High Court News: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ 4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਲਾਜ਼ਮੀ ਕਰ ਦਿੱਤਾ ਹੈ। ਅਦਾਲਤ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਦੋ ਪਹੀਆ ਵਾਹਨ ਵਾਲੇ ਬਿਨਾਂ ਹੈਲਮੇਟ ਪਾਏ ਔਰਤਾਂ ਦੇ ਕਿੰਨੇ ਚਲਾਨ ਕੱਟੇ ਗਏ। ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਡਿਟੇਲ ਰਿਪੋਰਟ ਮੰਗੀ ਹੈ।


COMMERCIAL BREAK
SCROLL TO CONTINUE READING

ਇਸ ਤੋਂ ਇਲਾਵਾ 4 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਹੈਲਮੇਟ ਪਾ ਕੇ ਪਿੱਛੇ ਬੈਠਣਾ ਹੋਵੇਗਾ।  ਇਹ ਹੈਲਮੇਟ ਵੀ ਕੇਂਦਰ ਸਰਕਾਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਅਨਿਲ ਖੇਤਰਪਾਲ ਦੀ ਬੈਂਚ ਨੇ 29 ਅਕਤੂਬਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ। ਇਹ ਹੁਕਮ ਹੁਣ ਸਾਹਮਣੇ ਆਏ ਹਨ।


ਕਾਬਿਲੇਗੌਰ ਹੈ ਕਿ ਪਿਛਲੇ ਕਾਫੀ ਸਾਲਾਂ ਤੋਂ ਅਦਾਲਤ ਨੇ ਇਸ ਮਾਮਲੇ ਵਿੱਚ ਸੂ ਮੋਟੋ ਲਿਆ ਹੋਇਆ ਹੈ। ਅਦਾਲਤ ਨੇ ਕਿਹਾ ਕਿ ਤਿੰਨੋਂ ਸੂਬੇ ਇਸ ਸਬੰਧੀ ਅਗਲੀ ਸੁਣਵਾਈ ਵਿੱਚ ਜਾਣਕਾਰੀ ਦੇਣ। ਅਗਲੀ ਸੁਣਵਾਈ 4 ਦਸੰਬਰ ਨੂੰ ਮਿੱਥੀ ਗਈ ਹੈ।


ਦੋ ਪਹੀਆ ਵਾਹਨ ਉਤੇ ਔਰਤਾਂ ਨੂੰ ਹੈਲਮੇਟ ਤੋਂ ਛੁੱਟ ਦੇ ਮਾਮਲੇ ਉਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਇਹ ਸਿਰਫ਼ ਉਨ੍ਹਾਂ ਸਿੱਖ ਔਰਤਾਂ ਲਈ ਹੈ ਜੋ ਦਸਤਾਰਧਾਰੀ ਹਨ। ਮੋਟਰਸਾਈਕਲ ਇਲੈਕਟ੍ਰੀਕਲ 1988 ਵਿੱਚ 15 ਜਨਵਰੀ 2022 ਨੂੰ ਹੋਈ ਸੋਧ ਮੁਤਾਬਕ 4 ਸਾਲ ਤੋਂ ਵੱਡੇ ਬੱਚਿਆਂ ਸਮੇਤ ਸਾਰਿਆਂ ਲਈ ਹੈਲਮੇਟ ਲਾਜ਼ਮੀ ਹੈ ਅਤੇ ਨਾਲ ਹੀ ਕਿਹਾ ਕਿ ਦੋ ਪਹੀਆ ਵਾਹਨ ਚਾਲਕ ਅਤੇ ਉਸ ਦੇ ਪਿੱਛੇ ਬੈਠਣ ਵਾਲੇ ਸਾਰਿਆਂ ਨੂੰ ਹੈਲਮੇਟ ਪਾਉਣਾ ਹੋਵੇਗਾ।


ਇਹ ਵੀ ਪੜ੍ਹੋ : Rail accident in West Bengal: ਸਿਕੰਦਰਾਬਾਦ-ਸ਼ਾਲੀਮਾਰ ਐਕਸਪ੍ਰੈਸ ਦੇ 3 ਡੱਬੇ ਅੱਜ ਤੜਕੇ ਪਟੜੀ ਤੋਂ ਉਤਰੇ, ਬਚਾਅ ਕਾਰਜ ਜਾਰੀ


ਐਕਟ ਮੁਤਾਬਕ ਹੈਲਮੇਟ ਵਿੱਚ ਛੋਟ ਸਿਰਫ਼ ਦਸਤਾਰ ਪਹਿਨਣ ਵਾਲੇ ਸਿੱਖਾਂ ਨੂੰ ਹੈ। ਇਸ ਤੋਂ ਇਲਾਵਾ ਕਿਸੇ ਵੀ ਔਰਤ ਜਾਂ ਪੁਰਸ਼ ਨੂੰ ਹੈਲਮੇਟ ਪਹਿਨਣ ਦੀ ਕੋਈ ਛੋਟ ਨਹੀਂ ਹੈ।


ਇਹ ਵੀ ਪੜ੍ਹੋ : Punjab Breaking Live Updates: ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ AAP ਵੱਲੋਂ ਚੋਣ ਪ੍ਰਚਾਰ! ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