Ferozepur News: ਪਤਨੀ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟਣ ਵਾਲਾ ਪਤੀ ਗ੍ਰਿਫ਼ਤਾਰ
Ferozepur News: ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟਣ ਵਾਲੇ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Ferozepur News: ਫਿਰੋਜ਼ਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟਣ ਵਾਲੇ ਪਤੀ ਨੂੰ 48 ਘੰਟੇ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਦੀ ਆਪਣੀ ਪਤਨੀ ਨਾਲ ਲੜਾਈ-ਝਗੜਾ ਚੱਲਦਾ ਰਹਿੰਦਾ ਸੀ ਅਤੇ ਇਸ ਦੀ ਪਤਨੀ ਰੁਸ ਕੇ ਆਪਣੇ ਪੇਕੇ ਘਰ ਦਾਰਾਪੁਰ ਚਲੀ ਗਈ ਸੀ ਅਤੇ ਮੁਲਜ਼ਮ 13 ਤਾਰੀਕ ਨੂੰ ਉਸ ਨੂੰ ਉਸ ਦੇ ਪਿੰਡ ਤੋਂ ਮਨਾ ਕੇ ਆਪਣੀ ਐਕਟਿਵਾ ਉਤੇ ਬੈਠਾ ਕੇ ਵਾਪਸ ਲੈ ਆਇਆ ਅਤੇ ਮੋਟਰਸਾਈਕਲ ਵਾਲੇ ਕਮਰੇ ਵਿੱਚ ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਸੂਏ ਵਿੱਚ ਸੁੱਟ ਕੇ ਫ਼ਰਾਰ ਹੋ ਗਿਆ।
ਰਾਤ ਨੂੰ ਇਸ ਦੇ ਸਹੁਰੇ ਨੇ ਆਪਣੀ ਬੇਟੀ ਨੂੰ ਫੋਨ ਕੀਤਾ ਤਾਂ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ ਅਤੇ ਮੁਲਜ਼ਮ ਆਪਣੇ ਸਹੁਰੇ ਦਾ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਤੁਰੰਤ ਹੀ ਉਹ ਲੋਕ ਇਨ੍ਹਾਂ ਦੇ ਪਿੰਡ ਗਏ। ਆਪਣੀ ਲੜਕੀ ਨੂੰ ਘਰ ਵਿੱਚ ਨਾ ਦੇਖ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ : Guru Purnima 2024: ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਮਹਤੱਵ ਤੇ ਆਪਣੇ ਗੁਰੂਆਂ ਨੂੰ ਭੇਜੋ ਇਹ ਸ਼ੁਭਕਾਮਨਾਵਾਂ
ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਸੀ ਅਤੇ ਫ਼ਰਾਰ ਚੱਲ ਰਹੇ ਸਰਬਜੀਤ ਨੂੰ ਫੜ੍ਹਨ ਲਈ ਅਲੱਗ-ਅਲੱਗ ਟੀਮਾਂ ਨੂੰ ਕੰਮ ਉਤੇ ਲਗਾ ਦਿੱਤਾ ਸੀ। ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਉਤੇ ਮੁਕੱਦਮਾ ਦਰਜ ਕਰਕੇ ਇਸ ਦਾ ਰਿਮਾਂਡ ਲਿਆ ਗਿਆ ਹੈ।
ਐੱਸ.ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਇਸ ਕਤਲ ਸਬੰਧੀ ਥਾਣਾ ਘੱਲ ਖੁਰਦ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ। ਡੀ.ਐੱਸ.ਪੀ. ਨਵੀਨ ਕੁਮਾਰ ਦੀ ਅਗਵਾਈ ਹੇਠ ਅਤੇ ਘੱਲ ਖੁਰਦ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਸਖਤ ਮਿਹਨਤ ਦੇ ਬਾਅਦ 48 ਘੰਟਿਆਂ ਦੇ ਅੰਦਰ-ਅੰਦਰ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Ludhiana Buddha Nullah: ਲੁਧਿਆਣਾ ਬੁੱਢੇ ਦਰਿਆ ਦਾ ਜਾਇਜਾ ਲੈਣ ਆਏ ED ਦੇ ਸਾਬਕਾ ਡਿਪਟੀ ਡਾਇਰੈਕਟਰ, ਕਹੀ ਇਹ ਗੱਲ