ਚੰਡੀਗੜ: ਕਹਿੰਦੇ ਹਨ ਕੀ ਧੀ ਦਾ ਪਿਆਰ ਮਾਂ ਨਾਲੋ ਜਿਆਦਾ ਪਿਉ ਨਾਲ ਹੁੰਦਾ ਪਰ ਕੀ ਕਸੂਰ ਸੀ ਉਸ ਮਾਸੂਮ ਦਾ ਜਿਸਨੂੰ ਆਵਦੇ ਹੀ ਪਿਉ ਵੱਲੋਂ ਸੁੱਟ ਕੇ ਮਾਰ ਦਿੱਤਾ ਗਿਆ। ਖਬਰ ਹੈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤ ਗੜ੍ਹ ਦੀ ਜਿੱਥੇ ਇਕ ਪਿਉ ਵੱਲੋਂ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਗੁੱਸੇ ਵਿੱਚ ਆ ਕੇ ਆਪਣੀ 10 ਸਾਲਾ ਦੀ ਮਾਸੂਮ ਬੱਚੀ ਨੂੰ ਫਰਸ਼ 'ਤੇ ਸੁੱਟਿਆ ਗਿਆ ਜਿਸ ਕਾਰਨ ਮਾਸੂਮ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।


COMMERCIAL BREAK
SCROLL TO CONTINUE READING

 


ਮ੍ਰਿਤਕ ਬੱਚੀ ਦੇ ਮਾਤਾ-ਪਿਤਾ ਖਿਲਾਫ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿੱਚ ਕਤਲ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ, ਮ੍ਰਿਤਕ ਬੱਚੀ ਦਾ ਮੁੱਖ ਦੋਸ਼ੀ ਪਿਤਾ ਫਰਾਰ ਹੈ ਜਦਕਿ ਪੁਲਿਸ ਨੇ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


 


ਦੱਸ ਦੇਈਏ ਕੀ ਦੋਸ਼ੀ ਫੌਜੀ ਸਤਨਾਮ ਸਿੰਘ ਦਾ ਵਿਆਹ ਡੇਢ ਕੁ ਸਾਲ ਪਹਿਲਾ ਅਮਨਦੀਪ ਕੌਰ ਨਾਲ ਹੋਇਆ ਸੀ ਤੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਵਿਚ ਲੜਾਈ ਝਗੜਾ ਚਲਦਾ ਆ ਰਿਹਾ ਸੀ ਜਿਸਦੇ ਚਲਦਿਆ ਇਹ ਝਗੜਾ ਇੰਨਾ ਵੱਧ ਗਿਆ ਕੀ 10 ਮਹੀਨਿਆਂ ਦੀ ਮਾਸੂਮ ਇਸ ਝਗੜੇ ਦੀ ਭੇਂਟ ਚੜ ਗਈ।


 


WATCH LIVE TV