Nalagarh Murder Case: ਨਾਲਾਗੜ੍ਹ `ਚ ਦੋ ਭਰਾਵਾਂ ਦਾ ਕਤਲ ਕਰਨ ਵਾਲਾ 1 ਗ੍ਰਿਫਤਾਰ, 2 ਅਜੇ ਵੀ ਫਰਾਰ
Nalagarh Murder Case: ਸੋਲਨ ਜ਼ਿਲ੍ਹੇ ਦੀ ਨਾਲਾਗੜ੍ਹ ਸਬ-ਡਿਵੀਜ਼ਨ ਅਧੀਨ ਨਾਲਾਗੜ੍ਹ-ਰਾਮਸ਼ਹਿਰ ਰੋਡ ’ਤੇ ਪ੍ਰੀਤ ਕਲੋਨੀ ਨੇੜੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਦੋ ਸਕੇ ਭਰਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੀ।
Nalagarh Murder Case: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਨਾਲਾਗੜ੍ਹ 'ਚ ਪੁਲਿਸ ਨੇ ਦੋ ਸਕੇ ਭਰਾਵਾਂ ਦਾ ਕਤਲ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ 2 ਮੁਲਜ਼ਮ ਅਜੇ ਫਰਾਰ ਹਨ। ਕਾਤਲ ਬਾਹਰੋਂ ਨਹੀਂ ਆਏ ਸਗੋਂ ਮ੍ਰਿਤਕ ਵਰੁਣ ਅਤੇ ਕੁਨਾਲ ਦੇ ਦੋਸਤ ਸਨ। ਦੋਵਾਂ ਭਰਾਵਾਂ ਦਾ ਆਪਣੇ ਦੋਸਤਾਂ ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਦੋਸਤਾਂ ਨੇ ਨਾਲਾਗੜ੍ਹ ਜਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਫੜੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਉਰਫ ਛਿੰਦਾ ਵਾਸੀ ਖੀਵਾ ਨਕੋਦਰ (ਜਲੰਧਰ) ਵਜੋਂ ਹੋਈ ਹੈ। ਇੰਦਰਜੀਤ ਨੂੰ ਪੁਲਿਸ ਨੇ ਲੋਹੀਆਂ ਤੋਂ ਗ੍ਰਿਫਤਾਰ ਕੀਤਾ ਹੈ। ਜਦਕਿ ਗੌਰਵ ਗਿੱਲ ਅਤੇ ਇੱਕ ਹੋਰ ਦੋਸਤ ਅਜੇ ਫਰਾਰ ਹਨ।
ਮੁੱਖ ਦੋਸ਼ੀ ਗੌਰਵ ਗਿੱਲ ਅਤੇ ਉਸਦੇ ਸਾਥੀ ਨੂੰ ਫੜਨ ਲਈ ਹਿਮਾਚਲ ਪੁਲਿਸ ਪੰਜਾਬ ਪੁਲਿਸ ਦੀ ਮਦਦ ਨਾਲ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਦੋਵਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਵਰੁਣ ਅਤੇ ਕੁਨਾਲ ਦਾ ਗੌਰਵ ਗਿੱਲ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਪੈਸਾ ਵੀ ਲੱਖਾਂ ਵਿੱਚ ਨਹੀਂ ਹਜ਼ਾਰਾਂ ਵਿੱਚ ਸੀ। ਇਸੇ ਝਗੜੇ ਕਾਰਨ ਉਹ ਇੱਥੋਂ ਨਾਲਾਗੜ੍ਹ ਸਥਿਤ ਆਪਣੀ ਮਾਸੀ ਕੋਲ ਨੌਕਰੀ ਲਈ ਚਲਾ ਗਿਆ ਸੀ। ਇਸ ਗੱਲ ਦਾ ਪਤਾ ਗੌਰਵ ਵਾਸੀ ਖੀਵਾ ਨੂੰ ਲੱਗਾ। ਉਸ ਨੂੰ ਮਾਰਨ ਤੋਂ ਪਹਿਲਾਂ ਉਸ ਨੇ ਸਵੇਰੇ ਫੋਨ ਕੀਤਾ ਕਿ ਦੋਵੇਂ ਭਰਾ ਜਲੰਧਰ ਵਾਪਸ ਆ ਜਾਣ।
ਇਹ ਵੀ ਪੜ੍ਹੋ: Punjab News: ਨੰਗਲ 'ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ! ਘਰਾਂ 'ਚ ਪਿਆ ਸਾਮਾਨ ਨੁਕਸਾਨਿਆ
ਦੱਸਣਯੋਗ ਹੈ ਕਿ ਸੋਲਨ ਜ਼ਿਲ੍ਹੇ ਦੀ ਨਾਲਾਗੜ੍ਹ ਸਬ-ਡਿਵੀਜ਼ਨ ਅਧੀਨ ਨਾਲਾਗੜ੍ਹ-ਰਾਮਸ਼ਹਿਰ ਰੋਡ ’ਤੇ ਪ੍ਰੀਤ ਕਲੋਨੀ ਨੇੜੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਦੋ ਸਕੇ ਭਰਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੀ। ਮ੍ਰਿਤਕਾਂ ਦੀ ਪਛਾਣ ਵਰੁਣ ਅਤੇ ਕੁਨਾਲ, ਤਹਿਸੀਲ ਨਕੋਦਰ, ਜਲੰਧਰ, ਪੰਜਾਬ ਵਜੋਂ ਹੋਈ ਹੈ, ਜੋ ਵਾਰਡ ਨੰ.6, ਨਾਲਾਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨਕੋਦਰ ਪੰਜਾਬ ਦੇ ਹੀ ਦੱਸੇ ਜਾਂਦੇ ਹਨ।