ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਵਿਚ ਹੌਜ਼ਰੀ ਆਈਟਮਾਂ ਵੇਚਣ ਵਾਲੀ ਮਹਿਲਾ ਤੋਂ ਬਦਮਾਸ਼ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ। ਇਹ ਘਟਨਾ ਲੁਧਿਆਣਾ ਦੇ ਬਾਜਵਾ ਨਗਰ ਮਾਰਕੀਟ ਵਿਚ ਹੋਈ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਮਾਮਲੇ ਦੀ ਜਾਂਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਸ ਕਰ ਰਹੀ ਹੈ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਤੋਂ ਹੀ ਉਸ ਦਾ ਸ਼ਾਇਦ ਪਿੱਛਾ ਕਰ ਰਹੇ ਸਨ ਅਤੇ ਜਦੋਂ ਉਹ ਦੁਕਾਨ 'ਤੇ ਪਹੁੰਚੀ ਤਾਂ ਮੁਲਜ਼ਮ ਦੀ ਦੁਕਾਨ 'ਤੇ ਆ ਕੇ ਖੜ੍ਹਾ ਹੋ ਗਿਆ ਅਤੇ ਉਸ ਤੋਂ ਕੱਪੜੇ ਦੀ ਮੰਗ ਕੀਤੀ ਉਸ ਤੋਂ ਬਾਅਦ ਉਹ ਫੋਨ ਤੇ ਗੱਲ ਕਰਨ ਲੱਗਿਆ ਅਤੇ ਮੌਕਾ ਮਿਲਦੇ ਹੀ ਉਸ ਨੇ ਗਲ 'ਚ ਪਾਈ ਚੈਨ ਖੋਹ ਕੇ ਫਰਾਰ ਹੋ ਗਿਆ।


COMMERCIAL BREAK
SCROLL TO CONTINUE READING

 


 


ਇਸ ਪੂਰੇ ਮਾਮਲੇ ਦੀ ਇਕ ਸੀ. ਸੀ. ਟੀ. ਵੀ. ਵੀ. ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਮੁਲਜ਼ਮ ਦੁਕਾਨ 'ਤੇ ਵੇਚ ਜਾਂਦਾ ਹੈ ਅਤੇ ਥੋੜ੍ਹੀ ਦੇਰ ਬਾਅਦ ਹੀ ਭੱਜ ਕੇ ਬਾਹਰ ਆਉਂਦਾ ਹੈ ਬਾਹਰ ਪਹਿਲਾਂ ਤੋਂ ਹੀ ਮੋਟਰਸਾਈਕਲ 'ਤੇ ਤਿਆਰ ਖੜਾ ਉਸ ਦਾ ਸਾਥੀ ਉਸ ਨੂੰ ਪਿੱਛੇ ਬਿਠਾ ਕੇ ਫਰਾਰ ਹੋ ਜਾਂਦਾ ਹੈ। ਲੋਕ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਲੁਟੇਰੇ ਭਜਨ ਚ ਕਾਮਯਾਬ ਰਹਿੰਦੇ ਨੇ ਲੁਧਿਆਣਾ ਵਿੱਚ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੈਨ ਸਨੇਚਿੰਗ ਅਤੇ ਲੁੱਟ ਖੋਹ ਦੀਆ ਵਾਰਦਾਤਾ ਵਧ ਰਹੀਆਂ ਹਨ ਹਾਲਾਂ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਤਫਤੀਸ਼ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਫੜਨ ਦਾ ਦਾਅਵਾ ਕਰ ਰਹੀ ਹੈ।


 


ਲਗਾਤਾਰ ਵਧ ਰਹੀਆਂ ਹਨ ਅਜਿਹੀਆਂ ਘਟਨਾਵਾਂ


ਪੰਜਾਬ ਦੇ ਵਿਚ ਗੁੰਡਾ ਅਨਸਰ ਅਤੇ ਚੋਰ ਗਿਰੋਹ ਬਹੁਤ ਸਰਗਰਮ ਹੋ ਚੁੱਕੇ ਹਨ ਅਤੇ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਕਿਉਂਕਿ ਚੋਰਾਂ ਅਤੇ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹਨ। ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਬੀਤੇ ਦਿਨ ਇਹ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਗਲੀ ਅੰਦਰ ਜਾ ਰਹੀ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਖੋਹ ਕੇ ਪਿੱਛੇ ਆਉਂਦਾ ਚੋਰ ਫਰਾਰ ਹੋ ਗਿਆ। ਕੁਝ ਦਿਨ ਪਹਿਲਾਂ ਆਪਣੇ ਘਰ ਅੰਦਰ ਬੈਠੀ ਇਕ ਮਹਿਲਾ ਦੀਆਂ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਵਾਲੀਆਂ ਖੋਹ ਕੇ ਲੈ ਗਏ।