ਇੱਕ ਦਾ ਫਿਸਲਿਆ ਪੈਰ, ਦੂਜਾ ਲੱਗਾ ਸੀ ਬਚਾਉਣ! ਸ੍ਰੀ ਆਨੰਦਪੁਰ ਸਾਹਿਬ ਗਏ 2 ਨੌਜਵਾਨਾਂ ਦੀ ਨਦੀ `ਚ ਡੁੱਬਣ ਨਾਲ ਹੋਈ ਮੌਤ
Hola Mohalla Accident: ਇਸ ਸੰਬੰਧੀ ਜਦੋਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ `ਤੇ ਪਹੁੰਚ ਗਏ।
Hola Mohalla Accident: ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੇਖਣ ਗਏ ਕਪੂਰਥਲਾ ਦੇ ਦੋ ਨੌਜਵਾਨਾਂ ਦੀ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ ਜਿਨ੍ਹਾਂ 'ਚੋਂ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਂਪਪੁਰਾ ਕਪੂਰਥਲਾ ਅਤੇ ਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਈਬਣ, ਜ਼ਿਲ੍ਹਾ ਕਪੂਰਥਲਾ ਹੋਲਾ ਮਹੱਲਾ (Hola Mohalla Accident) ਸਥਿਤ ਸ੍ਰੀ ਆਨੰਦਪੁਰ ਸਾਹਿਬ ਗਏ ਸਨ।
ਉਸ ਦੇ ਇੱਕ ਦੋਸਤ ਕੰਵਰ ਸਿੰਘ ਨੇ ਫੋਨ 'ਤੇ ਦੱਸਿਆ ਕਿ ਦੇਰ ਰਾਤ ਬਾਥਰੂਮ ਜਾਣ ਤੋਂ ਬਾਅਦ ਦੋਵੇਂ ਨੌਜਵਾਨ ਹੱਥ ਧੋਣ ਲੱਗੇ ਤਾਂ ਅਚਾਨਕ (Hola Mohalla Accident) ਸਿਮਰਨ ਸਿੰਘ ਦਾ ਪੈਰ ਤਿਲਕ ਗਿਆ ਅਤੇ ਉਹ ਨਦੀ 'ਚ ਡਿੱਗ ਗਿਆ।
ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਅੰਮ੍ਰਿਤਸਰ ਦੌਰੇ ਦੇ ਮੱਦੇਨਜ਼ਰ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ ਦਾ ਰਸਤਾ ਕੀਤਾ ਬੰਦ!
ਕੰਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਨੂੰ ਦਰਿਆ 'ਚੋਂ (Hola Mohalla Accident) ਬਾਹਰ ਕੱਢਿਆ, ਜਦਕਿ ਬੀਰ ਸਿੰਘ ਦੀ ਭਾਲ ਜਾਰੀ ਹੈ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਰਹੇ ਹਨ। ਇਸ ਘਟਨਾ ਨੂੰ ਲੈ ਕੇ ਦੋਵਾਂ ਨੌਜਵਾਨਾਂ ਦੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: 67 ਸਾਲ ਦੀ ਉਮਰ 'ਚ ਮਸ਼ਹੂਰ ਐਕਟਰ-ਡਾਇਰੈਕਟਰ ਸਤੀਸ਼ ਕੌਸ਼ਿਕ ਦਾ ਹੋਇਆ ਦਿਹਾਂਤ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