Bureaucrats Entry Politics: ਆਈਏਐਸ, ਆਈਪੀਐਸ ਤੇ ਪੁਲਿਸ ਅਧਿਕਾਰੀ ਆਪਣੇ ਪੂਰੇ ਕਾਰਜਕਾਲ ਦੌਰਾਨ ਸਿਆਸਤਦਾਨਾਂ ਦੇ ਨੇੜੇ ਰਹਿੰਦੇ ਹਨ। ਘਾਗ ਸਿਆਸਤਦਾਨਾਂ ਨਾਲ ਨਜ਼ਦੀਕੀਆਂ ਕਾਰਨ ਆਲਾ ਅਫ਼ਸਰ ਰਾਜਨੀਤੀ ਦੀਆਂ ਬਾਰੀਕੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦੇ ਹਨ। ਇਸ ਕਾਰਨ ਉੱਚ ਅਧਿਕਾਰੀ ਆਪਣੀ ਨੌਕਰੀ ਖਤਮ ਹੋਣ ਜਾਂ ਨੌਕਰੀ ਦੇ ਖ਼ਤਮ ਹੋਣ ਦਾ ਸਮਾਂ ਨੇੜੇ ਆਉਣ ਉਤੇ ਰਾਜਨੀਤੀ ਵਿੱਚ ਭਵਿੱਖ ਚਮਕਾਉਣ ਨੂੰ ਤਰਜੀਹ ਦਿੰਦੇ ਹਨ।


COMMERCIAL BREAK
SCROLL TO CONTINUE READING

18ਵੀਂਆਂ ਲੋਕ ਸਭਾ ਨੇੜੇ ਆਉਂਦੇ ਸਾਰ ਹੀ ਲੰਮਾ ਸਮਾਂ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਆਈਏਐਸ, ਆਈਪੀਐਸ ਤੇ ਪੁਲਿਸ ਅਧਿਕਾਰੀ ਰਾਜਨੀਤੀ ਵਿੱਚ ਐਂਟਰੀ ਕਰ ਰਹੇ ਹਨ। ਪੰਜਾਬ ਵੀ ਇਸ ਤੋਂ ਅਣਛੂਹਿਆ ਨਹੀਂ ਰਿਹਾ ਹੈ। ਹਾਲ ਵਿੱਚ ਪੰਜਾਬ ਵਿੱਚ ਵੀ ਕਈ ਉੱਚ ਅਧਿਕਾਰੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦਾ ਪੱਲਾ ਫੜ੍ਹਿਆ ਹੈ। ਕਈ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੇ ਸਵੈਇੱਛਾ ਸੇਵਾਮੁਕਤੀ(ਵੀਆਰਐਸ) ਲੈ ਕੇ ਸਿਆਸਤ ਵਿੱਚ ਪੈਰ ਧਰਿਆ ਹੈ। ਇਸ ਤੋਂ ਇਲਾਵਾ ਕਈ ਸਾਬਕਾ ਅਧਿਕਾਰੀ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਵਿੱਚ ਆਪਣਾ ਭਵਿੱਖ ਚਮਕਾਉਣਾ ਬਿਹਤਰ ਸਮਝਿਆ ਹੈ।


ਗੁਰਿੰਦਰ ਸਿੰਘ ਢਿੱਲੋਂ ਨੇ ਵੀਆਰਐਸ ਲੈ ਕੇ ਕਾਂਗਰਸ ਦਾ ਹੱਥ ਫੜ੍ਹਿਆ


1997 ਬੈਚ ਦੇ ਆਈਪੀਐਸ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਨੇ ਸਵੈਇੱਛਾ ਨਾਲ ਸੇਵਾਮੁਕਤੀ ਲੈ ਲਈ ਹੈ। ਉਨ੍ਹਾਂ ਨੇ 30 ਸਾਲ ਕੰਮ ਕਰਨ ਤੋਂ ਬਾਅਦ VRS ਲਿਆ ਹੈ। ਢਿੱਲੋਂ ਪਿਛਲੇ ਸਾਲ ਹੀ ਏਡੀਜੀਪੀ ਬਣੇ ਸਨ ਅਤੇ ਉਨ੍ਹਾਂ ਕੋਲ ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਦਾ ਚਾਰਜ ਸੀ। ਢਿੱਲੋਂ ਨੇ ਸੇਵਾਮੁਕਤੀ ਤੋਂ ਬਾਅਦ ਕਿਹਾ ਸੀ ਕਿ ਵੀਆਰਐਸ ਲੈ ਕੇ ਉਹ ਖ਼ੁਦ ਨੂੰ ਇੰਜ ਮਹਿਸੂਸ ਕਰ ਰਹੇ ਹਨ ਜਿਵੇਂ ਉਹ ਪਿੰਜਰੇ ਤੋਂ ਮੁਕਤ ਹੋ ਗਏ ਹਨ। ਇਸ ਤੋਂ ਬਾਅਦ ਸਿਆਸਤ ਵਿੱਚ ਐਂਟਰੀ ਕਰਦੇ ਹੋਏ ਗੁਰਿੰਦਰ ਢਿੱਲੋਂ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਹਾਲਾਂਕਿ ਢਿੱਲੋਂ ਨੂੰ ਉਮੀਦਵਾਰ ਐਲਾਨੇ ਜਾਣ ਦੀਆਂ ਚਰਚਾਵਾਂ ਦਾ ਦੌਰ ਵੀ ਕਾਫੀ ਸਰਗਰਮ ਹੈ।


ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਭਾਜਪਾ ਦਾ ਕਮਲ ਫੜ੍ਹਿਆ


ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਆਈਏਐਸ ਅਧਿਕਾਰੀ ਨੂੰਹ ਨੇ ਵੀ ਵੀਆਰਐਸ ਲੈ ਕੇ ਸਿਆਸਤ ਵਿੱਚ ਐਂਟਰੀ ਕਰ ਲਈ ਹੈ। ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਵੀਆਰਐਸ ਇਸ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਗਏ ਸਨ। ਪਾਰਟੀ ਨੇ ਉਨ੍ਹਾਂ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।


ਕੁੰਵਰ ਵਿਜੇ ਪ੍ਰਤਾਪ ਸਿੰਘ 'ਆਪ' 'ਚ ਹੋਏ ਸਨ ਸ਼ਾਮਲ


ਬਹਿਬਲ ਕਲਾਂ ਤੇ ਕੋਟਰਪੂਰਾ ਮਾਮਲੇ ਵਿੱਚ ਗਠਿਤ ਐਸਆਈਟੀ ਦੇ ਮੁਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 2022 ਵਿਚ ਲੋਕ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ਵੀਆਰਐਸ ਲੈ ਕੇ ਸਿਆਸਤ ਵਿੱਚ ਦਿਲਚਸਪੀ ਦਿਖਾਈ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਗਭਗ 23 ਸਾਲ ਸੇਵਾਵਾਂ ਦਿੱਤੀਆਂ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਦੇ ਹੋਏ ਅੰਮ੍ਰਿਤਸਰ ਤੋਂ ਵਿਧਾਇਕ ਬਣੇ।


ਸਾਬਕਾ ਡੀਐਸਪੀ ਬਲਕਾਰ ਸਿੰਘ ਦੀ ਸਿਆਸਤ ਵਿੱਚ ਐਂਟਰੀ


ਜਲੰਧਰ ਤੋਂ ਸਾਬਕਾ ਡੀਐਸਪੀ ਬਲਕਾਰ ਸਿੰਘ ਨੇ ਵੀ ਰਾਜਨੀਤੀ ਦੇ ਖੇਤਰ ਵਿੱਚ ਹੱਥ ਅਜਮਾਉਣ ਨੂੰ ਤਰਜੀਹ ਦਿੱਤੀ। 1988 ਬੈਚ ਦੇ ਸਿੱਧੇ ਏਐਸਆਈ ਰੈਂਕ 'ਤੇ ਭਰਤੀ ਹੋਏ ਬਲਕਾਰ ਸਿੰਘ ਨੇ ਜਲੰਧਰ ਤੋਂ ਹੀ ਨੌਕਰੀ ਸ਼ੁਰੂ ਕੀਤੀ ਸੀ। ਆਪਣੀ 32 ਸਾਲ ਦੀ ਇੱਕ ਮਹੀਨੇ ਦੀ ਸੇਵਾ ਵਿੱਚੋਂ 25 ਸਾਲ ਜਲੰਧਰ ਜ਼ਿਲ੍ਹੇ ਵਿੱਚ ਕੰਮ ਕਰਕੇ ਆਪਣੀਆਂ ਜ਼ਿਆਦਾਤਰ ਸੇਵਾਵਾਂ ਦਿਹਾਤੀ ਖੇਤਰ ਵਿੱਚ ਦਿੱਤੀਆਂ ਸਨ।  2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2021 ਵਿੱਚ ਬਲਕਾਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਕਰਤਾਰਪੁਰ ਤੋਂ ਜਿੱਤ ਕੇ ਵਿਧਾਇਕ ਬਣ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਥਾਨਕ ਸਰਕਾਰਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਸੀ।


ਪਰਮਦੀਪ ਸਿੰਘ ਗਿੱਲ, ਸਾਬਕਾ ਡੀਜੀਪੀ


ਪਰਮਦੀਪ ਸਿੰਘ ਗਿੱਲ ਨੇ ਸੇਵਾਮੁਕਤੀ ਤੋਂ ਬਾਅਦ 2012 ਵਿੱਚ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਗਿੱਲ ਪੰਜਾਬ ਆਉਣ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਡੀਜੀਪੀ ਰਹੇ ਸਨ। ਗਿੱਲ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੋਣ ਕਰਕੇ ਉਨ੍ਹਾਂ ਨੂੰ ਪਹਿਲਾਂ ਪੰਜਾਬ ਵਿੱਚ ਡੀਜੀਪੀ ਬਣਾਇਆ ਗਿਆ ਸੀ ਅਤੇ ਫਿਰ ਮੋਗਾ ਤੋਂ ਚੋਣ ਲੜੀ ਗਈ ਸੀ। 


