ਚੰਡੀਗੜ੍ਹ: ਮੋਹਾਲੀ ਦੇ ਮੁੱਲਾਂਪੁਰ ’ਚ ਸਥਿਤ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੁਆਰਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਦਘਾਟਨ ਸਮਾਗਮ ’ਚ ਮੌਜੂਦ ਰਹੇ CM ਭਗਵੰਤ ਮਾਨ ਵਲੋਂ ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਲਈ ਵੱਡਾ ਐਲਾਨ ਕਰਨਗੇ। ਪੰਜਾਬ ਲਈ ਵੱਡੇ ਤੋਹਫ਼ੇ ਦਾ ਜ਼ਿਕਰ ਉਨ੍ਹਾਂ PM ਮੋਦੀ ਦੇ ਸਵਾਗਤ ’ਚ ਦਿੱਤੇ ਭਾਸ਼ਣ ਦੌਰਾਨ ਵੀ ਕੀਤਾ। 


COMMERCIAL BREAK
SCROLL TO CONTINUE READING


CM ਮਾਨ ਨੂੰ ਪ੍ਰਧਾਨ ਮੰਤਰੀ ਤੋਂ ਸੀ ਵੱਡੇ ਤੋਹਫ਼ੇ ਦੀ ਉਮੀਦ
ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ’ਚ ਬੋਲਦਿਆਂ CM ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਸੂਬਾ ਹੈ। ਸੋ, PM ਮੋਦੀ ਨੇ ਜੋ ਕੈਂਸਰ ਦਾ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ, ਉਸ ਪੰਜਾਬੀਆਂ ਲਈ ਇੱਕ ਵੱਡਾ ਤੋਹਫ਼ਾ ਹੈ। 



 PM ਨੇ ਭਾਸ਼ਣ ਦੌਰਾਨ ਕੇਂਦਰ ਦੀਆਂ ਯੋਜਨਾਵਾਂ ਦਾ ਕੀਤਾ ਗੁਣਗਾਨ
ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਗੀ ਸਿਹਤ ਸੰਭਾਲ ਪ੍ਰਣਾਲੀ ਦਾ ਮਤਲਬ ਸਿਰਫ਼ ਚਾਰ ਦੀਵਾਰੀ ਬਣਾਉਣਾ ਨਹੀਂ ਹੈ। ਕਿਸੇ ਵੀ ਦੇਸ਼ ਦੀਆਂ ਸਿਹਤ ਸਹੂਲਤਾਂ ਬਿਹਤਰ ਹੁੰਦੀਆਂ ਹਨ, ਇਸ ਲਈ ਪਿਛਲੇ 8 ਸਾਲਾਂ ਦੌਰਾਨ ਦੇਸ਼ ’ਚ ਸਰਵਪੱਖੀ ਸਿਹਤ ਸੰਭਾਲ ਨੂੰ ਪ੍ਰਮੁੱਖ ਤਰਜੀਹਾਂ ’ਚ ਰੱਖਿਆ ਗਿਆ ਹੈ। 


 



ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਚੱਲਦਿਆਂ ਨਵੇਂ ਸੰਕਲਪਾਂ ਦੀ ਪ੍ਰਾਪਤੀ ਵੱਲ ਵਧ ਰਿਹਾ ਹੈ। ਹੋਮੀ ਭਾਬਾ ਕੈਂਸਰ ਹਸਪਤਾਲ ਵੀ ਦੇਸ਼ ਦੀਆਂ ਬਿਹਤਰ ਸਿਹਤ ਸੇਵਾਵਾਂ ਦਾ ਪ੍ਰਤੀਬਿੰਬ ਹੈ। ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਨਾਲ ਨਾਲ ਹਿਮਾਚਲ ਤੇ ਹਰਿਆਣਾ ਦੇ ਲੋਕਾਂ ਨੂੰ ਵੀ ਲਾਭ ਪਹੁੰਚੇਗਾ।