ਚੰਡੀਗੜ: ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਦੀ ਸਲਤਨਤ ਡੇਰਾ ਸੱਚਾ ਸੌਦਾ ਮੁੜ ਵਿਵਾਦਾਂ ਵਿਚ ਘਿਰ ਗਿਆ ਉਹ ਵੀ ਹਨੀਪ੍ਰੀਤ ਕਰਕੇ।  ਡੇਰੇ ਵਿਚ ਰਹਿੰਦੇ ਕੁਝ ਡੇਰਾ ਪ੍ਰੇਮੀਆਂ ਨੇ ਹਨੀਪ੍ਰੀਤ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਨੂੰ ਗੁਪਤ ਤਰੀਕੇ ਨਾਲ ਡੇਰੇ ਦੀ ਮੈਨੇਜਮੈਂਟ ਦਾ ਚੇਅਰਪਰਸਨ ਬਣਾਇਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਚੁੱਪ ਚੁਪੀਤੇ ਹੌਲੀ-ਹੌਲੀ ਹਨੀਪ੍ਰੀਤ ਨੂੰ ਗੱਦੀ ਦਾ ਵਾਰਿਸ ਵੀ ਬਣਾ ਦਿੱਤਾ ਜਾਵੇਗਾ। ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਇਹ ਸਾਰਾ ਘਾਲਾ-ਮਾਲਾ ਕੀਤਾ ਗਿਆ।


COMMERCIAL BREAK
SCROLL TO CONTINUE READING

 


ਪਹਿਲਾਂ ਪੀ. ਆਰ. ਨੈਨ ਸੀ ਟਰੱਸਟ ਦੇ ਚੇਅਰਪਰਸਨ


ਇਸਦੇ ਨਾਲ ਹੀ ਕੁਝ ਡੇਰਾ ਪ੍ਰੇਮੀਆਂ ਅਤੇ ਡੇਰਾ ਪ੍ਰਬੰਧਕਾਂ ਨੇ ਹੋਰ ਵੀ ਖੁਲਾਸਾ ਕੀਤਾ ਹੈ ਕਿ ਡੇਰੇ ਦੇ ਟਰੱਸਟ ਦੀ ਚੇਅਰਮੈਨਸ਼ਿਪ ਨੂੰ ਲੈ ਕੇ ਜੋ ਨਵੇਂ ਕਾਗਜ਼ਾਤ ਸਾਹਮਣੇ ਆਏ ਉਹਨਾਂ ਪੱਤਰਾਂ ਵਿਚ ਚੇਅਰਪਰਸਨ ਵਜੋਂ ਪੀ.ਆਰ. ਨੈਨ ਦਾ ਨਾਂ ਨਹੀਂ ਹੈ। ਕਿਉਂਕਿ ਪਹਿਲਾਂ ਤੋਂ ਹੀ ਟਰੱਸਟ ਦੇ ਚੇਅਰਪਰਸਨ ਪੀ. ਆਰ. ਨੈਨ ਸੀ। ਪਰ ਜਦੋਂ ਤੋਂ ਰਾਮ ਰਹੀਮ ਪੈਰੋਲ 'ਤੇ ਬਾਹਰ ਆਇਆ, ਉਸਤੋਂ ਬਾਅਦ ਕਈ ਘਾਲੇ ਮਾਲੇ ਕੀਤੇ ਗਏ। ਇਸ ਤੋਂ ਕੁਝ ਸਮਾਂ ਪਹਿਲਾਂ ਤੱਕ ਵਿਪਾਸਨਾ ਇੰਸਾ ਵੀ ਡੇਰੇ ਦੀ ਚੇਅਰਪਰਸਨ ਸੀ।


 


ਕਾਗਜ਼ਾਂ ਵਿਚ ਕੀ ਲਿਖਿਆ ਹੈ ?


