High Security Number Plate News: ਪੰਜਾਬ ਵਿੱਚ ਹਾਈ ਸੁਰੱਖਿਆ ਨੰਬਰ ਪਲੇਟ (HSRP) ਲਗਵਾਉਣ ਦੀ ਤਰੀਕ ਕੱਲ ਖ਼ਤਮ ਹੋ ਚੁੱਕੀ ਹੈ ਅਤੇ ਅੱਜ ਤੋਂ ਇਸ ਉੱਪਰ ਸਖ਼ਤੀ ਨਾਲ ਅਮਲ ਕੀਤਾ ਜਾਵੇਗਾ। ਅੱਜ ਤੋਂ ਪੰਜਾਬ ਭਰ ਵਿੱਚ ਹਾਈ ਸੁਰੱਖਿਆ ਨੰਬਰ ਪਲੇਟ ਦੀ ਚੈਕਿੰਗ ਨੂੰ ਲੈ ਕੇ ਖਾਸ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ ਹੀ ਪਹਿਲੀ ਵਾਰ ਫੜੇ ਜਾਣ ਉੱਤੇ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਪਵੇਗਾ ਅਤੇ ਫਿਰ ਦੁਬਾਰਾ ਫੜੇ ਜਾਣ ਤਾਂ 3 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਪਵੇਗਾ। 


COMMERCIAL BREAK
SCROLL TO CONTINUE READING

ਜੇਕਰ ਫਿਰ ਵੀ ਨਾ ਮੰਨੇ ਤਾਂ ਗੱਡੀ ਦਾ ਨੰਬਰ ਬਲੈਕਲਿਸਟ ਵਿੱਚ ਕਰ ਦਿੱਤਾ ਜਾਵੇਗਾ। ਸਰਕਾਰ ਨੇ 30 ਜੂਨ ਤੱਕ ਵਾਹਨ ਚਾਲਕਾਂ ਨੂੰ ਅਰਾਮ ਦਿੱਤਾ ਸੀ ਪਰ ਹੁਣ ਸਰਕਾਰ ਨੇ ਮਿਆਦ ਨੂੰ ਅੱਗੇ ਵਧਾਉਣ ਉੱਤੇ ਰੋਕ ਲੱਗਾ ਦਿੱਤੀ ਹੈ। ਹੁਣ ਟ੍ਰੈਫਿਕ ਪੁਲਿਸ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਵਾਹਨ ਬਿੰਨਾਂ ਹਾਈ ਸੁਰੱਖਿਆ ਨੰਬਰ ਪਲੇਟ(HSRP) ਤੋਂ ਦਿਖਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ। 


ਇਹ ਵੀ ਪੜ੍ਹੋ:  Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੰਭਾਲਿਆ ਅਹੁਦਾ

ਦੂਜੀ ਵਾਰ ਵਧਾਈ ਸੀ ਸਮਾਂ ਸੀਮਾ


ਕੋਰਟ ਦੇ ਆਦੇਸ਼ ਹਨ ਕਿ ਸਾਰੀਆਂ ਗੱਡੀਆਂ ਉੱਤੇ ਹਾਈ ਸੁਰੱਖਿਆ ਨੰਬਰ ਪਲੇਟ ਲਗਵਾਉਣਾ ਲਾਜ਼ਮੀ ਹੈ ਪਰ ਜਦੋਂ ਕਾਂਗਰਸ ਰਾਜ ਦੇ ਦੌਰਾਨ ਸਾਲ 2021 ਵਿੱਚ HSRP ਨੰਬਰ ਪਲੇਟ ਨਾ ਹੋਣ ਉੱਤੇ ਚਲਾਣ ਕੱਟੇ ਗਏ ਤਾਂ ਲੋਕਾਂ ਵਿੱਚ ਹੱਲਾ ਮੱਚ ਗਿਆ ਜਿਸ ਕਰਕੇ ਇਸ ਦੀ ਡੈੱਡਲਾਈਨ ਵਧਾ ਦਿੱਤੀ ਗਈ ਸੀ ਪਰ ਕੋਰੋਨਾ ਹੋਣ ਤੋਂ ਬਾਅਦ ਇਹ ਸਾਰਾ ਮਾਮਲਾ ਠੰਡਾ ਪੈ ਗਿਆ। 


