Tata ਦੀਆਂ ਇਲੈਕਟ੍ਰਿਕ ਕਾਰਾਂ ਦੀ ਕੀਮਤ ’ਚ ਭਾਰੀ ਕਟੌਤੀ, ਸਿੰਗਲ ਚਾਰਜ ’ਚ 453 ਕਿਲੋਮੀਟਰ ਦਾ ਸਫ਼ਰ!
ਹੁਣ Nexon EV MAX ਵੇਰੀਐਂਟ ਹੁਣ ਸਿੰਗਲ ਚਾਰਜ ਵਿੱਚ 453 ਕਿਲੋਮੀਟਰ (MIDC) ਤੱਕ ਦੀ ਡਰਾਈਵਿੰਗ ਰੇਂਜ ਦੀ ਪੇਸ਼ਕਸ਼ ਕਰੇਗਾ।
Electrice Car price reduced: ਟਾਟਾ ਵਾਹਨ ਨਿਰਮਾਤਾ ਕੰਪਨੀ ਇਲੈਕਟ੍ਰਿਕ ਰੇਂਜ ’ਚ ਵੱਡੀਆਂ ਪੁਲਾਂਘਾ ਪੁੱਟ ਰਹੀ ਹੈ। Tata Motors ਨੇ ਬਜ਼ਾਰ ’ਚ ਚੱਲ ਰਹੀ SUV Nexon EV ਦੀਆਂ ਕੀਮਤਾਂ ’ਚ ਭਾਰੀ ਕਟੌਤੀ ਕੀਤੀ ਹੈ।
ਕੰਪਨੀ ਦੇ ਅਨੁਸਾਰ ਹੁਣ Tata Nexon ਦੀ ਸ਼ੁਰੂਆਤੀ ਕੀਮਤ (Base Price) ਸਿਰਫ਼ 14.49 ਲੱਖ ਰੁਪਏ ਕਰ ਦਿੱਤੀ ਗਈ ਹੈ। ਕੰਪਨੀ ਨੇ ਕਾਰ ਦੀ ਕੀਮਤ ਘਟਾਉਣ ਦੇ ਨਾਲ-ਨਾਲ ਫੀਚਰਸ ਦੇ ਮਾਮਲੇ ’ਚ ਵੀ Nexon ਰੇਂਜ ਨੂੰ ਅਪਡੇਟ ਕੀਤਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ Tata Nexon EV ਕੁੱਲ ਦੋ ਵੇਰੀਐਂਟਸ ਅਤੇ ਵੱਖ-ਵੱਖ ਬੈਟਰੀ ਪੈਕ ਦੇ ਨਾਲ ਆਉਂਦੀ ਹੈ। ਪਹਿਲੇ ਯਾਨੀ Tata Nexon EV Prime (ਬੇਸ ਮਾਡਲ) ਦੀ ਕੀਮਤ 14.49 ਲੱਖ ਰੁਪਏ ਰੱਖੀ ਗਈ ਹੈ। ਜਦਕਿ ਹਾਈਐਂਡ ਵਰਜ਼ਨ Tata Nexon EV Max ਦੀ ਸ਼ੁਰੂਆਤੀ ਕੀਮਤ 16.49 ਲੱਖ ਰੁਪਏ ਰੱਖੀ ਗਈ ਹੈ।
ਪਹਿਲਾਂ ਇਨ੍ਹਾਂ ਦੋਹਾਂ ਕਾਰਾਂ ਦੀ ਕੀਮਤ ਕ੍ਰਮਵਾਰ 14.99 ਲੱਖ ਰੁਪਏ ਅਤੇ 18.34 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਸੀ। ਜੇਕਰ ਵੇਖਿਆ ਜਾਵੇ ਤਾਂ ਕੀਮਤ ਦੇ ਮਾਮਲੇ ’ਚ ਹਾਈਐਂਡ ਵੇਰੀਐਂਟ ’ਚ ਵੱਡੀ ਕਟੌਤੀ ਕੀਤੀ ਗਈ ਹੈ, ਲਗਭਗ 1.85 ਲੱਖ ਰੁਪਏ ਕੀਮਤ ਘਟਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ Tata Motors ਨੇ Tata Nexon EV Max ਤੋਂ ਇਲਾਵਾ ਨਵਾਂ XM ਮਾਡਲ ਲਾਂਚ ਕੀਤਾ ਹੈ। ਇਹ ਇਲੈਕਟ੍ਰਿਕ ਪਾਰਕਿੰਗ ਬ੍ਰੇਕ, ਆਟੋਮੈਟਿਕ ਕਲਾਈਮੇਟ ਕੰਟਰੋਲ, ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ, LED DRLs ਅਤੇ LED ਟੇਲ ਲੈਂਪ ਦੇ ਨਾਲ ਪ੍ਰੋਜੈਕਟਰ ਹੈੱਡਲੈਂਪ, ਪੁਸ਼-ਬਟਨ ਸਟਾਰਟ, ਡਿਜੀਟਲ TFT ਇੰਸਟਰੂਮੈਂਟ ਕਲੱਸਟਰ, ਸਮਾਰਟਵਾਚ ਕਨੈਕਟੀਵਿਟੀ ਦੇ ਨਾਲ Z ਕਨੈਕਟ ਕਾਰ ਤਕਨਾਲੋਜੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।
ਟਾਟਾ ਮੋਟਰਜ਼ ਦੇ ਕਹਿਣਾ ਹੈ ਕਿ ਜਿੱਥੇ ਕੀਮਤ ’ਚ ਭਾਰੀ ਕਟੌਤੀ ਕੀਤੀ ਗਈ ਹੈ, ਉੱਥੇ ਹੀ ਹੁਣ Nexon EV MAX ਵੇਰੀਐਂਟ ਹੁਣ ਸਿੰਗਲ ਚਾਰਜ ਵਿੱਚ 453 ਕਿਲੋਮੀਟਰ (MIDC) ਤੱਕ ਦੀ ਡਰਾਈਵਿੰਗ ਰੇਂਜ ਦੀ ਪੇਸ਼ਕਸ਼ ਕਰੇਗਾ। ਇਹ ਮਾਡਲ 25 ਜਨਵਰੀ ਤੋਂ ਬਜ਼ਾਰ ’ਚ ਗ੍ਰਾਹਕਾਂ ਦੇ ਲਈ ਉਪਲਬਧ ਹੋਵੇਗਾ।
ਇੰਨਾ ਹੀ ਨਹੀਂ Nexon EV MAX ਦੇ ਮੌਜੂਦ ਗ੍ਰਾਹਕ ਵੀ ਸਾਫ਼ਟਵੇਅਰ ਅੱਪਗ੍ਰੇਡ ਰਾਹੀਂ ਇਸਦਾ ਫ਼ਾਇਦਾ ਲੈ ਸਕਣਗੇ। ਇਸ ਸੁਵਿਧਾ ਲਈ ਉਪਭੋਗਤਾ ਨੂੰ ਆਪਣਾ ਵਾਹਨ ਕਿਸੇ ਅਧਿਕਾਰਤ ਡੀਲਰਸ਼ਿਪ ’ਤੇ ਲੈਕੇ ਜਾਣਾ ਹੋਵੇਗਾ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ ਲੀਡਰ ਹੀ ਨਹੀਂ ਕੁਝ ਕਾਂਗਰਸੀ ਵੀ ਨਵਜੋਤ ਸਿੱਧੂ ਤੋਂ ਡਰਦੇ ਹਨ: ਦੂਲੋਂ