ਚੰਡੀਗੜ੍ਹ: ਸਹੁਰੇ ਨੂੰ ਨੂੰਹ ਵਲੋਂ ਪਿਓ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਪਿਓ ਨੇ ਹੀ ਇਸ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰ ਦਿੱਤਾ। ਮਾਮਲਾ ਸਾਹਨੇਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਰਾਬ ਦੇ ਨਸ਼ੇ ’ਚ ਸਹੁਰੇ ਨੇ ਨੂੰਹ ਨੂੰ ਹਵਸ ਦਾ ਸ਼ਿਕਾਰ ਬਣਾਇਆ।


COMMERCIAL BREAK
SCROLL TO CONTINUE READING

 


ਪਤੀ ਹਰਿਆਣਾ ਦੀ ਫੈਕਟਰੀ ’ਚ ਕਰਦਾ ਹੈ ਕੰਮ
ਥਾਣਾ ਸਾਹਨੇਵਾਲ ’ਚ ਪੀੜਤ ਔਰਤ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ’ਚ ਉਸਨੇ ਦੱਸਿਆ ਕਿ ਸਾਲ 2018 ’ਚ ਉਸਦਾ ਵਿਆਹ ਮੁਲਜ਼ਮ ਗੁਰਮੀਤ ਸਿੰਘ ਦੇ ਪੁੱਤਰ ਨਾਲ ਹੋਇਆ ਸੀ ਪਰ ਉਸਦਾ ਪਤੀ ਪਿਛਲੇ 1 ਸਾਲ ਤੋਂ ਹਰਿਆਣਾ ਦੀ ਫੈਕਟਰੀ ’ਚ ਕੰਮ ਕਰ ਰਿਹਾ ਹੈ। 


 


ਪੀੜਤ ਔਰਤ ਦੀ ਸੱਸ ਘਟਨਾ ਮੌਕੇ ਘਰ ’ਚ ਨਹੀਂ ਸੀ
ਪਤੀ ਦੀ ਗੈਰ-ਮੌਜੂਦਗੀ ’ਚ ਸਹੁਰਾ ਉਸ ’ਤੇ ਮਾੜੀ ਨਜ਼ਰ ਰੱਖਣ ਲੱਗਿਆ। 5 ਸਤੰਬਰ ਦੀ ਰਾਤ ਉਹ ਘਰ ’ਚ ਇਕੱਲੀ ਸੀ ਅਤੇ ਉਸਦੀ ਸੱਸ ਰਿਸ਼ਤੇਦਾਰੀ ’ਚ ਗਈ ਹੋਈ ਸੀ। ਰਾਤ ਤਕਰੀਬਨ 10 ਤੋਂ 11 ਵਜੇ ਦੇ ਵਿਚਕਾਰ ਉਸਦਾ ਸਹੁਰਾ ਸ਼ਰਾਬੀ ਹਾਲਤ ’ਚ ਉਸਦੇ ਕਮਰੇ ’ਚ ਦਾਖ਼ਲ ਹੋਇਆ। ਸਹੁਰੇ ਨੇ ਜ਼ਬਰਦਸਤੀ ਉਸਦੇ ਹੱਥ ਬੰਨ੍ਹਣ ਤੋਂ ਬਾਅਦ ਹੱਥਾਂ ਨਾਲ ਮੂੰਹ ਵੀ ਹੱਥਾਂ ਨਾਲ ਬੰਦ ਕਰ ਦਿੱਤਾ।


 



ਮੁਲਜ਼ਮ ਨੇ ਜ਼ਬਰੀ ਸ਼ਰੀਰਕ ਸਬੰਧ ਬਣਾਉਣ ਤੋਂ ਬਾਅਦ ਜਾਨੋ ਮਾਰਨ ਦੀ ਧਮਕੀ ਦਿੱਤੀ। ਪੀੜਤ ਔਰਤ ਦੇ ਬਿਆਨ ਦਰਜ ਕਰਨ ਉਪਰੰਤ ਪੁਲਿਸ ਦੁਆਰਾ ਮੁਲਜ਼ਮ ਸਹੁਰੇ ਗੁਰਮੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਦਿਆਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।