Farmer Death News (ਭਰਤ ਸ਼ਰਮਾ) : ਇੱਕ ਪਾਸੇ ਤਾਂ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਗਾਉਣ ਉਤੇ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਕਈ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾ ਦਿੰਦੇ ਹਨ।


COMMERCIAL BREAK
SCROLL TO CONTINUE READING

ਕਾਬਿਲੇਗੌਰ ਹੈ ਕਿ ਨਾੜ ਨੂੰ ਲਗਾਈ ਗਈ ਅੱਗ ਦੇ ਧੂੰਏਂ ਦੇ ਨਾਲ ਕਾਫੀ ਨੁਕਸਾਨ ਦੀਆਂ ਖਬਰਾਂ ਵੀ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਕਣਕ ਦੀ ਵਾਢੀ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਦਿੰਦੇ ਹਨ ਅਤੇ ਇਸ ਅੱਗ ਕਾਰਨ ਕਈ ਹਾਦਸੇ ਵਾਪਰਦੇ ਨਜ਼ਰ ਆ ਰਹੇ ਹਨ।


ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਨੇੜਲੇ ਪਿੰਡ ਦਿਆਲਪੁਰਾ ਦਾ ਹੈ, ਜਿੱਥੇ ਖੇਤ ਵਿੱਚ ਕਣਕ ਦੇ ਨਾੜ ਨੂੰ ਲਗਾਈ ਅੱਗ ਕਈ ਕਿੱਲਿਆਂ ਤੱਕ ਪਹੁੰਚ ਗਈ। ਇਸ ਦੌਰਾਨ ਕਿਸਾਨ ਸੁਖਜੀਤ ਸਿੰਘ ਦੀ ਕਣਕ ਦੀ ਫ਼ਸਲ ਇਸ ਦੀ ਲਪੇਟ ਵਿੱਚ ਆ ਗਈ। ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਕਿਸਾਨ ਖੇਤਾਂ 'ਚ ਪਈ ਕਣਕ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਉਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਸੜ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਇਸ ਦੌਰਾਨ ਮ੍ਰਿਤਕ ਕਿਸਾਨ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸੁਖਜੀਤ ਸਿੰਘ ਨੂੰ ਉਸ ਦੇ ਖੇਤਾਂ ਨੇੜੇ ਖੇਤਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਆਪਣੇ ਖੇਤਾਂ ਨੂੰ ਬਚਾਉਣ ਲਈ ਦੌੜਿਆ ਪਰ ਉਹ ਖੁਦ ਵੀ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ : Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 19 ਮਈ 2024


ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਦਿਆਲਪੁਰ ਵਿੱਚ ਕਣਕ ਦੇ ਖੇਤ ਵਿੱਚ ਅੱਗ ਲੱਗਣ ਕਾਰਨ ਕਿਸਾਨ ਸੁਖਜੀਤ ਸਿੰਘ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਅੱਗ ਕਿਸ ਖੇਤ ਵਿੱਚੋਂ ਲੱਗੀ।


ਇਹ ਵੀ ਪੜ੍ਹੋ : Punjab School Time Change: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ; ਗਰਮੀ ਤੋਂ ਅਜੇ ਕੁਝ ਦਿਨ ਹੋਰ ਨਹੀਂ ਮਿਲੇਗੀ ਰਾਹਤ