Hoshiarpur Lok sabha Elections Result: ਹੁਸ਼ਿਆਰਪੁਰ ਲੋਕ ਸਭਾ ਸੀਟ `ਤੇ `AAP` ਦੇ ਡਾ. ਰਾਜ ਕੁਮਾਰ ਚੱਬੇਵਾਲ ਜਿੱਤੇ
Hoshiarpur Lok sabha Elections Result 2024: ਹੁਸ਼ਿਆਰਪੁਰ ਲੋਕ ਸਭਾ ਸੀਟ 2024 (Lok Sabha elections Hoshiarpur Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ ਜਿੱਤੇ ਹਨ। ਡਾ: ਰਾਜਕੁਮਾਰ ਚੱਬੇਵਾਲ ਨੂੰ 303859 ਵੋਟਾਂ ਮਿਲੀਆਂ ਹਨ।
Hoshiarpur Lok sabha Elections Result 2024: ਲੋਕ ਸਭਾ ਹਲਕਾ ਹੁਸ਼ਿਆਰਪੁਰ (Lok Sabha Chunav Hoshiarpur Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਹੁਸ਼ਿਆਰਪੁਰ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ। ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ ਜਿੱਤੇ ਹਨ। ਡਾ: ਰਾਜਕੁਮਾਰ ਚੱਬੇਵਾਲ ਨੂੰ 303859 ਵੋਟਾਂ ਮਿਲੀਆਂ ਹਨ।
ਡਾ: ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਉਮੀਦਵਾਰ ਯਾਮਿਨੀ ਗੌਤਮ ਨੂੰ 44111 ਨੂੰ ਹਰਾਇਆ ਹੈ। ਕਾਂਗਰਸ ਉਮੀਦਵਾਰ ਯਾਮਿਨੀ ਗੌਤਮ ਨੂੰ 259748 ਅਤੇ ਭਾਜਪਾ (BJP) ਦੀ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ199994 ਵੋਟਾਂ ਮਿਲੀਆਂ ਹਨ।
Hoshiarpur Lok sabha Seat Elections Result 2024
ਡਾ: ਰਾਜਕੁਮਾਰ ਚੱਬੇਵਾਲ | 303859 | ਆਮ ਆਦਮੀ ਪਾਰਟੀ |
ਯਾਮਿਨੀ ਗੌਤਮ | 259748 | ਕਾਂਗਰਸ ਉਮੀਦਵਾਰ |
ਅਨੀਤਾ ਸੋਮਪ੍ਰਕਾਸ਼ | 199994 | ਭਾਜਪਾ |
ਇਹ ਉਮੀਦਵਾਰ ਚੋਣ ਮੈਦਾਨ ਵਿੱਚ ਸਨ
ਇਹ ਸੂਬੇ ਦੀਆਂ ਮਹੱਤਵਪੂਰਨ ਲੋਕ ਸਭਾ ਸੀਟਾਂ (Hoshiarpur Lok sabha seat) ਵਿੱਚੋਂ ਇੱਕ ਹੈ। ਕਾਂਗਰਸ ਨੇ ਇਸ ਹਲਕੇ ਤੋਂ ਯਾਮਿਨੀ ਗੋਮਰ ਤੇ ਭਾਜਪਾ (BJP) ਦੀ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼, ਆਮ ਆਦਮੀ ਪਾਰਟੀ (AAP) ਦੇ ਡਾਕਟਰ ਰਾਜਕੁਮਾਰ ਚੱਬੇਵਾਲ, ਅਤੇ ਅਕਾਲੀ ਦਲ (SAD) ਦੇ ਸੋਹਣ ਸਿੰਘ ਠੰਡਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ।
ਬਹੁਜਨ ਸਮਾਜ ਪਾਰਟੀ ਵਲੋਂ ਇਸ ਸੀਟ ਤੋਂ ਐਡਵੋਕੇਟ ਰਣਜੀਤ ਕੁਮਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਇਸ ਸੀਟ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਸਨ।
ਕਦੋਂ ਅਤੇ ਕਿੰਨੀ ਵੋਟਿੰਗ ਹੋਈ (Hoshiarpur Lok Sabha Election 2024 Voting)
ਹੁਸ਼ਿਆਰਪੁਰ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 52.39 ਫੀਸਦੀ ਪੋਲਿੰਗ ਹੋਈ ਹੈ।
ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਵਿੱਚ ਬੀਜੇਪੀ ਨੇ ਵਿਜੇ ਸਾਂਪਲਾ ਦੀ ਟਿਕਟ ਕੱਟ ਦਿੱਤੀ ਸੀ ਅਤੇ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਸੋਮ ਪ੍ਰਕਾਸ਼ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ।
ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Hoshiarpur Lok Sabha Seat History)
ਹੁਸ਼ਿਆਰਪੁਰ ਨੂੰ ਚੋਆਂ, ਅੰਬਾਂ ਦੇ ਬਾਗਾਂ ਤੇ ਸੰਤਾਂ ਲਈ ਮਸ਼ਹੂਰ ਪੰਜਾਬ ਦੇ ਪ੍ਰਾਚੀਨਤਮ ਜ਼ਿਲ੍ਹਿਆਂ ਵਿਚ ਸ਼ੁਮਾਰ ਹੋਣ ਦਾ ਮਾਣ ਪ੍ਰਾਪਤ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਮਾਰਚ 1846 ਨੂੰ ਹੁਸ਼ਿਆਰਪੁਰ ਨੂੰ ਜਲੰਧਰ ਦੋਆਬ ਤੋਂ ਅਲੱਗ ਜ਼ਿਲ੍ਹਾ ਐਲਾਨਿਆ ਗਿਆ ਸੀ। ਹੁਸ਼ਿਆਰਪੁਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ।
ਇਹ ਵੀ ਪੜ੍ਹੋ: Punjab Lok Sabha Chunav Result 2024 LIVE: ਕਿਸ ਦੀ ਬਣੇਗੀ ਸਰਕਾਰ! ਸਭ ਤੋਂ ਤੇਜ਼ ਤੇ ਸਟੀਕ ਨਤੀਜੇ, ਦੇਖੋ ਇੱਥੇ ਪਲ-ਪਲ ਦੀ ਅਪਡੇਟਸ
ਇਸ ਲੋਕ ਸਭਾ ਹਲਕੇ 'ਤੇ ਕਾਂਗਰਸ ਪਾਰਟੀ ਦਾ ਕਾਫੀ ਜ਼ਿਆਦਾ ਦਬਦਬਾ ਰਿਹਾ ਹੈ। ਕਾਂਗਰਸ ਨੇ ਇਸ ਸੀਟ 'ਤੇ 11 ਵਾਰ ਜਿੱਤ ਹਾਸਲ ਕੀਤੀ, ਬੀਜੇਪੀ ਨੇ 3 ਵਾਰ ਅਤੇ ਇੱਕ-ਇੱਕ ਵਾਰ ਜਨ ਸੰਘ, ਭਾਰਤੀ ਲੋਕ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਇਸ ਸੀਟ ਤੋਂ ਸਭ ਤੋਂ ਵੱਧ 4 ਵਾਰ ਕਾਂਗਰਸ ਦੇ ਕੰਵਲ ਚੋਧਰੀ ਅਤੇ ਬਲਦੇਵ ਸਿੰਘ ਨੇ ਲਗਾਤਾਰ ਤਿੰਨ ਵਾਰ ਇਸ ਸੀਟ 'ਤੇ ਜਿੱਤ ਹਾਸਲ ਕੀਤੀ।
ਹੁਸ਼ਿਆਰਪੁਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ (Hoshiarpur Lok sabha Elections Result 2024)
ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਸ੍ਰੀ ਹਰਗੋਬਿੰਦਪੁਰ, ਭੁਲੱਥ, ਫਗਵਾੜਾ, ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ 5 ਵਿਧਾਨ ਸੀਟ 'ਤੇ ਜਿੱਤ ਹਾਸਲ ਕੀਤੀ ਜਦਕਿ ਤਿੰਨ ਸੀਟ ਤੇ ਕਾਂਗਰਸ ਅਤੇ ਇੱਕ ਵਿਧਾਨ ਸਭਾ ਸੀਟ ਬੀਜੇਪੀ ਦੇ ਹਿੱਸੇ ਆਈ ਸੀ।
ਹੁਸ਼ਿਆਰਪੁਰ ਦੇ ਮੌਜੂਦਾ ਵੋਟਰ
ਹੁਸ਼ਿਆਰਪੁਰ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1963 ਹਨ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 95 ਹਜ਼ਾਰ 254 ਹੈ। ਇਨ੍ਹਾਂ ’ਚੋਂ 8 ਲੱਖ 27 ਹਜ਼ਾਰ 740 ਮਰਦ ਵੋਟਰ ਹਨ, ਜਦਕਿ 7 ਲੱਖ 67 ਹਜ਼ਾਰ 471 ਮਹਿਲਾ ਵੋਟਰ ਤੇ 43 ਟਰਾਂਸਜੈਂਡਰ ਵੋਟਰ ਹਨ।