ਚੰਡੀਗੜ: ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਯਾਨੀ ਸਟੇਟ ਬੈਂਕ ਆਫ ਇੰਡੀਆ ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਨੂੰ ਧੋਖਾਧੜੀ ਦੀਆਂ ਘਟਨਾਵਾਂ ਬਾਰੇ ਸੁਚੇਤ ਕਰਦਾ ਰਹਿੰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਬੈਂਕਿੰਗ ਪ੍ਰਣਾਲੀ ਵਿੱਚ ਵੱਡੇ ਬਦਲਾਅ ਹੋਏ ਹਨ। ਅੱਜ ਕੱਲ੍ਹ ਲੋਕ ਬ੍ਰਾਂਚ ਵਿੱਚ ਜਾਣ ਦੀ ਬਜਾਏ ਘਰ ਬੈਠੇ ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਆਦਿ ਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੇ ਹਨ।


COMMERCIAL BREAK
SCROLL TO CONTINUE READING

 


ਆਨਲਾਈਨ ਲੈਣ ਦੇਣ 'ਚ ਵਧ ਰਿਹਾ ਹੈ ਅਪਰਾਧ


ਆਨਲਾਈਨ ਲੈਣ ਦੇਣ ਦੀ ਵਧਦੀ ਵਰਤੋਂ ਕਾਰਨ ਸਾਈਬਰ ਅਪਰਾਧ ਦੀਆਂ ਘਟਨਾਵਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਬੈਂਕਿੰਗ ਧੋਖਾਧੜੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅੱਜਕਲ ਅਪਰਾਧੀ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਆਪਣੇ 44 ਕਰੋੜ ਗਾਹਕਾਂ ਨੂੰ ਅਲਰਟ ਕਰਨ ਲਈ SBI ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਗਾਹਕਾਂ ਨੂੰ ਅਲਰਟ ਕੀਤਾ ਹੈ।


 


ਬੈਂਕ ਨੇ ਸਾਈਬਰ ਅਪਰਾਧੀਆਂ ਦੇ ਦੋ ਨੰਬਰ 91-8294710946 ਅਤੇ +91-7362951973 'ਤੇ ਸਾਵਧਾਨ ਰਹਿਣ ਲਈ ਕਿਹਾ ਹੈ। ਬੈਂਕ ਨੇ ਕਿਹਾ ਕਿ ਕੁਝ ਸਮੇਂ ਤੋਂ ਅਪਰਾਧੀ ਇਨ੍ਹਾਂ ਦੋ ਨੰਬਰਾਂ ਤੋਂ ਕਾਲ ਕਰਦੇ ਹਨ ਅਤੇ ਲੋਕਾਂ ਨੂੰ ਕੇਵਾਈਸੀ ਅਪਡੇਟ ਕਰਨ ਲਈ ਕਹਿੰਦੇ ਹਨ। ਇਸ ਲਈ, ਗਾਹਕਾਂ ਨੂੰ ਅਜਿਹੀਆਂ ਕਾਲਾਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਕਿਸੇ ਵੀ ਤਰ੍ਹਾਂ ਦੇ ਫਿਸ਼ਿੰਗ ਲਿੰਕ 'ਤੇ ਕਲਿੱਕ ਕਰਕੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।


 


 


ਧੋਖਾਧੜੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ


 


ਜੇਕਰ ਕੋਈ ਤੁਹਾਨੂੰ ਕਾਲ ਈ ਮੇਲ ਰਾਹੀਂ ਕੇਵਾਈਸੀ ਅਪਡੇਟ ਦੀ ਜਾਣਕਾਰੀ ਭੇਜਦਾ ਹੈ, ਤਾਂ ਅਜਿਹੀ ਸਥਿਤੀ ਵਿੱਚ ਅਜਿਹੇ ਕਾਲ ਸੰਦੇਸ਼ਾਂ ਤੋਂ ਸਾਵਧਾਨ ਰਹੋ।


ਸਮੇਂ-ਸਮੇਂ 'ਤੇ ਆਪਣਾ ਪਾਸਵਰਡ ਬਦਲਦੇ ਰਹੋ।


SBI ਨਾਲ ਸੰਪਰਕ ਕਰਨ ਲਈ, ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਨੰਬਰਾਂ 'ਤੇ ਕਾਲ ਕਰੋ।


 


WATCH LIVE TV