Yuvraj Singh wife Hazel Keech with son news :  ਮਸ਼ਹੂਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ ਨੂੰ ਇਕ ਵਾਰ ਫਿਰ ਆਪਣੇ ਪਿਆਰੇ ਬੇਟੇ ਓਰੀਅਨ ਨਾਲ ਏਅਰਪੋਰਟ 'ਤੇ ਦੇਖਿਆ ਗਿਆ। ਏਅਰਪੋਰਟ 'ਤੇ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ ਅਤੇ ਉਨ੍ਹਾਂ ਦੇ ਬੱਚੇ ਦੀਆਂ ਬਹੁਤ ਸਾਰੀਆਂ ਕਿਓਟ ਵੀਡੀਓ, ਫੋਟੋਸ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਫੈਨਸ ਦਾ ਬਹੁਤ ਪਿਆਰ ਮਿਲ ਰਿਹਾ ਹੈ। 


COMMERCIAL BREAK
SCROLL TO CONTINUE READING

ਇਸ ਦੌਰਾਨ ਪਾਪਰਾਜ਼ੀ ਨੇ ਏਅਰਪੋਰਟ 'ਤੇ ਦੋਵਾਂ ਦੀਆਂ ਤਸਵੀਰਾਂ ਖੂਬ ਕਲਿੱਕ ਕੀਤੀਆਂ। ਇਸ ਵੀਡੀਓ ਵਿਚ ਪਤਨੀ ਹੇਜ਼ਲ ਕੀਚ ਨੇ ਆਪਣੇ ਬੱਚੇ ਨਾਲ  ਪਾਪਰਾਜ਼ੀ  ਨੂੰ ਬਹੁਤ ਪੋਜ਼ ਵੀ ਦਿੱਤੇ। ਇਸ ਵੀਡੀਓ ਵਿਚ ਉਨ੍ਹਾਂ ਦਾ ਬੇਟਾ ਓਰੀਅਨ ਬਹੁਤ ਹੀ CUTE ਲੱਗ ਰਿਹਾ ਹੈ।  ਹਰ ਕੋਈ ਉਸ ਦੀਆਂ ਵੀਡੀਓ ਵੇਖ ਕੇ ਖੁਸ਼ ਹੋ ਰਿਹਾ ਹੈ ਅਤੇ ਫੈਨਸ ਬਹੁਤ ਕੰਮੈਂਟ ਵੀ ਕਰ ਰਹੇ ਹਨ।


ਪਤਨੀ ਹੇਜ਼ਲ ਕੀਚ ਦੀ ਬੇਟੇ ਓਰੀਅਨ ਨਾਲ ਖੂਬਸੂਰਤ ਵੀਡਿਓ Hazel Keech with son video---  



ਇਹ ਵੀ ਪੜ੍ਹੋ: ਹਾਲਾਤਾਂ ਤੋਂ ਗਰੀਬ, ਦਿਲ ਤੋਂ ਅਮੀਰੀ, ਮੁਸੇਵਾਲਾ ਦੇ ਇਸ ਫੈਨ ਨੇ ਸਿੱਧੂ ਦੇ ਮਾਪਿਆਂ ਨੂੰ ਕੀਤਾ ਭਾਵੁਕ

ਅਦਾਕਾਰਾ ਹੇਜ਼ਲ ਕੀਚ (Yuvraj Singh wife Hazel Keech) ਨੂੰ ਆਪਣੇ ਬੇਟੇ ਨਾਲ ਜਨਤਕ ਤੌਰ 'ਤੇ ਘੱਟ ਹੀ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਪਾਪਰਾਜ਼ੀ ਨੇ ਹੇਜ਼ਲ ਅਤੇ ਉਸ ਦੇ ਬੇਟੇ ਦੀਆਂ ਤਸਵੀਰਾਂ ਵੀ ਲਈਆਂ। ਇਸ ਦੌਰਾਨ ਮਾਂ-ਬੇਟੇ ਨੂੰ ਸਮਾਈਲ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ। ਇਸ ਵੀਡੀਓ 'ਤੇ ਇਕ ਯੂਜਰ ਨੇ ਲਿਖਿਆ ਹੈ ਕਿ ਜ਼ਿਆਦਾਤਰ ਬੱਚੇ ਤੈਮੂਰ ਦੇ ਭਰਾ ਨਾਲ ਮਿਲਦੇ-ਜੁਲਦੇ ਨਜ਼ਰ ਆਉਂਦੇ ਹਨ। ਇਸ ਫੈਨਸ ਨੇ ਕੰਮੈਂਟ ਕੀਤਾ ਹੈ ਕਿ "ਬਹੁਤ ਸੁੰਦਰ So beautiful"।


ਜੇਕਰ ਵੀਡੀਓ ਦੀ ਗੱਲ ਕਰਈਏ ਤਾਂ ਹੇਜ਼ਲ ਕੀਚ (Hazel Keech)ਨੂੰ ਆਪਣੇ ਬੇਟੇ ਓਰਿਅਨ ਨੂੰ ਗੋਦ 'ਚ ਫੜੀ ਦੇਖਿਆ ਗਿਆ। ਇਸ ਦੌਰਾਨ ਹੇਜ਼ਲ ਕੀਚ ਇੱਕ ਟੌਪ ਅਤੇ ਟਰਾਊਜ਼ਰ ਵਿੱਚ ਦਿਖਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦਾ ਬੇਟਾ ਕਾਲੇ ਪੈਂਟ ਦੇ ਨਾਲ ਇੱਕ ਨੀਲੇ ਰੰਗ ਦੀ ਕਮੀਜ਼ ਵਿੱਚ ਬਹੁਤ ਹੀ cute ਲੱਗ ਰਿਹਾ ਹੈ।   ਯੁਵਰਾਜ ਅਤੇ ਹੇਜ਼ਲ ਦੇ ਪਿਆਰੇ ਬੇਟੇ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ।


ਗੌਰਤਲਬ ਹੈ ਕਿ ਹੇਜ਼ਲ ਅਤੇ ਯੁਵਰਾਜ ਨੇ ਇਸ ਸਾਲ ਜਨਵਰੀ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਇਆ ਸੀ ਜਿਸ ਦਾ ਸਵਾਗਤ ਕੀਤਾ ਗਿਆ ਸੀ। ਅਭਿਨੇਤਰੀ ਅਕਸਰ ਆਪਣੇ ਇੰਸਟਾਗ੍ਰਾਮ ਫੀਡ 'ਤੇ ਆਪਣੇ ਬੱਚੇ ਨਾਲ ਪਿਆਰੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।