Samrala Murder News: ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਪੂਨੀਆ ਵਿੱਚ ਦੇਰ ਰਾਤ ਨਸ਼ੇ ਵਿੱਚ ਧੁੱਤ ਇੱਕ ਨੌਜਵਾਨ ਨੇ ਆਪਣੇ ਵੱਡੇ ਭਰਾ ਨੂੰ ਸੱਬਲ ਮਾਰ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋਵੇਂ ਭਰਾ ਅਤੇ ਉਨ੍ਹਾਂ ਦਾ ਪਿਓ ਤਿੰਨੇ ਹੀ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ ਕਿ ਨਸ਼ੇ ਦੀ ਹਾਲਤ ਵਿਚ ਦੋਵੇਂ ਭਰਾਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਛਿੜ ਗਈ।


COMMERCIAL BREAK
SCROLL TO CONTINUE READING

ਉਸ ਤੋਂ ਬਾਅਦ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦੇ ਸਿਰ ਉਤੇ ਸੱਬਲ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਨਸ਼ੇ ਵਿੱਚ ਦਰਿੰਦੇ ਬਣੇ ਛੋਟੇ ਭਰਾ ਨੇ ਉਦੋਂ ਤੱਕ ਵਾਰ ਕਰਨੇ ਬੰਦ ਨਹੀਂ ਕੀਤੇ ਜਦੋਂ ਤੱਕ ਉਸ ਦੇ ਭਰਾ ਨੇ ਦਮ ਨਹੀਂ ਤੋੜ ਦਿੱਤਾ।


ਮ੍ਰਿਤਕ ਦੀ ਪਛਾਣ ਜਗਜੀਵਨ ਸਿੰਘ ਜੱਗਾ (38) ਪੁੱਤਰ ਰਾਮ ਸਿੰਘ ਵਾਸੀ ਪਿੰਡ ਪੂਨੀਆ ਵਜੋਂ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦੋ ਸਾਲ ਪਹਿਲਾ ਆਪਣੀ ਹੀ ਮਾਂ ਦੇ ਕਤਲ ਦੇ ਕਥਿਤ ਦੋਸ਼ ਵਿੱਚ ਜੇਲ੍ਹ ਵਿੱਚ ਰਿਹਾ ਹੈ ਤੇ 6 ਮਹੀਨੇ ਪਹਿਲਾ ਹੀ ਬਰੀ ਹੋਕੇ ਜੇਲ੍ਹ ਵਿਚੋਂ ਬਾਹਰ ਆਇਆ ਸੀ।


ਜਾਣਕਾਰੀ ਅਨੁਸਾਰ ਜਗਜੀਵਨ ਸਿੰਘ (32) ਆਪਣੇ ਛੋਟੇ ਭਰਾ ਦਲਵੀਰ ਸਿੰਘ ਤੇ ਪਿਤਾ ਰਾਮ ਸਿੰਘ ਨਾਲ ਪਿੰਡ ਵਿੱਚ ਰਹਿੰਦਾ ਹੈ ਤੇ ਤਿੰਨੋ ਜਣੇ ਦਿਹਾੜੀ ਜੋਤੇ ਦਾ ਹੀ ਕੰਮ ਕਰਕੇ ਕਮਾਏ ਪੈਸਿਆਂ ਨਾਲ ਹਰ ਰੋਜ਼ ਸ਼ਰਾਬ ਪੀ ਲੈਂਦੇ ਹਨ। ਇਨ੍ਹਾਂ ਦੀ ਇਸੇ ਆਦਤ ਕਰਕੇ ਦੋਹਾਂ ਭਰਾਵਾਂ ਦੀਆਂ ਘਰਵਾਲੀਆਂ ਘਰ ਛੱਡ ਕੇ ਚਲੀਆਂ ਗਈਆਂ ਹਨ।


ਘਟਨਾ ਵਾਲੇ ਦਿਨ ਵੀ ਦੋਨਾਂ ਭਰਾਵਾਂ ਨੇ ਆਪਣੇ ਪਿਤਾ ਨਾਲ ਇਕੱਠਿਆ ਸ਼ਰਾਬ ਪੀਤੀ ਤੇ ਇਸ ਦੌਰਾਨ ਹੀ ਛੋਟੇ ਭਰਾ ਦਲਵੀਰ ਸਿੰਘ ਦੀ ਵੱਡੇ ਭਰਾ ਜਗਜੀਵਨ ਸਿੰਘ ਨਾਲ ਕਿਸੇ ਗੱਲੋਂ ਬਹਿਸ ਹੋ ਗਈ ਤੇ ਉਨ੍ਹਾਂ ਨੇ ਲੜਾਈ ਦੌਰਾਨ ਕੋਲ ਪਈ ਸੱਬਲ ਚੁੱਕ ਕੇ ਭਰਾ ਦੇ ਸਿਰ ਵਿੱਚ ਮਾਰਿਆ ਜਿਸਦੇ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।


ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉਤੇ ਪੁੱਜੇ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦਲਵੀਰ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਸਿਵਲ ਹਸਪਤਾਲ ਸਮਰਾਲਾ ਦੇ ਮੋਰਚਰੀ ਹਾਊਸ ਵਿੱਚ ਰਖਵਾ ਦਿੱਤੀ ਹੈ ਤੇ ਹੋਰ ਜਾਂਚ ਜਾਰੀ ਹੈ।


ਮ੍ਰਿਤਕ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਪੁੱਤਰ ਨੂੰ ਉਸ ਦੇ ਛੋਟੇ ਪੁੱਤਰ ਨੇ ਮਾਰਿਆ ਹੈ ਤੇ ਮੈਨੂੰ ਵੀ ਜ਼ਖਮੀ ਕੀਤਾ ਹੈ। ਰਾਮ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਹੈ।


ਇਹ ਵੀ ਪੜ੍ਹੋ : Congress Tractor March: ਕਿਸਾਨਾਂ ਦੇ ਹੱਕ ਵਿਚ ਨਿਤਰੀ ਕਾਂਗਰਸ, ਪੰਜਾਬ 'ਚ ਕੱਢੇਗੀ ਟਰੈਕਟਰ ਮਾਰਚ