Shambhu border Protest: ਸ਼ੰਭੂ ਸਰਹੱਦ `ਤੇ ਕਿਸਾਨਾਂ ਦੇ ਧਰਨੇ `ਚ ਭਾਰੀ ਹੰਗਾਮਾ; ਰਸਤਾ ਖਲ੍ਹਵਾਉਣ ਲਈ ਪੁੱਜੇ ਕਾਰੋਬਾਰੀ ਤੇ ਪਿੰਡ ਵਾਸੀ
Shambhu border Protest: ਸ਼ੰਭੂ ਬਾਰਡਰ ਉਤੇ ਕਿਸਾਨ ਦੇ ਧਰਨੇ ਦੌਰਾਨ ਭਾਰੀ ਹੰਗਾਮਾ ਹੋ ਗਿਆ ਜਦ ਕੁੱਝ ਲੋਕ ਰਸਤਾ ਖੁਲ੍ਹਵਾਉਣ ਲਈ ਪੁੱਜ ਗਏ।
Shambhu border Protest: ਅੱਜ ਇੱਥੋਂ ਦੇ ਸ਼ੰਭੂ ਬਾਰਡਰ ਉਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕ ਤੇ ਵਪਾਰੀ ਇਕੱਠੇ ਹੋ ਕੇ ਕਿਸਾਨਾਂ ਦੇ ਧਰਨੇ ਵਾਲੀ ਸਟੇਜ ਉਪਰ ਪਹੁੰਚ ਗਏ ਅਤੇ ਉੱਥੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਕਰਨ ਲੱਗ ਪਏ।
ਉੱਥੇ ਮੌਜੂਦ ਕਿਸਾਨਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਇਹ ਜੋ ਲੋਕ ਇਕੱਠੇ ਹੋ ਕੇ ਕਿਸਾਨੀ ਧਰਨੇ ਨੂੰ ਖ਼ਰਾਬ ਕਰਨ ਲਈ ਪਹੁੰਚੇ ਹਨ ਉਹ ਭਾਜਪਾ ਸਰਕਾਰ ਦੇ ਬੰਦੇ ਹਨ ਜਿਨ੍ਹਾਂ ਨੇ ਅੱਜ ਧਰਨੇ ਵਿੱਚ ਆ ਕੇ ਕਿਸਾਨਾਂ ਨਾਲ ਬਹਿਸਬਾਜ਼ੀ ਕੀਤੀ।
ਦੂਜੇ ਪਾਸੇ ਪਿੰਡਾਂ ਦੇ ਲੋਕਾਂ ਵੱਲੋਂ ਸ਼ੰਭੂ ਬਾਰਡਰ ਖੁਲ੍ਹਵਾਉਣ ਦੀ ਮੰਗ ਕਰਨ ਵਾਲੇ ਲੋਕਾਂ ਨੇ ਆਪਣੇ ਉੱਪਰ ਲਗਾਏ ਦੋਸ਼ਾਂ ਨੂੰ ਵੇਖਦੇ ਹੋਏ ਉੱਥੇ ਕਿਸਾਨਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਉਹ ਉਹੀ ਕਿਸਾਨ ਹਨ ਜੋ ਧਰਨੇ ਵਾਲੀ ਜਗ੍ਹਾ ਉਤੇ ਰੋਜ਼ ਲੰਗਰ ਅਤੇ ਪਾਣੀ ਵਰਤਾਉਂਦੇ ਹਨ।
ਅੱਜ ਕਿਸਾਨਾਂ ਵੱਲੋਂ ਉਨ੍ਹਾਂ ਉਪਰ ਲਗਾਏ ਜਾ ਰਹੇ ਇਲਜ਼ਾਮ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸ਼ੰਭੂ ਬਾਰਡਰ ਉਤੇ ਦੋ ਵਹੀਆ ਵਾਹਨ ਦੇ ਲਾਂਘੇ ਵਾਸਤੇ ਪਿਛਲੇ ਦਿਨੀਂ ਮੰਗ ਪੱਤਰ ਦਿੱਤਾ ਸੀ ਜਿਹਦੇ ਬਾਰੇ ਅੱਜ ਤੱਕ ਕਿਸਾਨ ਆਗੂਆਂ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਕਰਕੇ ਅੱਜ ਉਹ ਸਾਰੇ ਪਿੰਡਾਂ ਦੇ ਲੋਕ ਅਤੇ ਵਪਾਰੀ ਇਕੱਠੇ ਹੋ ਕੇ ਸ਼ੰਭੂ ਬਾਰਡਰ ਨੂੰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਕੋਲ ਪਹੁੰਚੇ ਸੀ। ਅੱਗੇ ਕਿਸਾਨਾਂ ਨੇ ਉਨ੍ਹਾਂ ਉਤੇ ਬੀਜੇਪੀ ਨਾਲ ਰਲੇ ਹੋਣ ਦਾ ਇਲਜ਼ਾਮ ਲਗਾ ਦਿੱਤਾ ਜੋ ਸਰਾਸਰ ਗਲਤ ਹੈ।
ਜਦੋਂ ਕਿਸਾਨਾਂ ਤੇ ਪਿੰਡ ਦੇ ਲੋਕਾਂ ਵਪਾਰੀਆਂ ਦੇ ਵਿੱਚ ਬਹਿਸਬਾਜ਼ੀ ਹੋਣ ਲੱਗੀ ਤਾਂ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਅਤੇ ਵਪਾਰੀਆਂ ਨੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਇਹ ਰਾਹ ਨਹੀਂ ਖੋਲ੍ਹਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਸ਼ੰਭੂ ਬਾਰਡਰ ਦੇ ਚਾਰੋਂ ਪਾਸੇ ਜਾਮ ਲਗਾ ਦੇਣਗੇ।
ਇਸ ਦੀ ਜ਼ਿੰਮੇਵਾਰੀ ਕਿਸਾਨ ਆਗੂ ਹੋਣਗੇ। ਦੂਜੇ ਪਾਸੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਨੇੜੇ ਪਿੰਡ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਪੰਜ ਮੈਂਬਰੀ ਕਮੇਟੀ ਬਣਾ ਕੇ ਆਉਣ ਮਗਰ ਅੱਜ ਇਹ ਇਕੱਠੇ ਹੋ ਕੇ ਉਨ੍ਹਾਂ ਦੇ ਧਰਨੇ ਨੂੰ ਖਰਾਬ ਕਰਨ ਲਈ ਪਹੁੰਚ ਗਏ ਅਤੇ ਸਟੇਜ ਉਤੇ ਆ ਕੇ ਹੰਗਾਮਾ ਕਰ ਦਿੱਤਾ। ਇਸ ਤੋਂ ਸਾਫ ਜਾਪਦਾ ਹੈ ਕਿ ਇਹ ਬੀਜੇਪੀ ਸਰਕਾਰ ਦੇ ਬੰਦੇ ਹਨ ਜੋ ਉਨ੍ਹਾਂ ਧਰਨੇ ਨੂੰ ਖਰਾਬ ਕਰਨ ਆਏ ਹਨ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਇਸ ਨੂੰ ਭਾਜਪਾ ਦੀ ਸ਼ਰਾਰਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਰਸਤਾ ਕਿਸਾਨਾਂ ਨੇ ਸਰਕਾਰ ਨੇ ਰੋਕਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੇ ਮੁਜ਼ਾਹਰੇ ਨੂੰ ਖ਼ਰਾਬ ਕਰਨ ਲਈ ਇਹ ਚਾਲ ਖੇਡੀ ਹੈ।