੈਂਕ ਮੁਲਾਜ਼ਮਾਂ ਵੱਲੋਂ ਨਹੀਂ ਸਗੋਂ ਚੋਰੀ ਦਾ ਸ਼ਿਕਾਰ ਹੋਏ ਕੰਪਨੀ ਦੇ ਮਾਲਕ ਵੱਲੋਂ ਫੋਨ ਕਰ ਕੇ ਸੱਦਿਆ ਗਿਆ।


COMMERCIAL BREAK
SCROLL TO CONTINUE READING

 


ਲੁੱਟ ਦਾ ਸ਼ਿਕਾਰ ਹੋਏ ਮੁਲਾਜ਼ਮ ਨੇ ਦੱਸਿਆ ਕਿ ਉਸ ਦਾ ਨਾਮ ਅਮਰ ਸਿੰਘ ਹੈ ਅਤੇ ਅੱਜ ਉਹ ਕੰਪਨੀ ਦਾ ਕੈਸ਼ ਜਮ੍ਹਾਂ ਕਰਾਉਣ ਬੈਂਕ ਆਇਆ ਸੀ। ਇਸ ਦੌਰਾਨ ਖੁਦ ਨੂੰ ਮੁਲਾਜ਼ਮ ਦੱਸ ਕੇ ਇੱਕ ਵਿਅਕਤੀ ਉਸ ਤੋਂ ਢਾਈ ਲੱਖ ਰੁਪਿਆ ਲੈ ਗਿਆ। ਉਨ੍ਹਾਂ ਕਿਹਾ ਕਿ ਬੈਂਕ ਵਿਚ ਇਸ ਤਰਾਂ ਦੇ ਲੋਕ ਕਿਵੇਂ ਆ ਗਏ ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ। ਉਧਰ ਜਿਸ ਕੰਪਨੀ ਦਾ ਕੈਸ਼ ਜਮ੍ਹਾ ਕਰਵਾਉਣ ਆਇਆ ਸੀ ਉਸ ਦੇ ਮਾਲਿਕ ਪ੍ਰਦੀਪ ਜੈਨ ਨੇ ਦੱਸਿਆ ਹੈ ਕਿ ਉਸ ਵੱਲੋਂ ਆ ਕੇ ਹੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਸਾਡੀ ਹੀ ਕੰਪਨੀ ਦਾ ਕੈਸ਼ ਜਮ੍ਹਾਂ ਕਰਵਾਉਣ ਲਈ ਮੁਲਾਜ਼ਮ ਆਇਆ ਸੀ ਪਰ ਇਸ ਨੂੰ ਕੋਈ ਠੱਗ ਕੇ ਲੈ ਗਿਆ ਉਨ੍ਹਾਂ ਮੰਗ ਕੀਤੀ ਕਿ ਪੁਲਿਸ ਨੇ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ।  


 


ਉਧਰ ਦੂਜੇ ਪਾਸੇ ਮੌਕੇ ਤੇ ਪੁੱਜੇ ਥਾਣਾ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਦਾ ਇਹ ਮਾਮਲਾ ਹੈ ਅਮਰਦੀਪ ਕੰਪਨੀ ਦਾ ਕੈਸ਼ ਜਮ੍ਹਾਂ ਕਰਵਾਉਣ ਆਇਆ ਸੀ ਇਸ ਦੌਰਾਨ ਉਸ ਤੋਂ ਕੋਈ ਵਿਅਕਤੀ ਮਦਦ ਕਰਨ ਦੀ ਗੱਲ ਕਹਿ ਕੇ 2.5 ਲੱਖ ਰੁਪਏ ਲੇਗੇਆ। ਉਨ੍ਹਾਂ ਕਿਹਾ ਕਿ ਅਸੀਂ ਬੈਂਕ ਚ ਲਗੇ ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰ ਰਹੇ ਹਨ।


 


WATCH LIVE TV