ICC T20 World Cup 2024: ਆਈਪੀਐਲ ਦੀ ਟੀਮ ਕੋਲਕਾਤਾ ਨਾਇਟ ਰਾਈਡਰਜ਼ (Kolkata Knight Riders) ਦੇ ਮਾਲਕ ਅਤੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ (Shah Rukh Khan) ਅਮਰੀਕਾ ਵਿੱਚ ਸਟੇਡੀਅਮ ਬਣਾਉਣ ਜਾ ਰਹੇ ਹਨ। ਟੀ-20 ਵਿਸ਼ਵ ਕੱਪ 2024 ਲਈ ਥਾਵਾਂ ਵਜੋਂ ਉੱਤਰੀ ਕੈਲੀਫੋਰਨੀਆ, ਫਲੋਰੀਡਾ, ਟੈਕਸਾਸ ਅਤੇ ਹਿਊਸਟਨ ਨੂੰ ਚੁਣਿਆ ਗਿਆ ਹੈ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਫਲੋਰੀਡਾ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹੈ ਅਤੇ ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ 2024 ਟੀ-20 ਵਿਸ਼ਵ ਕੱਪ ਦੇ ਮੈਚ ਵੀ ਅਮਰੀਕਾ ਵਿੱਚ ਖੇਡੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ।


ਅਜਿਹਾ ਪਹਿਲੀ ਵਾਰ ਹੋਵੇਗਾ ਕਿ ICC ਵਿਸ਼ਵ ਕੱਪ ਅਮਰੀਕਾ ਵਿੱਚ ਹੋਵੇਗਾ ਅਤੇ 2024 ਵਿੱਚ, ਟੀਮਾਂ ਦੀ ਗਿਣਤੀ ਨੂੰ ਵਧਾ ਕੇ 20 ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੱਧ ਤੋਂ ਵੱਧ 16 ਟੀਮਾਂ ਨੇ ਟੀ-20 ਵਿਸ਼ਵ ਕੱਪ ਖੇਡਿਆ ਸੀ ਅਤੇ ਹੁਣ ਵਿਸ਼ਵ ਕੱਪ ਨੂੰ ਦਿਲਚਸਪ ਬਣਾਉਣ ਲਈ ਅਤੇ ਛੋਟੀਆਂ ਟੀਮਾਂ ਨੂੰ ਮੌਕਾ ਦੇਣ ਲਈ ICC ਵੱਲੋਂ ਟੀਮਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। 


ਜ਼ਿਕਰਯੋਗ ਹੈ ਕਿ ICC T20 World Cup ਹਰ 2 ਸਾਲ ਬਾਅਦ ਖੇਡਿਆ ਜਾਂਦਾ ਹੈ। ਹਾਲਾਂਕਿ ਕੋਰੋਨਾ ਮਹਾਮਾਰੀ ਕਰਕੇ 2021 ਅਤੇ 2022 ਵਿੱਚ ਲਗਾਤਾਰ ਦੋ ਸਾਲ ਟੀ-20 ਵਿਸ਼ਵ ਕੱਪ ਖੇਡਿਆ ਗਿਆ ਸੀ। ਪਿਛਲੇ ਸਾਲ ਆਸਟ੍ਰੇਲੀਆ 'ਚ ਖੇਡੇ ਗਏ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਖਿਤਾਬ ਜਿੱਤਿਆ ਸੀ। 


ਇਹ ਵੀ ਪੜ੍ਹੋ: Breaking News:ਫਿਲੀਪੀਨਜ਼ 'ਚ ਪੰਜਾਬ ਦੇ ਕਬੱਡੀ ਕੋਚ ਦੀ ਗੋਲੀ ਮਾਰ ਕੇ ਹੱਤਿਆ


ਰਿਪੋਰਟਾਂ ਦਾ ਕਹਿਣਾ ਹੈ ਕਿ ICC T20 World Cup 2024 ਦੌਰਾਨ ਅਮਰੀਕਾ ਦੇ ਆਕਲੈਂਡ ਸਥਿਤ ਮੇਜਰ ਲੀਗ ਬੇਸਬਾਲ ਮੈਦਾਨ 'ਤੇ ਵੀ ਵਿਸ਼ਵ ਕੱਪ ਦੇ ਕੁਝ ਮੈਚ ਖੇਡੇ ਜਾ ਸਕਦੇ ਹਨ। 


ਇਸ ਦੌਰਾਨ ਆਈਪੀਐਲ ਟੀਮ ਕੋਲਕਾਤਾ ਨਾਇਟ ਰਾਈਡਰਜ਼ (Kolkata Knight Riders) ਦੇ ਮਾਲਕ ਸ਼ਾਹਰੁਖ ਖਾਨ (Shah Rukh Khan) ਨੇ ਅਮਰੀਕਾ ਦੀ ਮੇਜਰ ਲੀਗ ਕ੍ਰਿਕਟ ਨਾਲ ਸਮਝੌਤਾ ਕੀਤਾ ਹੈ ਅਤੇ ਹੁਣ ਉਹ ਉੱਥੇ ਸਟੇਡੀਅਮ ਬਣਾਉਣ ਜਾ ਰਹੇ ਹਨ।


ਇਹ ਵੀ ਪੜ੍ਹੋ: ਸ਼ਰਮਨਾਕ! ਨਸ਼ੇ 'ਚ ਯਾਤਰੀ ਨੇ ਫਲਾਈਟ 'ਚ ਮਹਿਲਾ 'ਤੇ ਕੀਤਾ ਪਿਸ਼ਾਬ, ਹੈਰਾਨ ਰਹਿ ਗਿਆ ਕੈਬਿਨ ਸਟਾਫ