Vote Without Voter ID: ਵੋਟਰ ਕਾਰਡ ਨਾ ਹੋਣ ਦੀ ਸੂਰਤ `ਚ ਇਹ ਦਸਤਾਵੇਜ਼ ਦਿਖਾ ਕੇ ਪਾਈ ਜਾ ਸਕਦੀ ਵੋਟ
Vote Without Voter ID: ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ। ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣ ਨੂੰ ਲੈ ਕੇ ਵੋਟਿੰਗ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।
Vote Without Voter ID: ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ। ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣ ਨੂੰ ਲੈ ਕੇ ਵੋਟਿੰਗ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਵੋਟ ਪਾਉਣ ਦੇ ਖਿਆਲ ਨਾਲ ਹੀ ਸਭ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਵੋਟ ਪਾਉਣ ਲਈ ਜ਼ਰੂਰੀ ਦਸਤਾਵੇਜ਼ ਕਿਹੜੇ ਹਨ।
ਇਸ ਵਾਰ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਹੋਣਗੀਆਂ। ਜਦਕਿ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ। ਅਸੀਂ ਸਾਰੇ ਜਾਣਦੇ ਹਾਂ ਕਿ ਚੋਣਾਂ ਵਿੱਚ ਵੋਟ ਪਾਉਣ ਵੇਲੇ ਤੁਹਾਨੂੰ ਇੱਕ ਵੋਟਰ ਆਈਡੀ ਕਾਰਡ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਪਛਾਣ ਪੱਤਰ ਅਤੇ ਪਤੇ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਤੁਸੀਂ ਇਸ ਲਈ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਵੋਟਰ ਆਈਡੀ ਤੋਂ ਇਲਾਵਾ ਹੋਰ ਕਈ ਦਸਤਾਵੇਜ਼ ਹਨ ਜਿਨ੍ਹਾਂ ਨੂੰ ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ।
ਕਿਹੜੇ ਦਸਤਾਵੇਜ਼ ਦਿਖਾ ਕੇ ਪਾ ਸਕਦੇ ਹੋ ਵੋਟ?
ਆਧਾਰ ਕਾਰਡ
ਰਾਸ਼ਨ ਕਾਰਡ
ਮਨਰੇਗਾ ਜਾਬ ਕਾਰਡ
ਬੈਂਕ ਪਾਸਬੁੱਕ
ਬੀਮਾ ਸਮਾਰਟ ਕਾਰਡ
ਡਰਾਈਵਿੰਗ ਲਾਇਸੈਂਸ
ਪੈਨ ਕਾਰਡ
ਪਾਸਪੋਰਟ
ਪੈਨਸ਼ਨ ਦਸਤਾਵੇਜ਼
ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨਪੀਆਰ) ਵੱਲੋਂ ਜਾਰੀ ਸਮਾਰਟ ਕਾਰਡ
ਘਰ ਬੈਠੇ ਵੋਟਰ ਆਈਡੀ ਕਾਰਡ ਲਈ ਇਸ ਤਰਾਂ ਕਰੋ ਅਪਲਾਈ
ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ, ਤਾਂ ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਘਰ ਬੈਠੇ ਅਰਜ਼ੀ ਦੇ ਸਕਦੇ ਹੋ।
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://www.nvsp.in/ 'ਤੇ ਜਾਓ।
ਹੋਮਪੇਜ 'ਤੇ ਤੁਸੀਂ ਆਮ ਵੋਟਰਾਂ ਲਈ ਨਵੀਂ ਰਜਿਸਟ੍ਰੇਸ਼ਨ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਸਾਈਨ ਅੱਪ ਕਰਨਾ ਹੋਵੇਗਾ।
ਇਸ ਤੋਂ ਬਾਅਦ, ਉੱਥੇ ਪੁੱਛੇ ਗਏ ਸਾਰੇ ਵੇਰਵੇ ਦਰਜ ਕਰੋ।
ਹੁਣ ਤੁਹਾਨੂੰ ਆਪਣਾ ਮੋਬਾਈਲ ਨੰਬਰ, ਪਾਸਵਰਡ, ਕੈਪਚਾ ਅਤੇ OTP ਦਰਜ ਕਰਕੇ ਰਜਿਸਟਰ ਕਰਨਾ ਹੋਵੇਗਾ।
ਇਸ ਤੋਂ ਬਾਅਦ ਫਾਰਮ 6 ਜਮ੍ਹਾ ਕਰੋ।
ਜੇਕਰ ਵੋਟਰ ਆਈਡੀ ਗੁਆਚ ਗਿਆ ਤਾਂ ਕੀ ਕਰਨਾ ਹੈ?
