Himachal Pradesh election 2017 Voter Turnout: ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 (Himachal Pradesh election 2022) ਲਈ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਾਰੇ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕੀਤਾ ਜਾਵੇਗਾ। 


COMMERCIAL BREAK
SCROLL TO CONTINUE READING

ਇਸ ਦੌਰਾਨ ਸਭ ਦੀ ਨਜ਼ਰਾਂ ਇਸ ਵਾਰ ਦੀ ਵੋਟਾਂ ਦੋ ਗਿਣਤੀ 'ਤੇ ਹੈ ਕਿਉਂਕਿ ਸਾਲ 2017 ਵਿੱਚ ਵੋਟਾਂ ਦੀ ਰਿਕਾਰਡ ਗਿਣਤੀ ਦਰਜ ਕੀਤੀ ਸੀ।  


Himachal Pradesh election 2017 Voter Turnout: 


ਦੱਸ ਦਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 74 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ ਜਿਸ ਵਿੱਚ ਸਿਰਮੌਰ ਵਿਖੇ ਰਿਕਾਰਡ 82 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।  ਸਾਲ 2017 ਦੀ ਵੋਟਿੰਗ ਦੀ ਗੱਲ ਕਰੀਏ ਤਾਂ ਚੰਬਾ ਵਿੱਚ 74 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ ਤੇ ਹਮੀਰਪੁਰ ਵਿੱਚ 69.50 ਫੀਸਦੀ ਵੋਟਿੰਗ ਹੋਈ।


ਇਸ ਦੇ ਨਾਲ ਹੀ ਸ਼ਿਮਲਾ ਵਿੱਚ 72.50 ਫੀਸਦੀ, ਸੋਲਨ ਵਿੱਚ 77.44 ਫੀਸਦੀ, ਮੰਡੀ ਵਿੱਚ 75, ਕਾਂਗੜਾ ਵਿੱਚ 72, ਕੁੱਲੂ ਵਿੱਚ 77.90, ਸਿਰਮੌਰ ਵਿੱਚ 82, ਲਾਹੌਲ ਅਤੇ ਸਪਿਤੀ ਵਿਚ 73.40, ਊਨਾ ਵਿੱਚ 76, ਬਿਲਾਸਪੁਰ ਵਿੱਚ 75, ਕਿੰਨੌਰ ਵਿੱਚ 75, ਅਰਕੀ ਵਿੱਚ 75, ਚੋਪਾਲ ਵਿੱਚ 73, ਥਿਯੋਗ ਵਿੱਚ 71, ਸ਼ਿਮਲਾ ਵਿੱਚ 65, ਸ਼ਿਮਲਾ ਪੇਂਡੂ ਵਿੱਚ 72, ਜੁੱਬਲ਼-ਕੋਟਖਾਈ ਵਿੱਚ 81, ਰਾਮਪੁਰ (SC) ਵਿੱਚ 74 ਅਤੇ ਰੋਹਰੁ (SC) ਵਿੱਚ 71 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।  


ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਅੱਜ ਸ਼ਨੀਵਾਰ ਨੂੰ ਵੋਟਿੰਗ ਕੀਤੀ ਜਾ ਰਹੀ ਹੈ ਤੇ ਅੱਜ ਸਾਰੇ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕੀਤਾ ਜਾਵੇਗਾ। ਸਿਆਸੀ ਮੁਹਿੰਮਾਂ 10 ਨਵੰਬਰ ਨੂੰ ਸਮਾਪਤ ਹੋ ਗਈਆਂ ਸਨ ਤੇ ਹਰ ਪਾਰਟੀ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਬੇਨਤੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ।  


ਹੋਰ ਪੜ੍ਹੋ: ਪੰਜਾਬ ਦੀ ਹਵਾ 'ਜ਼ਹਿਰੀਲੀ', ਪਰਾਲੀ ਸਾੜਨ ਦੀਆਂ ਘਟਨਾਵਾਂ ਕਰਕੇ ਹਵਾ ਦੀ ਗੁਣਵੱਤਾ ਮਾੜੀ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ "ਹਿਮਾਚਲ ਪ੍ਰਦੇਸ਼ ਦੀ ਸਾਰੀਆਂ ਸੀਟਾਂ ਲਈ ਅੱਜ ਵੋਟਿੰਗ ਦਾ ਦਿਨ ਹੈ। ਦੇਵਭੂਮੀ ਦੇ ਸਮਸਤ ਮੱਤ ਤੋਂ ਬੇਨਤੀ ਹੈ ਕਿ ਉਹ ਲੋਕਤੰਤਰ ਦੇ ਇਸ ਉਤਸਵ ਵਿੱਚ ਪੂਰੇ ਉਤਸ਼ਾਹ ਦੇ ਨਾਲ ਹਿੱਸਾ ਲੈਣ ਅਤੇ ਨਵਾਂ ਰਿਕਾਰਡ ਦਰਜ ਕਰਨ । ਇਸ ਮੌਕੇ 'ਤੇ ਪਹਿਲੀ ਵਾਰ ਵੋਟ ਦੇਣ ਵਾਲੇ ਸਾਰੇ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈ"


ਗੌਰਤਲਬ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 55,92,828 ਵੋਟਰ ਹਨ ਜਿਨ੍ਹਾਂ ਵਿੱਚੋਂ 27,37,845 ਔਰਤਾਂ, 28,54,945 ਪੁਰਸ਼ ਅਤੇ 38 ਤੀਜੇ ਜੈਂਡਰ ਹਨ। ਇਨ੍ਹਾਂ ਵੋਟਰਾਂ ਵੱਲੋਂ 412 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਵਾਰ ਮਹਿਲਾ ਉਮੀਦਵਾਰਾਂ ਦੀ ਨੁਮਾਇੰਦਗੀ 24 ਹੈ।


ਹੋਰ ਪੜ੍ਹੋ: Himachal Pradesh election 2022 Updates: ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਨਾਲ ਜੁੜੀ ਤਾਜ਼ਾ ਖ਼ਬਰ