HSGMC vs SGPC news: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਮੀਟਿੰਗ ਦੌਰਾਨ ਹੋਈ ਗਾਲੀ ਗਲੋਚ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ।  


COMMERCIAL BREAK
SCROLL TO CONTINUE READING

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਣਾ ਕਮੇਟੀ ਸਰਕਾਰ ਵੱਲੋਂ ਬਣਾਈ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫੇਰ ਅਪੀਲ ਕੀਤੀ ਕਿ "ਆਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇਕੱਠੇ ਹੋਈਏ। 


ਧਾਮੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਅਤੇ ਸੁਪਰੀਮ ਕੋਰਟ ਵਲੋਂ ਬਣਾਏ ਐਕਟ ਦੇ ਖਿਲਾਫ਼ ਕਮੇਟੀ ਬਣਾਈ ਗਈ ਹੈ ਅਤੇ ਅਪੀਲ ਕੀਤੀ ਕਿ "ਆਓ ਰਲ ਕੇ ਅਸੀਂ ਹਰਿਆਣਾ ਕਮੇਟੀ ਬਾਰੇ ਵਿਚਾਰ ਕਰਦੇ ਹਾਂ।" 


ਉਨ੍ਹਾਂ ਕਿਹਾ ਕਿ ਹਰਿਆਣਾ ਦੀ ਮੌਜੂਦਾ ਸਰਕਾਰ ਨੇ ਇੱਕ ਕਮੇਟੀ ਨਾਮੀਨੇਟ ਕੀਤੀ ਅਤੇ ਉਸਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਕਿ 18 ਮਹੀਨੇ ਉਹ ਕਮੇਟੀ ਕੰਮ ਕਰੇਗੀ ਤੇ ਜੇਕਰ 18 ਮਹੀਨੇ 'ਚ ਚੋਣਾਂ ਨਹੀਂ ਹੁੰਦੀਆਂ ਤਾਂ ਇੱਕ ਹੋਰ ਕਮੇਟੀ ਸਰਕਾਰ ਬਣਾਵੇਗੀ, ਤੇ ਉਸਦੇ ਮੈਂਬਰ ਸਾਰੇ ਸਰਕਾਰ ਨਾਮੀਨੇਟ ਕਰੇਗੀ ਅਤੇ ਸਰਕਾਰ ਨੇ ਪਿਛਲੇ ਦਿਨਾਂ ਵਿੱਚ 40 ਮੈਂਬਰਾ ਨਾਮੀਨੇਟ ਵੀ ਕਰ ਦਿੱਤੇ। ਉਨ੍ਹਾਂ ਨੇ ਪ੍ਰਧਾਨ ਵੀ ਬਣਾ ਦਿੱਤਾ ਅਤੇ ਜਨਰਲ ਸਕੱਤਰ ਤੇ ਹੋਰ ਅਹੁਦੇਦਾਰ ਵੀ ਨਿਯੁਕਤ ਕਰ ਦਿੱਤੇ।


 



 


ਉਨ੍ਹਾਂ ਕਿਹਾ ਕਿ "ਮੈਂ ਉਦੋਂ ਵੀ ਅਪੀਲ ਕੀਤੀ ਸੀ ਕਿ ਉੱਥੋਂ ਦੇ ਜਿਹੜੇ ਲੀਡਰ ਹੋਣ ਭਾਵੇਂ ਐਸਜੀਪੀਸੀ ਇਨ੍ਹਾਂ ਨੂੰ ਮਾਨਤਾ ਨਹੀਂ ਦਿੰਦੀ ਪਰ ਤੁਸੀਂ ਸਰਕਾਰ ਦਾ ਖਹਿਰਾ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ 'ਚ ਆਓ ਪਰ ਹੁਣ ਹੋਇਆ ਕੀ? ਇਹ ਜਿਹੜੀ ਘਟਨਾ ਹੋਈ ਉੱਥੇ ਮਰਿਆਦਾ ਦਾ ਨੰਗਾ ਨਾਚ ਹੋਇਆ। ਗੁਰਦੁਆਰੇ 'ਚ ਮਾਵਾਂ-ਭੈਣਾਂ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਤੇ ਇੱਕ ਦੂਜੇ ਨੂੰ, ਜਿਵੇਂ ਜੰਗ ਦਾ ਮੈਦਾਨ ਹੁੰਦਾ, ਉਵੇਂ ਉੱਥੇ ਸਾਰਾ ਕੀਤਾ ਗਿਆ।" 


ਦੱਸ ਦਈਏ ਕਿ ਹਰਿਆਣਾ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਵਿਚਕਾਰ ਆਪਸ 'ਚ ਗਰਮਾ-ਗਰਮੀ ਹੋ ਗਈ ਸੀ ਅਤੇ ਗਾਲੀ ਗਲੋਚ ਵੀ ਕੀਤੀ ਗਈ ਸੀ। 


ਇਹ ਵੀ ਪੜ੍ਹੋ: Hoshiarpur Nagar Nigam news: ਹੁਸ਼ਿਆਰਪੁਰ ਨਗਰ ਨਿਗਮ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ 


(For more news apart from HSGMC vs SGPC news, stay tuned to Zee PHH)