ਸ਼੍ਰੀ ਅਨੰਦਪੁਰ ਸਾਹਿਬ ਦੀਆਂ ਖਸਤਾਹਾਲ ਸੜਕਾਂ ਦੀ ਮੁਰੰਮਤ ਦਾ ਕੰਮ ਹੋਇਆ ਸ਼ੁਰੂ , ਬੀਤੇ ਦਿਨੀਂ ਜ਼ੀ ਮੀਡੀਆ ਵਲੋਂ ਖ਼ਬਰ ਕੀਤੀ ਗਈ ਸੀ ਨਸ਼ਰ
ਹੁਣ 3 ਮਾਰਚ ਤੋਂ 8 ਮਾਰਚ ਤੱਕ ਵਿਸ਼ਵ ਪ੍ਰਸਿੱਧ ਹੋਲਾ ਮਹੱਲਾ 2023 ਮਨਾਇਆ ਜਾਵੇਗਾ ਤੇ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਸ਼ਹਿਰ ਦੀਆਂ ਗਲੀਆਂ ਤੇ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
Hola Mohalla 2023 Sri Anandpur Sahib news: ਖ਼ਾਲਸਾਈ ਜਾਹੋਜਲਾਲ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਹੋਲਾ ਮਹੱਲਾ 2023 ਇਸ ਵਾਰ 3 ਮਾਰਚ ਤੋਂ 8 ਮਾਰਚ ਤੱਕ ਮਨਾਇਆ ਜਾਵੇਗਾ। ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਪ੍ਰਸ਼ਾਸ਼ਨ ਵੱਲੋਂ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗ ਕੀਤੀਆਂ ਜਾ ਰਹੀਆਂ ਹਨ।
ਬੀਤੇ ਦਿਨੀਂ ਜ਼ੀ ਮੀਡੀਆ ਵੱਲੋਂ ਸ਼ਹਿਰ ਦੀਆਂ ਖਸਤਾ ਹਾਲਤ ਵਾਲੀਆਂ ਸੜਕਾਂ ਨੂੰ ਲੈ ਕੇ ਖਬਰ ਵੀ ਨਸ਼ਰ ਕੀਤੀ ਗਈ ਸੀ ਤੇ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਨੂੰ ਜਲਦ ਠੀਕ ਕਰਨ ਦੇ ਦਾਅਵੇ ਵੀ ਕੀਤੇ ਗਏ ਸਨ ਤੇ ਹੁਣ ਸ਼ਹਿਰ ਦੀਆਂ ਅਤੇ ਨਾਲ ਲੱਗਦੇ ਹਾਈਵੇ ਦੀਆਂ ਸੜਕਾਂ ਨੂੰ ਮੁਰੰਮਤ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਖੁਦ ਬਾਰੀਕੀ ਨਾਲ ਸਾਰੇ ਪ੍ਰਬੰਧਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਦਸ਼ਕਾਂ ਪੁਰਾਣੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਦਿਆਂ ਹੋਰ ਪਿਛਲੀ ਸਰਕਾਰਾਂ ਵੇਲੇ ਕਰੋੜਾਂ ਰੁਪਏ ਲਗਾ ਕੇ ਸੀਵਰੇਜ ਨੂੰ ਅਪਗ੍ਰੇਡ ਕੀਤਾ ਗਿਆ ਸੀ ਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸੜਕਾਂ ਨੂੰ ਪੁੱਟਿਆ ਗਿਆ ਸੀ ਹਾਲਾਂਕਿ ਸੀਵਰੇਜ ਪਾਉਣ ਤੋਂ ਬਾਅਦ ਸੜਕਾਂ ਦੋਬਾਰਾ ਬਣਾਉਣ ਦੀ ਜ਼ਾਤ ਨਹੀਂ ਉਠਾਈ ਗਈ।
ਹੁਣ 3 ਮਾਰਚ ਤੋਂ 8 ਮਾਰਚ ਤੱਕ ਵਿਸ਼ਵ ਪ੍ਰਸਿੱਧ ਹੋਲਾ ਮਹੱਲਾ 2023 ਮਨਾਇਆ ਜਾਵੇਗਾ ਤੇ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਸ਼ਹਿਰ ਦੀਆਂ ਗਲੀਆਂ ਤੇ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Deep Sidhu news: ਦੀਪ ਸਿੱਧੂ ਦੀ ਬਰਸੀ 'ਤੇ ਗਰਲਫਰੈਡ ਰੀਨਾ ਰਾਏ ਨੇ ਸਾਂਝੀ ਕੀਤੀ ਪੋਸਟ
ਇਸ ਬਾਰੇ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੁਦ ਇੰਤਜ਼ਾਮਾਂ 'ਤੇ ਨਜ਼ਰ ਰੱਖੀ ਹੋਈ ਹੈ ਤਾਂ ਜੋ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
- ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Punjab CM Bhagwant Mann's letter to Governor: CM ਮਾਨ ਨੇ ਰਾਜਪਾਲ ਪੁਰੋਹਿਤ ਨੂੰ ਚਿੱਠੀ ਰਾਹੀਂ ਭੇਜਿਆ ਜਵਾਬ
(For more news apart from Sri Anandpur Sahib's Hola Mohalla 2023, stay tuned to Zee PHH)