Death due to Muffler stuck in Mixer Machine: ਹਿਸਾਰ ਦੇ ਸੈਕਟਰ 16-17 ’ਚ ਮੰਗਲਵਾਰ ਸ਼ਮਸ਼ਾਨਘਾਟ ਨੇੜੇ ਭਿਆਨਕ ਹਾਦਸਾ ਵਾਪਰ ਗਿਆ, ਜਿਸ ’ਚ ਬੱਜਰੀ, ਸੀਮਿੰਟ ਤੇ ਰੇਤਾ ਮਿਲਾਉਣ ਵਾਲੀ ਮਿਕਸਚਰ ਮਸ਼ੀਨ ’ਚ ਨੌਜਵਾਨ ਦਾ ਮਫ਼ਲਰ ਫੱਸਣ ਕਾਰਨ ਮੌਤ ਹੋ ਗਈ। 


COMMERCIAL BREAK
SCROLL TO CONTINUE READING


ਠੇਕੇਦਾਰ ਦੇ ਫ਼ੋਨ ਤੋਂ ਬਾਅਦ ਕੰਮ ’ਤੇ ਜਾ ਰਿਹਾ ਸੀ ਮ੍ਰਿਤਕ ਨੌਜਵਾਨ
ਮ੍ਰਿਤਕ ਸੰਜੇ ਦੇ ਪਿਤਾ ਸ਼ਿਵਨੰਦ ਸ਼ਾਹ ਨੇ ਦੱਸਿਆ ਕਿ ਉਹ ਕਾਫ਼ੀ ਸਾਲਾਂ ਤੋਂ ਆਪਣੀ ਪਰਿਵਾਰ ਨਾਲ ਅਜ਼ਾਦ ਨਗਰ ਦੇ ਨੰਦ ਵਿਹਾਰ ’ਚ ਰਹਿ ਰਿਹਾ ਹੈ। ਮੂਲ ਰੂਪ ’ਚ ਬਿਹਾਰ ਨਾਲ ਸਬੰਧਤ ਸ਼ਿਵਨੰਦ ਸ਼ਾਹ ਦੇ 2 ਪੁੱਤਰ ਹਨ, ਜਿਨ੍ਹਾਂ ਚੋਂ ਸੰਜੇ ਦੀ ਇਸ ਹਾਦਸੇ ’ਚ ਮੌਤ ਹੋ ਗਈ ਹੈ। 
ਹਾਦਸੇ ਬਾਰੇ ਜਾਣਕਾਰੀ ਦਿੰਦਿਆ ਸ਼ਿਵਨੰਦ ਸ਼ਾਹ ਨੇ ਦੱਸਿਆ ਕਿ ਉਸਦਾ ਪੁੱਤਰ ਸੰਜੇ ਠੇਕੇਦਾਰ ਦੇ ਕਹਿਣ ’ਤੇ ਰੇਤਾ, ਬੱਜਰੀ ਤੇ ਸੀਮਿੰਟ ਨੂੰ ਮਿਲਾਉਣ ਵਾਲੀ ਮਸ਼ੀਨ (Mixer Machine) ’ਤੇ ਸਵਾਰ ਹੋਕੇ ਸੈਕਟਰ 16-17 ’ਚ ਸਥਿਤ ਇੱਕ ਮਕਾਨ ਦੀ ਛੱਤ ਦਾ ਲੈਂਟਰ (Roof Lantern) ਪਾਉਣ ਲਈ ਜਾ ਰਹੇ ਸਨ। 


 



