Amritsar Video Viral: ਪੰਜਾਬ ਵਿਚ ਅੱਜਕੱਲ੍ਹ ਅਪਰਾਧ, ਕਤਲ ਅਤੇ ਧਾਰਮਿਕ ਨਾਲ ਜੁੜੀਆਂ ਘਟਨਾਵਾਂ ਤੇਜੀ ਨਾਲ ਸੋਸ਼ਲ ਮੀਡਿਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਵੀਡੀਓ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਸਰ ਦੀ ਗੁਰੂ ਨਗਰੀ ਵਿੱਚ ਲੋਕ ਸ਼ਰਧਾ ਨਾਲ ਪਹੁੰਚਦੇ ਹਨ ਪਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿਸ 'ਚ ਧਾਰਮਿਕ ਅਸਥਾਨਾਂ 'ਤੇ ਘੁੰਮ ਕੇ ਹੋਟਲ ਬੁੱਕ ਕਰਵਾਉਣ ਵਾਲੇ ਹੋਟਲਾਂ 'ਚ ਲੜਕੀਆਂ ਮੁਹੱਈਆ ਕਰਵਾਉਣ ਲਈ ਗਾਹਕਾਂ ਦੀ ਪੇਸ਼ਕਸ਼ ਕਰਕੇ ਪਵਿੱਤਰ ਨਗਰੀ ਨੂੰ ਬਦਨਾਮ ਕਰ ਰਹੇ ਹਨ ਜੋ ਕਿ ਬੇਹੱਦ ਸ਼ਰਮਨਾਕ ਹੈ। 


COMMERCIAL BREAK
SCROLL TO CONTINUE READING

ਇਕ ਅਜਿਹੀ ਹੀ ਇੱਕ ਘਟਨਾ ਯੂਟਿਊਬਰ ਉਮਰ ਨਾਲ ਵਾਪਰੀ ਹੈ। ਉਮਰ, ਜੋ ਸੋਸ਼ਲ ਮੀਡੀਆ 'ਤੇ ਦਿ ਉਮਰ ਦੇ ਨਾਮ ਨਾਲ ਆਪਣਾ ਵੀਡੀਓ ਬਲਾਗ ਚਲਾਉਂਦਾ ਹੈ। ਦੱਸ ਦੇਈਏ ਕਿ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਕਰਿੰਦੇ ਨੇ ਹੋਟਲ ਦੇ ਕਮਰਾ ਦੇਣ ਦੀ ਗੱਲ ਦੇ ਨਾਲ -ਨਾਲ ਇੱਕ ਲੜਕੀ ਦੀ ਪੇਸ਼ਕਸ਼ ਵੀ ਕੀਤੀ। ਯੂਟਿਊਬਰ ਉਮਰ ਅੰਮ੍ਰਿਤਸਰ ਸ਼ਹਿਰ 'ਤੇ ਵੀਡੀਓ ਬਲਾਗ ਬਣਾਉਣ ਲਈ ਆਇਆ ਸੀ। ਇਸ ਦੌਰਾਨ ਉਹ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਵਿਚ ਘੁੰਮਦਾ ਹੋਇਆ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚਿਆ। ਉਹ ਉਥੇ ਮੌਜੂਦ ਲੋਕਾਂ ਤੋਂ ਸਾਮਾਨ ਵੀ ਖਰੀਦ ਰਿਹਾ ਸੀ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਿਹਾ ਸੀ। ਜਦੋਂ ਕੁਝ ਲੋਕਾਂ ਨੇ ਉਸ ਨੂੰ ਪਛਾਣਿਆ ਤਾਂ ਉਹ ਉਸ ਨਾਲ ਸੈਲਫੀ ਵੀ ਲੈ ਰਹੇ ਸਨ।


ਇਹ ਵੀ ਪੜ੍ਹੋਂ: ਟਰਾਂਸਪੋਰਟ ਵਿਭਾਗ ਵੱਲੋਂ ਰੇਤੇ-ਬਜਰੀ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟ ਤੈਅ

ਇਸ ਦੌਰਾਨ ਇੱਕ ਕਰਿੰਦੇ  ਨੇ ਉਮਰ ਦਾ ਹੱਥ ਫੜ ਲਿਆ। ਕਹਿਣ ਲੱਗਾ ਕਿ ਹੋਟਲ ਵਿਚ ਕਮਰੇ ਦੀ ਲੋੜ ਹੈ। ਉਮਰ ਨੇ ਕਿਹਾ ਨਹੀਂ ਪਰ ਦਲਾਲ ਨੇ ਫਿਰ ਵੀ ਹਾਰ ਨਹੀਂ ਮੰਨੀ ਅਤੇ ਉਮਰ ਨੂੰ ਪੇਸ਼ਕਸ਼ ਕੀਤੀ ਕਿ ਕੁੜੀ ਵੀ ਹੋਟਲ ਵਿਚ ਮਿਲ ਜਾਵੇਗੀ ਪਰ ਉਮਰ ਉਸਦੀ ਗੱਲ ਨੂੰ ਟਾਲਦਾ ਹੋਇਆ ਅੱਗੇ ਵਧ ਗਿਆ। ਇਸ ਤੋਂ ਬਾਅਦ ਯੂਟਿਊਬਰ ਉਮਰ ਵੱਲੋਂ ਅੰਮ੍ਰਿਤਸਰ 'ਤੇ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


ਲੋਕ ਦਲਾਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਅਤੇ ਕਮਜ਼ੋਰੀ ਕਾਰਨ ਹੋ ਰਿਹਾ ਹੈ। ਧਾਰਮਿਕ ਸ਼ਹਿਰ ਵਿੱਚ ਉੱਚੀ ਪਹੁੰਚ ਰੱਖਣ ਵਾਲੇ ਗਲਤ ਕਾਰੋਬਾਰ ਚਲਾ ਕੇ ਸ਼ਹਿਰ ਦਾ ਅਕਸ ਖਰਾਬ ਕਰ ਰਹੇ ਹਨ। ਇਨ੍ਹਾਂ ਹੀ ਨਹੀਂ ਸਗੋਂ ਹੁਣ ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਦੀ ਵੀਡੀਓ ਵਾਇਰਲ ਹੋਣ ਮਗਰੋਂ ਨਿਹੰਗ ਸਿੰਘਾਂ ਨੇ ਹੋਟਲ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ।


ਇੱਕ ਹੋਟਲ ਦੇ ਕਰਿੰਦੇ ਵੱਲੋਂ ਸ਼ਰਧਾਲੂ ਨੂੰ ਹੋਟਲ ਦਾ ਕਰਮਾ ਲੈਣ ਬਦਲੇ ਲੜਕੀ ਦੀ ਆਫਰ ਦਿੱਤੀ ਗਈ ਸੀ।  ਅੰਮ੍ਰਿਤਸਰ ਦੇ ਕਮਿਸ਼ਨਰ ਨੇ ਵੀ ਹੋਟਲ ਮਾਲਕਾਂ ਨੂੰ ਦਿੱਤੀ ਚੇਤਾਵਨੀ ਕਿ ਜੇਕਰ ਕੋਈ ਅਜਿਹਾ ਵਿਅਕਤੀ ਸ਼ਰਧਾਲੂਆਂ ਨੂੰ ਲਾਲਚ ਦਿੰਦਾ ਦਿਖਾਈ ਦਿੱਤਾ ਤਾਂ ਹੋਟਲ ਵੀ ਸੀਲ ਕੀਤਾ ਜਾਵੇਗਾ ਤੇ ਪਰਚਾ ਵੀ ਦਰਜ ਕੀਤਾ ਜਾਵੇਗਾ।