Nangal News: ਬੀਬੀਐਮਬੀ ਵੱਲੋਂ ਨਾਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਕਰਦਿਆਂ ਲੋਕਾਂ ਵੱਲੋਂ ਨਾਜਾਇਜ਼ ਤੌਰ ਉਤੇ ਖੋਲ੍ਹੇ ਗਏ ਮਕਾਨ ਖਾਲੀ ਕਰਵਾਏ ਗਏ। ਬੀਬੀਐਮਬੀ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਲੈ ਲੋਕਾਂ ਵੱਲੋਂ ਘਰਾਂ ਵਿੱਚ ਰੱਖਿਆ ਸਮਾਨ ਬਾਹਰ ਕੱਢਿਆ ਗਿਆ ਤੇ ਲੋਕਾਂ ਵੱਲੋਂ ਨਾਜਾਇਜ਼ ਤੌਰ ਉਤੇ ਕੁੰਡੀਆਂ ਪਾ ਕੇ ਜੋੜੇ ਗਏ ਬਿਜਲੀ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ। ਲੋਕਾਂ ਦਾ ਸਮਾਨ ਘਰਾਂ ਵਿਚੋਂ ਕੱਢਣ ਤੋਂ ਬਾਅਦ ਮਕਾਨਾਂ ਨੂੰ ਤਾਲੇ ਜੜ ਦਿੱਤੇ ਗਏ ਹਨ।


COMMERCIAL BREAK
SCROLL TO CONTINUE READING

ਬੀਬੀਐਮਬੀ ਦੀ ਕਲੋਨੀ ਵਿੱਚ ਬੰਦ ਪਏ ਮਕਾਨਾਂ ਨੂੰ ਖੋਲ੍ਹ ਕੇ ਕੁਝ ਪ੍ਰਾਈਵੇਟ ਲੋਕਾਂ ਦੁਆਰਾ ਨਾਜਾਇਜ਼ ਤੌਰ ਉਤੇ ਕਬਜ਼ੇ ਕੀਤੇ ਗਏ ਸਨ। ਨਾਜਾਇਜ਼ ਤੌਰ ਉਤੇ ਰਹਿ ਰਹੇ ਲੋਕਾਂ ਤੇ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਹੋਇਆ ਅੱਜ ਬੀਬੀਐਮਬੀ ਕਲੋਨੀ ਵਿੱਚ ਜਿਹੜੇ ਮਕਾਨ ਬੀਬੀਐਮਬੀ ਵੱਲੋਂ ਬੰਦ ਕੀਤੇ ਹੋਏ ਸਨ ਉਨ੍ਹਾਂ ਦੀ ਚੈਕਿੰਗ ਕੀਤੀ ਗਈ ਤੇ ਨਾਜਾਇਜ਼ ਤੌਰ ਉਤੇ ਰਹਿ ਰਹੇ ਲੋਕਾਂ ਨੇ ਮਕਾਨ ਦਾ ਤਾਲਾ ਤੋੜ ਕੇ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਵੀ ਨਾਜਾਇਜ਼ ਤੌਰ ਉਤੇ ਲਗਾਇਆ ਹੋਇਆ ਸੀ।


ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ


ਇਸ ਨਾਲ ਬੀਬੀਐਮਬੀ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਸੀ। ਅੱਜ ਬੀਬੀਐਮਬੀ ਦੇ ਅਧਿਕਾਰੀ ਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਨਾਜਾਇਜ਼ ਤੌਰ ਉਤੇ ਖੋਲ੍ਹੇ ਗਏ ਮਕਾਨਾਂ ਵਿੱਚ ਰਹਿ ਰਹੇ ਲੋਕਾਂ ਨੂੰ ਘਰੋਂ ਬਾਹਰ ਕੀਤਾ ਤੇ ਬੀਬੀਐਮਬੀ ਦੇ ਮਕਾਨ ਦੀ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਬੰਦ ਕਰਕੇ ਮਕਾਨ ਨੂੰ ਤਾਲੇ ਲਗਾ ਦਿੱਤੇ ਹਨ।


ਇਹ ਵੀ ਪੜ੍ਹੋ : Punjab News: ਅੰਤਰ-ਰਾਜੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਵੱਡਾ ਝਟਕਾ! 4.94 ਕਰੋੜ ਰੁਪਏ ਦੇ ਨਾਲ ਇੱਕ ਨਸ਼ਾ ਤਸਕਰ ਕਾਬੂ


ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