ਸਾਬਕਾ ਆਈਏਐੱਸ ਦਰਬਾਰਾ ਸਿੰਘ ਗੁਰੂ


ਦਰਬਾਰਾ ਸਿੰਘ ਗੁਰੂ 2007 ਤੋਂ 2011 ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਰਹੇ ਸਨ। ਉਨ੍ਹਾਂ ਨੇ 2012 ਵਿੱਚ ਭਦੌੜ ਤੇ 2017 ਵਿੱਚ ਬੱਸੀ ਪਠਾਣਾਂ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਬਾਦਲ ਪਰਿਵਾਰ ਨਾਲ ਨੇੜਲੇ ਸਬੰਧਾਂ ਕਾਰਨ ਉਹ ਰਾਖਵੀਂ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਸਨ। 


ਸਾਬਕਾ ਡੀਐਸਪੀ ਸੁਖਜਿੰਦਰ ਖਹਿਰਾ


ਸਾਬਕਾ ਵਿਧਾਇਖ ਸੁਖਪਾਲ ਖਹਿਰਾ ਦੇ ਪਿਤਾ ਸੁਖਜਿੰਦਰ ਖਹਿਰਾ ਸਿਆਸਤ ਵਿੱਚ ਆਉਣ ਵਾਲੇ ਪਹਿਲੇ ਡੀਐਸਪੀ ਸਨ। 1971 ਵਿੱਚ ਅਸਤੀਫ਼ਾ ਦੇਣ ਤੋਂ ਬਾਅਦ ਉਹ ਭੁਲੱਥ ਤੋਂ ਤਿੰਨ ਵਾਰ ਵਿਧਾਇਕ ਬਣੇ ਸਨ। ਉਹ ਦੋ ਵਾਰ ਸਿੱਖਿਆ ਮੰਤਰੀ ਵੀ ਬਣੇ ਸਨ। ਉਨ੍ਹਾਂ ਨੇ 1986 ਵਿਚ 'ਆਪ੍ਰੇਸ਼ਨ ਬਲੈਕ ਠੰਡਰ' ਦੇ ਵਿਰੋਧ ਵਿੱਚ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ 1992 ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲ ਅਣਬਣ ਹੋਣ ਕਾਰਨ ਉਨ੍ਹਾਂ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ ਸੀ।


ਸਾਬਕਾ ਆਈਏਐਸ ਅਧਿਕਾਰੀ ਸੋਮਪ੍ਰਕਾਸ਼


ਆਈਏਐਸ ਰਹੇ ਸੋਮਪ੍ਰਕਾਸ਼ ਨੇ ਸੇਵਾਮੁਕਤ ਹੋਣ ਤੋਂ ਬਾਅਦ ਬਤੌਰ ਭਾਜਪਾ ਨੇਤਾ ਫਗਵਾੜਾ ਤੋਂ ਚੋਣ ਲੜੀ ਸੀ ਤੇ ਜਿੱਤੇ ਵੀ ਸਨ। 2019 ਵਿੱਚ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜੀ ਤੇ ਜਿੱਤੇ ਸਨ।


ਐਸਪੀ ਰੈਂਕ ਉਤੇ ਰਹੇ ਪਰਗਟ ਸਿੰਘ


ਸਾਬਕਾ ਹਾਕੀ ਖਿਡਾਰੀ ਤੇ ਓਲੰਪਿਅਨ ਰਹੇ ਕਪਤਾਨ ਪਰਗਟ ਸਿੰਘ ਪੁਲਿਸ ਵਿੱਚ ਐਸਪੀ ਰੈਂਕ 'ਤੇ ਰਹੇ ਸਨ। 2012 ਵਿੱਚ ਉਨ੍ਹਾਂ ਅਕਾਲੀ ਦਲ ਤੋਂ ਚੋਣ ਲੜੀ ਅਤੇ ਜਿੱਤ ਦੇ ਝੰਡੇ ਗੱਡੇ ਸਨ। ਫਿਰ 2017 ਵਿੱਚ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਤੇ ਜਿੱਤ ਦਰਜ ਕੀਤੀ ਸੀ


ਸਾਬਕਾ ਆਈਏਐਸ ਕੁਲਦੀਪ ਵੈਦ


ਸਾਬਕਾ ਆਈਏਐਸ ਅਧਿਕਾਰੀ ਰਹੇ ਕੁਲਦੀਪ ਵੈਦ ਨੇ 2017 ਵਿੱਚ ਲੁਧਿਆਣਾ ਤੋਂ ਚੋਣ ਲੜੀ ਤੇ ਜਿੱਤ ਦਰਜ ਕਰਕੇ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਸਨ।


ਸਾਬਕਾ ਆਈਏਐਸ ਅਧਿਕਾਰੀ ਅਮਰ ਸਿੰਘ


ਫਤਹਿਗੜ੍ਹ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਅਮਰ ਸਿੰਘ ਵੀ ਆਈਏਐਸ ਅਧਿਕਾਰੀ ਰਹਿ ਚੁੱਕੇ ਹਨ। 2017 ਵਿੱਚ ਉਹ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਬਣੇ ਸਨ।