Nawanshahr Accident: ਤੇਜ਼ ਰਫਤਾਰ ਕਾਰ ਪਲਟੀਆਂ ਖਾਂਦੀ ਬਲੈਰੋ ਗੱਡੀ ਨਾਲ ਵੱਜੀ; 3 ਮਹੀਨੇ ਦੀ ਬੱਚੀ ਦੀ ਮੌਤ
Nawanshahr Accident: ਦੇਰ ਰਾਤ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਔੜ ਵਿਖੇ ਆਈ 20 ਕਾਰ ਤੇ ਬਲੈਰੋ ਗੱਡੀ ਦੀ ਟੱਕਰ `ਚ 3 ਮਹੀਨੇ ਦੀ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ।
Nawanshahr Accident: ਦੇਰ ਰਾਤ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਔੜ ਵਿਖੇ ਆਈ 20 ਕਾਰ ਤੇ ਬਲੈਰੋ ਗੱਡੀ ਦੀ ਟੱਕਰ 'ਚ 3 ਮਹੀਨੇ ਦੀ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਮ੍ਰਿਤਕ ਬੱਚੀ ਦੇ ਮਾਤਾ-ਪਿਤਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ।
ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਦੱਸ ਦਈਏ ਕਿ ਦੇਰ ਰਾਤ ਫਿਲੌਰ ਤੋਂ ਨਵਾਂਸ਼ਹਿਰ ਵੱਲ ਆ ਰਹੀ ਆਈ-20 ਕਾਰ ਬੇਕਾਬੂ ਹੋ ਕੇ ਕਈ ਪਲਟੀਆਂ ਖਾ ਗਈ। ਇਹ ਕਾਰ ਤੇਜ਼ ਰਫਤਾਰ ਹੋਣ ਕਾਰਨ ਇੱਕ ਦੁਕਾਨ ਸਾਹਮਣੇ ਖੜ੍ਹੀ ਬਲੈਰੋ ਗੱਡੀ ਨਾਲ ਟਕਰਾ ਗਈ ਤੇ ਪਲਟੀਆ ਖਾਂਦੀ ਹੋਈ ਖੇਤ ਵਿੱਚ ਜਾ ਡਿੱਗੀ।
ਕਾਬਿਲੇਗੌਰ ਹੈ ਕਿ ਇਸ ਆਈ-20 ਕਾਰ ਦੀ ਸਪੀਡ 160 ਕਿਲੋਮੀਟਰ ਤੋਂ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ 3 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ ਅੱਜ , ਜਾਣੋ ਹੁਣ ਤੱਕ ਦੇ ਅਪਡੇਟਸ
ਪੁਲਿਸ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਮੌਕੇ 'ਤੇ ਮੌਜੂਦ ਇੱਕ ਦੁਕਾਨਦਾਰ ਨੇ ਇਸ ਘਟਨਾ ਦੀ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ।
ਦੂਜੀ ਘਟਨਾ ਮੋਹਾਲੀ ਵਿੱਚ ਸਵੇਰੇ 4 ਵਜੇ ਵਾਪਰੀ। ਜੋਮੈਟੋ ਅਤੇ ਸਵਿਗੀ ਡਿਲੀਵਰੀ ਬੁਆਏ ਜਿਹੜੇ ਕਿ ਰੋਡ ਦੇ ਉੱਪਰ ਖੜ੍ਹੇ ਸੀ ਇੱਕ ਤੇਜ਼ ਰਫਤਾਰ ਗੱਡੀ ਜਿਹੜੀ ਕਿ ਫੇਸ ਸੱਤ ਵੱਲੋਂ ਆ ਕੇ 3b2 ਨੂੰ ਜਾ ਰਹੀ ਸੀ। ਚਸ਼ਮਦੀਦਾਂ ਮੁਤਾਬਕ ਗੱਡੀ 120 ਤੋਂ ਵੀ ਉੱਪਰ ਸਪੀਡ ਉਤੇ ਜਾ ਰਹੀ ਸੀ ਐਕਸੀਡੈਂਟ ਤੋਂ ਬਾਅਦ ਗੱਡੀ ਜਿਹੜੀ ਕੰਟਰੋਲ ਨਹੀਂ ਹੋਈ ਅੱਗੇ ਜਾ ਕੇ ਦਰੱਖਤ ਨਾਲ ਟਕਰਾਉਣ ਕਾਰਨ ਰਫਤਾਰ ਹੌਲੀ ਹੋ ਗਈ ਪਰ ਜਿਹੜੇ ਤਿੰਨ ਜਣੇ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਵਿੱਚ ਇੱਕ ਔਰਤ ਤੇ ਦੋ ਜਿਹੜੇ ਮੋਟਰਸਾਈਕਲ ਸਵਾਰ ਹਨ ਫਿਲਹਾਲ ਉਹ ਪੀਜੀਆਈ ਦੇ ਵਿੱਚ ਦਾਖਲ ਹਨ। ਪੁਲਿਸ ਮੌਕੇ ਉਤੇ ਕਾਰਵਾਈ ਵਿੱਚ ਜੁਟ ਗਈ ਹੈ।
ਇਹ ਵੀ ਪੜ੍ਹੋ : Immigration Fraud News: ਵੀਜ਼ਾ ਤੇ ਪਾਸਪੋਰਟ ਰਾਹੀਂ ਧੋਖਾਧੜੀ ਕਰਨ ਵਾਲੇ 203 ਜਣੇ ਗ੍ਰਿਫ਼ਤਾਰ; ਸਭ ਤੋਂ ਵੱਧ ਪੰਜਾਬ ਦੇ ਲੋਕ ਗ੍ਰਿਫਤਾਰ