ਚੰਡੀਗੜ:  Covid-19 ਦੇ ਚਲਦੇ ਜਿਥੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਇਸ ਦੇ ਨਾਲ ਹੀ ਕੋਰੋਨਾ ਦੇ ਠੀਕ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਸਿਹਤ ਸੰਬਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਹੱਡਾਂ ਵਿੱਚ ਬਹੁਤ ਦਰਦ ਹੋਣਾ ਜਿਸ ਦੇ ਨਾਲ  ਉਹ ਕਸਰਤ ਨਹੀਂ ਕਰ ਪਾਉਦੇ ਇਸ ਦੇ ਚਲਦਿਆ ਹੀ ਲੋਕਾਂ ਵਿੱਚ ਸਾਹ ਦੀ ਕਮੀ ਵੀ ਦੇਖਣ ਨੂੰ ਮਿਲੀ ਹੈ ਜੋ ਕਿ ਕੋਰੋਨਾ ਹੋਣ ਦਾ ਸਭ ਤੋਂ ਖਤਰਨਾਕ ਲੱਛਣ ਹੈ।


COMMERCIAL BREAK
SCROLL TO CONTINUE READING

ਕੋਰੋਨਾ ਦੇ ਚਲਦੇ ਜਿਵੇਂ ਹਰ ਕੰਮ ਵਿੱਚ ਰੁਕਾਵਟ ਆ ਰਹੀ ਹੈ। ਉਸ ਤਰ੍ਹਾਂ ਜੇਕਰ ਤੁਹਾਨੂੰ ਕਸਰਤ ਕਰਨ ਦੀ ਆਦਤ ਹੈ ਤੁਹਾਡੇ ਲਈ ਵੀ ਬਹੁਤ ਮੁਸ਼ਕਿਲ ਹੈ ਪਰ ਹੁਣ ਆਨਲਾਈਨ ਕੰਮਾ ਦੇ ਚਲਦੇ ਲੋਕ ਵੀ ਘਰ ਬੈਠੇ ਹੀ ਆਨਲਾਇਨ ਕਸਰਤ ਕਲਾਸਾਂ ਲਗਾ ਸਕਦੇ ਹਨ।


 ਜਿਹੜੇ ਨਾ ਸਿਰਫ਼ ਸਿਹਤ ਲਈ ਬਲਕਿ ਦਿਮਾਗ ਲਈ ਵੀ ਬਹੁਤ ਲਾਭਦਾਇਕ ਹੈ। ਇਸ ਦੇ ਨਾਲ ਲੋਕਾਂ ਵਿੱਚ ਬਹੁਤ ਬਦਲਾਵ ਦੇਖਣ ਨੂੰ ਮਿਲਦੇ ਹਨ ਤੇ ਉਹ ਸਾਰਾ ਦਿਨ ਚੁਸਤ ਰਹਿੰਦਾ ਹੈ। ਕਰੋਨਾ ਦੇ ਠੀਕ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਇਹ ਆਨਲਾਇਨ ਕਲਾਸਾਂ ਜ਼ਰੂਰ ਹਾਜ਼ਰ ਕਰਨੀਆ ਚਾਹੀਦਿਆ ਹਨ ਤਾਂ ਜੋ ਲੋਕਾਂ ਦੀ ਸਿਹਤ ਹਮੇਸ਼ਾ ਠੀਕ ਰਹੇ ਪਰ ਤੁਹਾਨੂੰ ਹੋਲੀ-ਹੋਲੀ ਕਸਰਤ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਨਾ ਆਵੇ।


ਇਹਨਾਂ ਗੱਲਾ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਨੂੰ ਹਰ ਰੋਜ਼ 8-10 ਗਲਾਸ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਸਿਹਤ ਦੇ ਨਾਲ-ਨਾਲ ਸੁੰਦਰਤਾ ਦਾ ਵੀ ਧਿਆਨ ਰੱਖਿਆ ਜਾ ਸਕੇ ਤੇ ਕਸਰਤਾਂ ਵੀ ਆਪਣੀ ਸਮਰੱਥਾ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ।


 


WATCH LIVE TV