Honey Singh Girlfriend Tina Thadani Birthday:  ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਨੀ ਸਿੰਘ ਇਸ ਤੋਂ ਪਹਿਲਾਂ ਆਪਣੀ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਨੂੰ ਲੈ ਕੇ ਸੁਰਖੀਆਂ 'ਚ ਸਨ ਪਰ ਇਸ ਵਾਰ ਨਾ ਤਾਂ ਤਲਾਕ, ਨਾ ਹੀ ਉਨ੍ਹਾਂ ਦੀ ਪਤਨੀ ਅਤੇ ਨਾ ਹੀ ਉਨ੍ਹਾਂ ਦਾ ਕੋਈ ਨਵਾਂ ਗੀਤ, ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਕਾਰਨ ਬਣ ਗਿਆ ਹੈ। ਹਨੀ ਸਿੰਘ ਇਨੀ ਦਿਨੀ ਆਪਣੀ ਗਰਲਫ੍ਰੈਂਡ ਸੁਪਰਮਾਡਲ ਟੀਨਾ ਥਡਾਨੀ ਨੂੰ ਲੈ ਕੇ ਚਰਚਾ ਵਿਚ ਹਨ। 


COMMERCIAL BREAK
SCROLL TO CONTINUE READING

ਹਨੀ ਸਿੰਘ (Honey Singh Girlfriend) ਹੁਣ ਟੀਨਾ ਥਡਾਨੀ ਨੂੰ ਡੇਟ ਕਰ ਰਹੇ ਹਨ ਅਤੇ ਹਾਲ ਹੀ 'ਚ ਹਨੀ ਸਿੰਘ ਦੀ ਗਰਲਫ੍ਰੈਂਡ ਟੀਨਾ ਥਡਾਨੀ ਨੇ ਆਪਣਾ ਜਨਮਦਿਨ ਮਨਾਇਆ। ਜਨਮਦਿਨ ਮੌਕੇ 'ਤੇ ਸਿੰਗਰ ਨੇ (Honey Singh Girlfriend) ਆਪਣੀ ਪ੍ਰੇਮਿਕਾ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੋਸ਼ਲ ਮੀਡੀਆ 'ਤੇ ਇਕ ਰੋਮਾਂਟਿਕ ਪੋਸਟ ਸ਼ੇਅਰ ਕੀਤਾ ਹੈ ਜਿਸ ਨੂੰ ਫੈਨਸ ਦਾ ਬਹੁਤ ਪਿਆਰ ਮਿਲ ਰਿਹਾ ਹੈ। 


ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਨਾਲ ਵਾਪਰਿਆ ਵੱਡਾ ਹਾਦਸਾ, 2 ਬੱਚਿਆਂ ਦੀ ਮਾਂ ਦੀ ਮੌਕੇ 'ਤੇ ਹੋਈ ਮੌਤ 

ਇਸ ਦੌਰਾਨ ਹਨੀ ਸਿੰਘ (Honey Singh Girlfriend) ਨੇ ਆਪਣੀ ਗਰਲਫ੍ਰੈਂਡ ਟੀਨਾ ਥਡਾਨੀ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਇਹ ਖ਼ੂਬਸੂਰਤ ਤਸਵੀਰ ਵੀ ਸਾਂਝਾ ਕੀਤੀ ਹੈ। ਉਸ ਫੋਟੋ ਵਿਚ ਟੀਨਾ ਹਨੀ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇਸ ਫੋਟੋ ਵਿਚ ਟਿਨੇ ਨੇ ਵ੍ਹਾਈਟ ਰੰਗ ਦੀ ਬੇਹੱਦ ਹੀ ਖੂਬਸੁਰਤ ਡ੍ਰੇਸ ਪਾਈ ਹੋਈ ਹੈ ਤੇ  ਹੱਥ ਵਿਚ ਬਲੈਕ ਰੰਗ ਦਾ ਪਰਸ ਵੀ ਫੜਿਆ ਹੋਇਆ ਹੈ ਅਤੇ ਯੋ ਯੋ ਹਨੀ ਸਿੰਘ ਨੇ ਨੀਲੇ ਰੰਗ ਦੀ ਜੈਕਟ ਪਾਈ ਹੋਈ ਹੈ।  ਇਨ੍ਹਾਂ ਦੀ ਜੋੜੀ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ।  ਫੋਟੋ ਨੂੰ ਸ਼ੇਅਰ ਕਰਦੇ ਹਨੀ ਸਿੰਘ (Honey Singh) ਨੇ ਲਿਖਿਆ ਹੈ ਕਿ ''ਜਨਮਦਿਨ ਮੁਬਾਰਕ ਜਾਨਾ"।