ਮੌਜੂਦਾ ਸਰਕਾਰ ਨੇ 30 ਜੂਨ ਤੱਕ HSRP ਨੰਬਰ ਪਲੇਟ ਲਗਵਾਉਣ ਦੀ ਡੈੱਡਲਾਈਨ ਦਿੱਤੀ ਸੀ,ਹੁਣ ਸਰਕਾਰ ਦਾ ਇਸ ਨੂੰ ਅੱਗੇ ਵਧਾਉਣ ਦਾ ਮਨ ਵੀ ਨਹੀਂ ਹੈ। ਜਿਸ ਕਰਕੇ ਸਰਕਾਰ ਬਹੁਤ ਹੀ ਸਖਤੀ ਵਰਤ ਰਹੀ ਹੈ। 


ਜੇਕਰ ਨੰਬਰ ਪਲੇਟ ਅਪਲਾਈ ਕੀਤੀ ਹੈ ਤਾਂ ਸਲਿੱਪ ਦਿਖਾ ਸਕਦੇ ਹੋ-
ਜੇਕਰ ਤੁਹਾਡੇ ਕੋਲ ਗੱਡੀ ਦੀ ਹਾਈ ਸੁਰੱਖਿਆ ਨੰਬਰ ਪਲੇਟ ਨਹੀਂ ਹੈ ਅਤੇ ਤੁਸੀ ਅਪਲਾਈ ਕੀਤੀ ਹੈ ਤਾਂ ਤੁਹਾਨੂੰ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਜੇ ਤੁਹਾਨੂੰ ਕੋਈ ਰੋਕਦਾ ਹੈ ਤਾਂ ਤੁਸੀਂ ਨੰਬਰ ਪਲੇਟ ਅਪਲਾਈ ਕਰਨ ਵਾਲੀ ਸਲਿੱਪ ਦਿੱਖਾ ਸਕਦੇ ਹੋ। ਉਸ ਦੇ ਨਾਲ ਵੀ ਤੁਹਾਡਾ ਚਲਾਨ ਤੋਂ ਬੱਚਾਅ ਹੋ ਸਕਦਾ ਹੈ।ਜਿੰਨਾ ਨੇ ਹਾਈ ਸੁਰੱਖਿਆ ਨੰਬਰ ਪਲੇਟ ਲਗਵਾਈ ਹੈ, ਉਹਨਾਂ ਦਾ ਸਾਰਾ ਰਿਕਾਰਡ ਔਨਲਾਈਨ ਪਤਾ ਚੱਲ ਜਾਵੇਗਾ। 


ਇਹ ਵੀ ਪੜ੍ਹੋ: National Doctor's Day 2023: ਕੀ ਹੈ CPR ? ਜਿਸ ਰਾਹੀਂ ਜ਼ਰੂਰਤ ਪੈਣ 'ਤੇ ਤੁਸੀਂ ਵੀ ਬਚਾ ਸਕਦੇ ਹੋ ਕਿਸੇ ਦੀ ਜਾਨ

ਨੰਬਰ ਪਲੇਟ ਲਈ ਪੰਜਾਬ ਟਰਾਂਸਪੋਰਟ ਦੀ ਵੈੱਬਸਾਈਟ 'ਤੇ ਸੰਪਰਕ ਕਰੋ-


HSRP ਨੰਬਰ ਪਲੇਟ ਲਈ ਪੰਜਾਬ ਟਰਾਂਸਪੋਰਟ ਵਿਭਾਗ ਦੇ http://www.punjabtransport.org 'ਤੇ ਅਪਲਾਈ ਕੀਤਾ ਜਾ ਸਕਦਾ ਹੈ।