Lehragaga News: ਲਹਿਰਾਗਾਗਾ ਵਿੱਚ ਸਿਹਤ ਵਿਭਾਗ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਗੁਪਤ ਸੂਚਨਾ ਦੇ ਆਧਾਰ ਉਤੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਸਿੰਥੈਟਿਕ ਦੁੱਧ ਬਣਾਉਣ ਵਾਲਾ ਗੁਦਾਮ ਸੀਲ ਕਰ ਦਿੱਤਾ। ਜਦ ਗੁਦਾਮ ਵਿੱਚ ਟੀਮ ਪਹੁੰਚੀ ਤਾਂ ਗੁਦਾਮ ਨੂੰ ਤਾਲਾ ਲੱਗਿਆ ਹੋਇਆ ਸੀ। ਤਾਲੇ ਥੱਲਿਓਂ ਵੀਡੀਓਗ੍ਰਾਫੀ ਬਣਾਈ ਤਾਂ ਅੰਦਰ ਰਿਫਾਇੰਡ ਤੇਲ ਤੇ ਸਿੰਥੈਟਿਕ ਦੁੱਧ ਦਾ ਪਾਊਡਰ ਅਤੇ ਦੁੱਧ ਬਣਾਉਣ ਵਾਲਾ ਸਾਮਾਨ ਦਿਖਾਈ ਦਿੱਤਾ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : International Yoga Day 2024 Live Updates: ਅੱਜ ਹੈ ਯੋਗ ਦਿਵਸ, ਇੱਥੇ ਜਾਣੋ ਪੰਜਾਬ ਤੇ ਹਰ ਸ਼ਹਿਰ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਸਿਹਤ ਵਿਭਾਗ ਨੇ ਇਸ ਦੇ ਆਧਾਰ ਉਤੇ ਗੁਦਾਮ ਦੇ ਦੋਵੇਂ ਦਰਵਾਜ਼ਿਆਂ ਨੂੰ ਸੀਲ ਕਰ ਦਿੱਤਾ। ਸਿਹਤ ਵਿਭਾਗ ਦੀ ਟੀਮ ਪੁੱਜਣ ਤੋਂ ਪਹਿਲਾਂ ਦੁੱਧ ਦਾ ਟੈਂਕਰ ਲੈ ਕੇ ਚਲਾ ਗਿਆ ਸੀ। ਸਿਹਤ ਵਿਭਾਗ ਦੀ ਟੀਮ ਦੇ ਡਾ. ਬਲਜੀਤ ਸਿਘ ਨੇ ਕਿਹਾ ਕਿ ਅਜੇ ਤੱਕ ਕੋਈ ਸੈਂਪਲ ਨਹੀਂ ਲਿਆ ਗਿਆ ਜਦੋਂ ਮਾਲਕ ਆਵੇਗਾ ਉਸ ਦੇ ਸਾਹਮਣੇ ਸੀਲ ਖੋਲ੍ਹ ਕੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਦੁੱਧ ਤਿਆਰ ਕਰਕੇ ਲਹਿਰਾਗਾਗਾ ਦੇ ਆਸਪਾਸ ਦੇ ਇਲਾਕਿਆਂ ਵਿੱਚ ਵੇਚਿਆ ਜਾਂਦਾ ਹੈ। ਅਜੇ ਟੀਮ ਕੈਂਟਰ ਦੀ ਵੀ ਤਲਾਸ਼ ਕਰ ਰਹੀ ਹੈ ਕਿ ਕਿਥੇ-ਕਿਥੇ ਦੁੱਧ ਸਪਲਾਈ ਕੀਤਾ ਜਾਂਦਾ ਹੈ।


ਇਹ ਵੀ ਪੜ੍ਹੋ : Sidhu News Song: 24 ਜੁਲਾਈ ਨੂੰ ਰਿਲੀਜ਼ ਹੋਵੇਗਾ Sidhu Moosewala ਦਾ ਨਵਾਂ ਗੀਤ Dilemma