ਕਾਗਜ਼ਾਂ ਵਿਚ ਲਿਖਿਆ ਹੈ ਕਿ ਫਰਵਰੀ 2022 ਨੂੰ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੇ ਸਮੇਂ ਦੌਰਾਨ ਗੁਰੂਗ੍ਰਾਮ ਵਿਚ ਡੇਰਾ ਦੀ ਮੈਨੇਜਮੈਂਟ ਅੰਦਰ ਕਈ ਬਦਲਾਅ ਕੀਤੇ ਸਨ। ਜੋ ਹੁਕਮ ਲਿਖਤੀ ਤੌਰ 'ਤੇ ਵੀ ਜਾਰੀ ਕੀਤੇ ਗਏ ਸਨ। ਜਿਸਦੇ ਵਿਚ ਹਨੀਪ੍ਰੀਤ ਨੂੰ ਟਰੱਸਟ ਦਾ ਵਾਈਸ ਪੈਟਰਨ ਨਿਯੁਕਤ ਕੀਤਾ ਗਿਆ। ਇਸਦੇ ਵਿਚ ਟਰਸਟ ਦੇ 13 ਹੋਰ ਮੈਂਬਰਾਂ ਨਾਂ ਵੀ ਜਨਤਕ ਕੀਤੇ ਗਏ ਹਨ ਅਤੇ ਹਨੀਪ੍ਰੀਤ ਨੂੰ ਗੁਪਤ ਤਰੀਕੇ ਨਾਲ ਡੇਰਾ ਸਿਰਸਾ ਦੀ ਚੇਅਰਪਰਸਨ ਬਣਾਇਆ ਗਿਆ ਹੈ। ਜਿਸਦੇ ਅਨੁਸਾਰ ਹਨੀਪ੍ਰੀਤ ਵਾਈਸ ਪੈਟਰਨ ਚੇਅਰਮੈਨ ਤੇ ਟਰੱਸਟੀ, ਡਾ. ਪੁਨੀਤ, ਵਰਿੰਦਰ, ਦਾਨ ਸਿੰਘ, ਨਵੀਨ ਕੁਮਾਰ ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ, ਗੁਰਚਰਨ ਸਿੰਘ, ਜਸ਼ਦੀਪ ਕੌਰ, ਗੁਲਾਬੂ ਮੱਲ, ਸੰਤੋਸ਼ ਕੁਮਾਰੀ, ਇਕਬਾਲ ਸਿੰਘ, ਨੂੰ ਟਰੱਸਟੀ ਬਣਾਇਆ ਗਿਆ। ਇਸ 'ਤੇ ਗੁਰਮੀਤ ਰਾਮ ਰਹੀਮ ਦੇ ਦਸਤਖਤ ਹੋਣ ਦਾ ਦਾਅਵਾ ਕੀਤਾ ਗਿਆ ਸੀ।


 


ਡੇਰਾ ਪ੍ਰੇਮੀਆਂ ਦਾ ਇਹ ਵੀ ਦਾਅਵਾ


ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਡੇਰਾ ਪ੍ਰੇਮੀਆਂ ਦਾ ਇਹ ਵੀ ਦਾਅਵਾ ਹੈ ਕਿ ਹੁਣ ਅਗਲੀ ਵਾਰ ਵਿਚ ਹਨੀਪ੍ਰੀਤ ਨੂੰ ਗੱਦੀ 'ਤੇ ਬਿਠਾਇਆ ਜਾ ਸਕਦਾ ਹੈ।ਉਹਨਾਂ ਇਹ ਵੀ ਆਖਿਆ ਹੈ ਗੁਰਮੀਤ ਰਾਮ ਰਹੀਮ ਦੀ ਫੈਮਿਲੀ ਆਈ. ਡੀ. ਵਿਚ ਪਰਿਵਾਰਿਕ ਮੈਂਬਰਾਂ ਦਾ ਨਾਂ ਨਾ ਹੋਣ ਦੀ ਬਜਾਇ ਹਨੀਪ੍ਰੀਤ ਦਾ ਨਾਂ ਦਰਜ ਕੀਤਾ ਗਿਆ ਹੈ।ਇਥੋਂ ਤੱਕ ਯੂ. ਪੀ. ਦੇ ਬਾਗਪਤ ਵਿਚ ਜੋ ਆਸ਼ਰਮ ਹੈ ਉਥੇ ਵੀ ਹਨੀਪ੍ਰੀਤ ਦਾ ਨਾਂ ਉਸਾਰਿਆ ਗਿਆ ਹੈ। ਇਹ ਧਿਆਨ ਵਿਚ ਆਉਣ ਤੋਂ ਬਾਅਦ ਸਰਕਾਰ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸਦੇ ਨਾਲ ਹੀ ਰਾਮ ਰਹੀਮ ਨੇ ਆਪਣੇ ਪਛਾਣ ਪੱਤਰਾਂ ਅਤੇ ਡੇਰੇ ਹੋਰ ਕਾਗਜ਼ਾਤਾਂ ਵਿਚ ਛੇੜਛਾੜ ਕੀਤੀ ਹੈ।


 


WATCH LIVE TV