Payal News: ਜਿਥੇ ਇੱਕ ਪਾਸੇ ਪੂਰੇ ਭਾਰਤ ਵਿੱਚ ਵਿਜੇ ਦਸ਼ਮੀ ਦੇ ਦਿਨ ਰਾਵਣ ਦੇ ਨਾਲ ਕੁੰਭਕਰਨੀ ਅਤੇ ਮੇਘਨਾਦ ਦੇ ਪੁਤਲੇ ਅਗਨ ਭੇਂਟ ਕੀਤੇ ਜਾਂਦੇ ਹਨ। ਉਥੇ ਪਾਸੇ ਵਿਜੇ ਦਸ਼ਮੀ ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਵਿੱਚ ਚਾਰ ਵੇਦਾਂ ਦੇ ਜਾਣੂ ਰਾਵਣ ਨੂੰ ਜਲਾਇਆ ਨਹੀਂ ਜਾਂਦਾ ਬਲਕਿ ਉਸ ਦੀ ਰਸਮਾਂ ਅਨੁਸਾਰ ਪੂਜਾ ਕੀਤੀ ਜਾਂਦੀ ਹੈ ਤੇ ਇਹ ਪੂਜਾ ਸਾਰਾ ਦਿਨ ਚੱਲਦੀ ਰਹਿੰਦੀ ਹੈ।


COMMERCIAL BREAK
SCROLL TO CONTINUE READING

ਜਾਣਕਾਰਾਂ ਮੁਤਾਬਕ ਇਹ ਪ੍ਰਥਾ 1835 ਤੋਂ ਚੱਲਦੀ ਆ ਰਹੀ ਹੈ, ਜਿਸ ਨੂੰ ਦੂਬੇ ਬਰਾਦਰੀ ਦੇ ਲੋਕ ਨਿਭਾਉਂਦੇ ਆ ਰਹੇ ਹਨ। ਇਸ ਬਰਾਦਰੀ ਦੇ ਲੋਕ ਦੇਸ਼ ਵਿਦੇਸ਼ਾਂ ਤੋਂ ਆ ਕੇ ਰਾਮ ਲੀਲਾ ਅਤੇ ਦੁਸਹਿਰੇ ਦੇ ਮੇਲੇ ਵਿੱਚ ਹਿੱਸਾ ਲੈਂਦੇ ਹਨ ਤੇ ਰਾਵਣ ਦੀ ਪੂਜਾ ਕਰਦੇ ਹਨ। ਇਸ ਦੇ ਨਾਲ ਇਥੇ ਬਣੇ 177 ਸਾਲ ਪੁਰਾਣੇ ਮੰਦਰ ਵਿੱਚ ਭਗਵਾਨ ਸ੍ਰੀਰਾਮ ਚੰਦਰ, ਲਕਸ਼ਮਣ, ਹਨੂੰਮਾਨ ਅਤੇ ਸੀਤਾ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ।


ਪਾਇਲ ਵਿੱਚ ਰਾਵਣ ਦੀ 25 ਫੁੱਟ ਦੀ ਵਿਸ਼ਾਲ ਪ੍ਰਤਿਮਾ ਸਥਾਪਤ ਕੀਤੀ ਹੋਈ ਹੈ ਅਤੇ ਲੋਕ ਵਿਜੇ ਦਸ਼ਮੀ ਨੂੰ ਇਥੇ ਆ ਕੇ ਰਾਵਣ ਦੀ ਪੂਜਾ ਕਰਦੇ ਹਨ। ਭਾਵੇਂ ਰਾਵਣ ਨੂੰ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੋਵੇ ਅਤੇ ਵਿਜੇ ਦਸ਼ਮੀ ਉਤੇ ਉਸ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਇਥੇ ਅੱਜ ਦੇ ਦਿਨ ਤਾਂ ਰਾਮ ਜੀ ਦੇ ਨਾਲ-ਨਾਲ ਰਾਵਣ ਦੀ ਵੀ ਪੂਜਾ ਕੀਤੀ ਜਾਂਦੀ ਹੈ।


ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਬੀਰਬਲ ਦਾਸ ਦੇ ਕੋਈ ਸੰਤਾਨ ਨਹੀਂ ਸੀ, ਜਿਨ੍ਹਾਂ ਪਾਇਲ ਸ਼ਹਿਰ ਛੱਡ ਕੇ ਹਰਿਦੁਆਰ ਵੱਲ ਚਾਲੇ ਪਾ ਦਿੱਤੇ ਸਨ। ਰਸਤੇ ਵਿੱਚ ਸਾਧੂ ਨੇ ਸੰਤਾਨ ਦੀ ਇੱਛਾ ਪ੍ਰਾਪਤੀ ਦਾ ਹੱਲ ਦੱਸਦੇ ਕਿਹਾ ਕਿ ਜਾ ਕੇ ਰਾਮਲੀਲਾ ਕਰਵਾਏ ਅਤੇ ਸ਼ਰਧਾ ਨਾਲ ਦੁਸਹਿਰੇ ਦਾ ਤਿਉਹਾਰ ਮਨਾਓ। ਜਿਨ੍ਹਾਂ ਪਾਇਲ ਆ ਕੇ ਰਾਮਲੀਲਾ ਕਰਵਾਈ ਤੇ ਅਗਲੇ ਸਾਲ ਦੇ ਦੁਸਹਿਰੇ ਤੋਂ ਪਹਿਲਾਂ ਪਹਿਲੀ ਸੰਤਾਨ ਦੀ ਪ੍ਰਾਪਤੀ ਹੋਈ।


ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ ਜਿਨ੍ਹਾਂ ਦਾ ਨਾਂ ਹਕੀਮ ਅੱਛਰੂਦਾਸ ਦੂਬੇ, ਤੁਲਸੀਦਾਸ ਦੂਬੇ, ਪ੍ਰਭੂਦਿਆਲ ਦੂਬੇ ਤੇ ਨਰੈਣਦਾਸ ਦੂਬੇ ਸੀ। ਜਿਨ੍ਹਾਂ ਨੂੰ ਉਹ ਰਾਮ, ਲਕਸ਼ਮਣ, ਸ਼ਤਰੂਘਨ ਤੇ ਭਰਤ ਵਜੋਂ ਮੰਨਦੇ ਹਾਂ, ਦੂਜਾ ਪੁਰਖਿਆਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਉਨ੍ਹਾਂ ਦੇ ਦੂਬੇ ਪਰਿਵਾਰ ਲਈ ਦੁਸਹਿਰੇ ਮੌਕੇ ਪੂਜਾ ਅਰਚਨਾ ਕਰਨ ਦਾ ਜ਼ਰੀਆ ਬਣਿਆ ਜੋ ਅੱਜ ਤੱਕ ਕੀਤੀ ਜਾ ਰਹੀ ਹੈ।


ਰਾਮ ਮੰਦਰ ਉਤੇ ਲੱਗੀ ਸ਼ਿਲਾ ਰਾਮ ਮੰਦਰ ਦੀ ਉਸਾਰੀ ਸੰਨ 1835 ਵਿੱਚ ਹੋਣ ਦਾ ਪ੍ਰਮਾਣ ਦਰਸਾਉਂਦੀ ਹੈ ਤੇ ਰਾਵਣ ਦਾ ਬੁੱਤ ਵੀ ਮੰਦਰ ਦਾ ਸਮਕਾਲੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਰਾਮਲੀਲਾ ਵੀ ਕਰਵਾਈ ਜਾਂਦੀ ਹੈ। ਇਥੇ ਰਾਵਣ ਦੀ ਪ੍ਰਤਿਮਾ ਉਪਰ ਸ਼ਰਾਬ ਦੀ ਚੜ੍ਹਾਈ ਜਾਂਦੀ ਹੈ ਅਤੇ ਬੱਕਰੇ ਦੀ ਸੰਕੇਤਿਕ ਬਲੀ ਦੇ ਕੇ ਉਸ ਦੇ ਖੂਨ ਨਾਲ ਰਾਵਣ ਦਾ ਤਿਲਕ ਕੀਤਾ ਜਾਂਦਾ ਹੈ। ਇਥੇ ਦੀ ਮਾਨਤਾ ਹੈ ਕਿ ਜਿਸ ਦੇ ਔਲਾਦ ਨਹੀਂ ਹੁੰਦੀ ਉਹ ਸੱਚੇ ਮਨ ਨਾਲ ਮੱਥਾ ਟੇਕਦਾ ਹੈ ਤਾਂ ਅਗਲੀ ਵਾਰ ਖੁਸ਼ਖਬਰ ਦੇਣ ਲਈ ਆਉਂਦਾ ਹੈ।


ਇਹ ਵੀ ਪੜ੍ਹੋ : Barnala News: ਬਰਨਾਲਾ ਪੁਲਿਸ ਮੁਲਾਜ਼ਮ ਕਤਲ ਮਾਮਲਾ; ਪੁਲਿਸ ਨੇ ਮੁਕਾਬਲੇ ਪਿਛੋਂ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