ਵੋਟਰ ਆਈਡੀ ਕਾਰਡ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://www.nvsp.in/ 'ਤੇ ਜਾਓ।
ਉੱਥੇ ਤੁਹਾਨੂੰ 'ਲੌਗਇਨ' ਦਾ ਵਿਕਲਪ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ ਅਤੇ ਮੋਬਾਈਲ ਨੰਬਰ, ਪਾਸਵਰਡ ਅਤੇ ਕੈਪਚਾ ਦਰਜ ਕਰੋ।
ਇਸ ਤੋਂ ਬਾਅਦ ਤੁਹਾਡੇ ਫ਼ੋਨ 'ਤੇ ਇੱਕ OTP ਆਵੇਗਾ, ਉੱਥੇ 'Verify & Login' 'ਤੇ ਕਲਿੱਕ ਕਰੋ।
ਇਸ ਤੋਂ ਬਾਅਦ 'E-EPIC Download' ਟੈਬ 'ਤੇ ਕਲਿੱਕ ਕਰੋ।
ਇੱਥੇ ਤੁਹਾਨੂੰ ਆਪਣਾ EPIC ਨੰਬਰ ਦਰਜ ਕਰਨਾ ਹੋਵੇਗਾ ਅਤੇ ਆਪਣਾ ਰਾਜ ਚੁਣਨਾ ਹੋਵੇਗਾ।
ਤੁਹਾਨੂੰ ਆਪਣੀ ਸਕਰੀਨ 'ਤੇ ਆਈਡੀ ਕਾਰਡ ਦਿਖਾਈ ਦੇਵੇਗਾ।
ਉੱਥੇ ਹੋਮ ਪੇਜ 'ਤੇ 'Download e-EPIC' ਦਾ ਵਿਕਲਪ ਦਿਖਾਈ ਦੇਵੇਗਾ।
ਇਸਨੂੰ ਡਾਊਨਲੋਡ ਕਰੋ।
ਇਸ ਤਰ੍ਹਾਂ ਵੋਟਰ ਸੂਚੀ 'ਚ ਚੈਕ ਕਰੋ ਨਾਮ
ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ, ਤਾਂ ਤੁਸੀਂ ਚੋਣ ਕਮਿਸ਼ਨ ਦੀ ਵੈੱਬਸਾਈਟ https://eci.gov.in/ ਜਾਂ ਵੋਟਰ ਹੈਲਪਲਾਈਨ 1950 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹੈਲਪਲਾਈਨ ਨੰਬਰ 1950 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਵੋਟਰ ਆਈਡੀ ਸੂਚੀ ਵਿੱਚ ਆਪਣਾ ਨਾਮ ਜੋੜਨ ਜਾਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਲਈ ਤੁਸੀਂ https://eci.gov.in/ 'ਤੇ ਜਾ ਕੇ ਬਦਲਾਅ ਕਰ ਸਕਦੇ ਹੋ।
ਇਹ ਵੀ ਪੜ੍ਹੋ : Electoral Bond: ਸੁਪਰੀਮ ਕੋਰਟ ਵੱਲੋਂ SBI ਨੂੰ 21 ਮਾਰਚ ਤੱਕ ਚੋਣ ਬਾਂਡ ਨਾਲ ਸਬੰਧਤ ਸਾਰੀ ਜਾਣਕਾਰੀ ਦੇਣ ਦੇ ਹੁਕਮ