ਪਿਤਾ ਦਾ ਕਹਿਣਾ ਕਿ ਸੰਜੇ ਦੀ ਮੌਤ ਲਈ ਚਾਲਕ ਜ਼ਿੰਮੇਵਾਰ
ਰਾਹ ’ਚ ਸ਼ਮਸ਼ਾਨਘਾਟ ਤੋਂ ਕੁਝ ਦੂਰੀ ’ਤੇ ਸੰਜੇ ਦਾ ਮਫ਼ਲਰ ਮਸ਼ੀਨ ’ਚ ਫਸ ਜਾਣ ਕਾਰਨ ਉਸਦੀ ਗਰਦਨ ਧੜ ਨਾਲੋ ਅੱਡ ਹੋ ਗਈ। ਸੰਜੇ ਦੇ ਪਿਤਾ ਸ਼ਿਵਨੰਦ ਸ਼ਾਹ ਦਾ ਆਰੋਪ ਹੈ ਕਿ ਟਰੈਕਟਰ ਚਾਲਕ (Driver) ਤੇਜ਼ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ, ਜਿਸ ਕਾਰਨ ਮਸ਼ੀਨ ਸੜਕ ’ਤੇ ਇੱਧਰ-ਉੱਧਰ ਘੁੰਮ ਰਹੀ ਸੀ। ਜਦੋਂ ਸੰਜੇ ਦਾ ਮਫ਼ਲਰ ਮਸ਼ੀਨ ’ਚ ਫਸਿਆ ਤਾਂ ਉਸ ਵੇਲੇ ਮੌਕੇ ’ਤੇ ਕਿਸੇ ਨੇ ਧਿਆਨ ਨਹੀਂ ਦਿੱਤਾ, ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। 



ਸੰਜੇ ਦੇ ਪਿਤਾ ਨੇ ਮਫ਼ਲਰ ਲੈਕੇ ਜਾਣ ਤੋਂ ਕੀਤਾ ਸੀ ਮਨ੍ਹਾ
ਪਿਤਾ ਸ਼ਿਵਨੰਦ ਸ਼ਾਹ ਨੇ ਦੱਸਿਆ ਕਿ ਉਸਨੇ ਕੰਮ ’ਤੇ ਜਾ ਰਹੇ ਆਪਣੇ ਪੱਤਰ ਸੰਜੇ ਨੂੰ ਮਫ਼ਲਰ ਲੈਕੇ ਜਾਣ ਤੋਂ ਰੋਕਿਆ ਸੀ ਪਰ ਉਸਨੂੰ ਨਹੀਂ ਸੀ ਪਤਾ ਕਿ ਇਹ ਮਫ਼ਲਰ ਹੀ ਸੰਜੇ ਦੀ ਮੌਤ ਦਾ ਕਾਰਨ ਬਣ ਜਾਵੇਗਾ। ਉਸਨੇ ਸੰਜੇ ਨੂੰ ਠੰਡ ਤੋਂ ਬਚਣ ਲਈ ਮਫ਼ਲਰ ਦੀ ਥਾਂ ਗਰਮ ਸ਼ਾਲ ਦੀ ਸਲਾਹ ਦਿੱਤੀ ਸੀ। ਪਰ ਸੰਜੇ ਨੇ ਇਹ ਕਹਿਕੇ ਮਨ੍ਹਾ ਕਰ ਦਿੱਤਾ ਕਿ ਉਹ ਮਫ਼ਲਰ ਨਾਲ ਹੀ ਕੰਮ ਚਲਾ ਲਵੇਗਾ। ਪਰ ਕੁਝ ਪਲਾਂ ਬਾਅਦ ਹੀ ਖ਼ਬਰ ਆਈ ਕਿ ਸੰਜੇ ਦੀ ਮਫ਼ਲਰ ਮਸ਼ੀਨ ’ਚ ਫਸਣ ਕਾਰਨ ਮੌਤ ਹੋ ਗਈ ਹੈ। 


ਇਹ ਵੀ ਪੜ੍ਹੋ: ਸੁਖਬੀਰ ਬਾਦਲ ਅਤੇ ਰਾਣਾ ਗੁਰਜੀਤ ਦੀ ਮੁਲਾਕਾਤ ਦੇ ਵੱਖੋ-ਵੱਖਰੇ ਕੱਢੇ ਜਾ ਰਹੇ ਸਿਆਸੀ ਮਾਇਨੇ!