ਪਾਲਤੂ ਕੁੱਤੇ ਨੇ ਲਈ Swiggy Agent ਦੀ ਜਾਨ, ਗ੍ਰਾਹਕ ਨੂੰ ਖਾਣਾ ਡਿਲੀਵਰ ਕਰਨ ਸਮੇਂ ਵਾਪਰਿਆ ਹਾਦਸਾ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 11 ਜਨਵਰੀ ਨੂੰ ਮੁੰਹਮਦ ਰਿਜ਼ਵਾਨ ਬੰਜਾਰਾ ਹਿਲਜ਼ ਦੇ ਲੁੰਬਿਨੀ ਰਾਕ ਕੈਸਲ ਆਪਰਟਮੈਂਟ ’ਚ ਖਾਣਾ ਡਿਲੀਵਰ ਕਰਨ ਗਿਆ ਸੀ।
Swiggy Agent Death News: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ (Hyderabad) ’ਚ ਇੱਕ ਸਵਿਗੀ ਡਲਿਵਰੀ (Swiggy Agent) ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਹਮਦ ਰਿਜ਼ਵਾਨ ਖਾਣੇ ਦੀ ਡਲਿਵਰੀ ਦੇਣ ਗਿਆ ਸੀ ਤਾਂ ਉਸ ਦੌਰਾਨ ਪਾਲਤੂ ਕੁੱਤਾ ਡਲਿਵਰੀ ਬੁਆਏ ਦੇ ਪਿੱਛੇ ਪੈ ਗਿਆ।
ਇਸ ਦੌਰਾਨ 23 ਸਾਲਾਂ ਦਾ ਮੁੰਹਮਦ ਰਿਜ਼ਵਾਨ ਇਮਾਰਤ (Building) ਦੀ ਤੀਸਰੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 11 ਜਨਵਰੀ ਨੂੰ ਮੁੰਹਮਦ ਰਿਜ਼ਵਾਨ ਬੰਜਾਰਾ ਹਿਲਜ਼ (Banzara Hills) ਦੇ ਲੁੰਬਿਨੀ ਰਾਕ ਕੈਸਲ ਆਪਰਟਮੈਂਟ (Lumbini Rock Castle Apartment) ’ਚ ਖਾਣਾ ਡਿਲੀਵਰ ਕਰਨ ਗਿਆ ਸੀ। ਇਸ ਦੌਰਾਨ ਗ੍ਰਾਹਕ ਦਾ ਪਾਲਤੂ ਕੁੱਤਾ ਜਰਮਨ ਸ਼ੈਫਰਡ ਉਸਦੇ ਪਿੱਛੇ ਪੈ ਗਿਆ, ਜਿਸ ਕਾਰਨ ਉਹ ਡਰਕੇ ਭੱਜਣ ਲੱਗਿਆ।
ਪੁਲਿਸ ਦੇ ਅਨੁਸਾਰ ਰਿਜ਼ਵਾਨ ਜਦੋਂ ਗ੍ਰਾਹਕ ਦੇ ਦਰਵਾਜ਼ੇ ’ਤੇ ਪਹੁੰਚਿਆ ਤਾਂ ਕੁੱਤੇ ਨੇ ਉਸ ’ਤੇ ਝਪਟਾ ਮਾਰਿਆ। ਜਾਨਵਰ ਤੋਂ ਦੂਰ ਭੱਜਣ ਦੀ ਕੋਸ਼ਿਸ਼ ’ਚ ਉਸਨੇ ਰੇਲਿੰਗ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਸਦੇ ਪੈਰ ਤਿਲਕਣ ਨਾਲ ਉਹ ਪੱਕੇ ਫਰਸ਼ ’ਤੇ ਡਿੱਗ ਪਿਆ। ਉਸਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ, ਕੁੱਤੇ ਦੇ ਮਾਲਕ ਨੇ ਉਸਨੂੰ ਨਿਜਾਮ ਦੇ ਆਯੂਰਵੈਦਿਕ ਹਸਪਤਾਲ ’ਚ ਦਾਖ਼ਲ ਕਰਵਾਇਆ।
ਪੁਲਿਸ ਨੇ ਕੁੱਤੇ ਦੇ ਮਾਲਕ ’ਤੇ ਗੈਰ-ਇਰਾਦਤਨ ਹੱਤਿਆ ਅਤੇ ਦੂਸਰੇ ਇਨਸਾਨ ਦੀ ਜਿੰਦਗੀ ਜਾਂ ਨਿੱਜੀ ਸੁਰਖਿਆ ਨੂੰ ਖ਼ਤਰੇ ’ਚ ਪਾਉਣ ਵਰਗੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਦੇਸ਼ਭਰ ’ਚ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕੁੱਤੇ ਦੇ ਹਮਲੇ ਕਾਰਨ ਕਿਸੇ ਇਨਸਾਨ ਦੀ ਜਾਨ ਚਲੀ ਗਈ ਹੋਵੇ।
ਇਹ ਵੀ ਪੜ੍ਹੋ: 'ਭਾਰਤ ਜੋੜੋ ਯਾਤਰਾ' ’ਤੇ ਹਰਿਆਣਾ ਦੇ ਮੰਤਰੀ ਦਾ ਤੰਜ, "ਇੱਥੇ ਤਾਂ ਇੱਕ ਕੁੱਤਾ ਵੀ ਨਹੀਂ ਭੌਂਕਿਆ"