ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿੱਖ਼ਿਆ ਵਿਭਾਗ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ 223 ਸਕੂਲ ਪ੍ਰਿੰਸੀਪਲਾਂ ਨੂੰ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਹਨ।


COMMERCIAL BREAK
SCROLL TO CONTINUE READING

ਇਕ ਵਿਭਾਗੀ ਬੁਲਾਰੇ ਅਨੁਸਾਰ ਡੀ.ਡੀ. ਪਾਵਰਾਂ ਕਾਰਨ ਸਿੱਖ਼ਿਆ ਵਿਭਾਗ ਵਿੱਚ ਤਨਖ਼ਾਹ ਕਢਵਾਉਣ ਵਿੱਚ ਆਉਂਦੀਆਂ ਦਿੱਕਤਾਂ ਨੂੰ ਦੂਰ ਕਰਦਿਆਂ ਵਿਭਾਗ ਵੱਲੋਂ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਰਡਰ ਜਾਰੀ ਕੀਤੇ ਗਏ ਹਨ ਜਿਸ ਤਹਿਤ ਸੂਬੇ ਭਰ ਦੇ ਕੁੱਲ 223 ਸਕੂਲਾਂ ਦੀਆਂ ਡੀ.ਡੀ.ਪਾਵਰਾਂ (ਵਾਧੂ ਚਾਰਜ) ਹੋਰਨਾਂ ਸਕੂਲਾਂ ਦੇ ਮੁਖ਼ੀਆਂਨੂੰ ਦਿੱਤੇ ਗਏ ਹਨ।