Punjab Toll Plazas(ਰੋਹਿਤ ਬਾਂਸਲ ਪੱਕਾ):  ਪੰਜਾਬ ਵਿੱਚ ਟੋਲ ਪਲਾਜ਼ਾ ਬੰਦ ਹੋਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਤੱਕ 140 ਕਰੋੜ 93 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸਭ ਤੋਂ ਪਹਿਲਾ ਅੰਮ੍ਰਿਤਸਰ ਤਰਨ ਤਾਰਨ ਵਿੱਚ ਉਸਮਾਂ ਟੋਲ ਪਲਾਜ਼ਾ ਬੰਦ ਹੋਣ ਨਾਲ ਹਰ ਰੋਜ਼ 0.185 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਹੁਣ ਤੱਕ 9 ਕਰੋੜ 62 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।


COMMERCIAL BREAK
SCROLL TO CONTINUE READING

ਅੰਮ੍ਰਿਤਸਰ ਦਾ ਇਹ ਟੋਲ ਪਲਾਜ਼ਾ 9 ਫਰਵਰੀ ਤੋਂ 12 ਮਾਰਚ 2024 ਤੱਕ 32 ਦਿਨਾਂ ਬੰਦ ਰਿਹਾ ਹੈ। ਉਸ ਤੋਂ ਬਾਅਦ 9 ਤੋਂ 13 ਤੱਕ ਚਾਰ ਦਿਨ ਲਈ ਬੰਦ ਰਿਹਾ। ਫਿਰ 6 ਜੂਨ ਤੋਂ 21 ਜੂਨ ਤੱਕ 16 ਦਿਨ ਲਈ ਬੰਦ ਰਿਹਾ ਹੈ। ਦੂਜਾ ਟੋਲ ਪਲਾਜ਼ਾ ਜਲੰਧਰ ਦਾ ਹੈ ਜੋ ਚੱਕ ਬਹਿਨੀਆਂ ਪਿੰਡ ਵਿੱਚ ਬਣਿਆ ਹੋਇਆ ਹੈ। ਇਸ ਟੋਲ ਪਲਾਜ਼ਾ ਤੋਂ ਹੁਣ ਤੱਕ 2 ਕਰੋੜ 34 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।


ਇਹ ਟੋਲ ਪਲਾਜ਼ਾ 2 ਜੂਨ 2024 ਤੋਂ 2 ਜੁਲਾਈ 2024 ਤੱਕ ਬੰਦ ਚੱਲ ਰਿਹਾ ਹੈ। ਤੀਜਾ ਟੋਲ ਪਲਾਜ਼ਾ ਲੁਧਿਆਣਾ ਦਾ ਹੈ ਜੋ ਲਾਡੋਵਾਲ ਟੋਲ ਪਲਾਜ਼ਾ ਹੈ ਜਾਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਇਸ ਦੀ ਇਕ ਦਿਨ ਦੀ ਕਮਾਈ ਇੱਕ ਕਰੋੜ 7 ਲੱਖ ਰੁਪਏ ਹੈ ਅਤੇ ਹੁਣ ਤੱਕ 24 ਕਰੋੜ 69 ਲੱਖ ਦਾ ਨੁਕਸਾਨ ਹੋ ਚੁੱਕਾ ਹੈ। ਇਹ ਟੋਲ ਪਲਾਜ਼ਾ 12 ਫਰਵਰੀ ਤੋਂ 22 ਫਰਵਰੀ ਤੱਕ ਬੰਦ ਰਿਹਾ ਹੈ, ਜਿਸ ਵਿੱਚ 6 ਕਰੋੜ 99 ਲੱਖ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਵੀ ਇਹ ਟੋਲ ਪਲਾਜ਼ਾ ਬੰਦ ਚੱਲ ਰਿਹਾ ਹੈ।


ਇਹ ਵੀ ਪੜ੍ਹੋ : Amritsar News: ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਨਾਲ ਮੁਲਾਕਾਤ ਕੀਤੀ


ਚੌਥਾ ਟੋਲ ਪਲਾਜ਼ਾ ਅੰਬਾਲਾ ਵਿੱਚ ਗਾਗਰ ਟੋਲ ਪਲਾਜ਼ਾ ਹੈ ਜੋ ਕਿਸੇ ਪ੍ਰਦਰਸ਼ਨ ਦੇ ਵਜ੍ਹਾ ਕਰਕੇ ਲਗਾਤਾਰ ਬੰਦ ਚੱਲ ਰਿਹਾ ਹੈ। ਇਸ ਵਿੱਚ ਹਰ ਰੋਜ਼ 74 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਹੁਣ ਤੱਕ 104 ਕਰੋੜ 28 ਲੱਖ ਦਾ ਨੁਕਸਾਨ ਹੋ ਚੁੱਕਾ ਹੈ। ਇਸ ਤਰੀਕੇ ਨਾਲ ਕੁਲ ਮਿਲਾ ਕੇ 140 ਕਰੋੜ 93 ਲੱਖ ਰੁਪਏ ਦਾ ਨੁਕਸਾਨ ਹੁਣ ਤੱਕ ਐਨਐਚਏਆਈ ਦਾ ਹੋ ਚੁੱਕਾ ਹੈ। ਪੰਜਾਬ ਵਿੱਚ ਟੋਲ ਪਲਾਜ਼ਿਆਂ ਉਤੇ ਸੁਰੱਖਿਆ ਨੂੰ ਲੈ ਕੇ ਮਾਮਲਾ ਅਦਾਲਤ ਵਿੱਚ ਵੀ ਪੁੱਜ ਚੁੱਕਾ ਹੈ।


ਇਹ ਵੀ ਪੜ੍ਹੋ : Jalandhar News: ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ; ਸੀਐਮ ਮਾਨ ਨੇ ਕਰਵਾਇਆ ਸ਼ਾਮਲ