ਗਾਜਿਆਬਾਦ ਦੀ ਡਾਸਨਾ ਜੇਲ੍ਹ ’ਚ 140 ਕੈਦੀ HIV ਪਾਜ਼ੀਟਿਵ, ਜੇਲ੍ਹ ਸੁਪਰਡੈਂਟ ਨੇ ਦੱਸਿਆ ਮਾਮੂਲੀ ਗੱਲ!
ਉੱਤਰ ਪ੍ਰਦੇਸ਼ ਦੀ ਡਾਸਨਾ ਜੇਲ੍ਹ ’ਚ 140 ਕੈਦੀਆਂ (140 Prisoners) ਨੂੰ ਏਡਜ਼ ਹੋਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਰਿਪੋਰਟ ’ਚ ਇਨ੍ਹਾਂ ਕੈਦੀਆਂ ਦੀ ਰਿਪੋਰਟ ਪਾਜ਼ੀਟਿਵ (HIV Postive) ਆਈ ਹੈ। ਇਨ੍ਹਾਂ ਕੈਦੀਆਂ ਦੇ ਇਲਾਜ ਲਈ ਏਡਜ਼ ਕੰਟਰੋਲ ਸੁਸਾਇਟੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਜੇਲ੍ਹ ਪ੍ਰਸ਼ਾਸਨ
Dasna Jail News: ਉੱਤਰ ਪ੍ਰਦੇਸ਼ ਦੀ ਡਾਸਨਾ ਜੇਲ੍ਹ ’ਚ 140 ਕੈਦੀਆਂ (140 Prisoners) ਨੂੰ ਏਡਜ਼ ਹੋਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਰਿਪੋਰਟ ’ਚ ਇਨ੍ਹਾਂ ਕੈਦੀਆਂ ਦੀ ਰਿਪੋਰਟ ਪਾਜ਼ੀਟਿਵ (HIV Postive) ਆਈ ਹੈ।
ਇਨ੍ਹਾਂ ਕੈਦੀਆਂ ਦੇ ਇਲਾਜ ਲਈ ਏਡਜ਼ ਕੰਟਰੋਲ ਸੁਸਾਇਟੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਜੇਲ੍ਹ ਪ੍ਰਸ਼ਾਸਨ ਵਲੋਂ ਡਾਕਟਰ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਪੱਕੇ ਤੌਰ ’ਤੇ ਬੁਲਾਉਣ ਦੀ ਤਿਆਰੀ ਚੱਲ ਰਹੀ ਹੈ।
ਮਰੀਜ਼ਾਂ ਦੀ ਪਹਿਚਾਣ ਹੋਣ ਤੋਂ ਬਾਅਦ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜੇਲ੍ਹ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਇਹ ਕੈਦੀ ਨਸ਼ੇ ਦੇ ਆਦੀ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਕੈਦੀਆਂ ਨੂੰ ਇਹ ਬੀਮਾਰੀ ਇੱਕੋ ਸਰਿੰਜ ਦੀ ਵਰਤੋਂ ਕਰਨ ਨਾਲ ਹੋਈ ਹੈ।
ਉੱਤਰਪ੍ਰਦੇਸ਼ ਦੀ ਡਾਸਨਾ ਜੇਲ੍ਹ (Dasna Jail) ’ਚ ਸਮਰੱਥਾ ਤੋਂ ਵੱਧ ਕੈਦੀ ਹਨ, ਜੇਲ੍ਹ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ 5500 ਕੈਦੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜੇਲ੍ਹ ’ਚ ਮੌਜੂਦ ਕੁਝ ਕੈਦੀਆਂ ਨੂੰ ਟੀਬੀ ਸਣੇ ਕਈ ਹੋਰਨਾ ਬੀਮਾਰੀਆਂ ਦੇ ਲੱਛਣ ਸਾਹਮਣੇ ਆਏ ਹਨ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਸਨਾ ਜੇਲ੍ਹ ਸੁਪਰਡੈਂਟ ਏ. ਕੇ. ਸਿੰਘ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਜਦੋਂ ਵੀ ਕੋਈ ਨਵਾਂ ਕੈਦੀ ਜੇਲ੍ਹ ’ਚ ਆਉਂਦਾ ਹੈ ਤਾਂ ਉਸਦਾ ਪਹਿਲਾਂ ਐੱਚ. ਆਈ. ਵੀ ਟੈਸਟ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮਤੌਰ ’ਤੇ ਕੈਦੀ ਸੀਰਿੰਜ ਦੇ ਮਾਧਿਅਮ ਨਾਲ ਡਰਗਜ਼ ਲੈਣ ਦੇ ਆਦੀ ਹੁੰਦੇ ਹਨ, ਜੋ ਬੀਮਾਰੀ ਫ਼ੈਲਣ ਦਾ ਵੱਡਾ ਕਾਰਨ ਹੈ।
ਉਨ੍ਹਾਂ ਆਪਣੀ ਮਜ਼ਬੂਰੀ ਗਿਣਾਉਂਦਿਆ ਕਿਹਾ ਕਿ ਜੇਲ੍ਹ ਦੀ ਸਮਰੱਥਾ 1704 ਕੈਦੀਆਂ ਦੀ ਹੈ, ਜਦਕਿ ਇੱਥੇ 5500 ਕੈਦੀਆਂ ਨੂੰ ਠਹਿਰਾਇਆ ਗਿਆ ਹੈ।