Sri Anandpur Sahib News (ਬਿਮਲ ਸ਼ਰਮਾ):  ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵਦੇਸ਼ ਦਰਸ਼ਨ ਸਕੀਮ ਤੇ ਏ.ਸੀ 16 ਸਕੀਮ ਅਧੀਨ ਲਗਭਗ 36 ਕਰੋੜ ਰੁਪਏ ਦੇ ਪ੍ਰੋਜੈਕਟ ਲੋਕ ਅਰਪਣ ਕੀਤੇ।


COMMERCIAL BREAK
SCROLL TO CONTINUE READING

ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਦੋਂ ਜਦੋਂ ਵੀ ਚੋਣਾਂ ਹੁੰਦੀਆਂ ਹਨ ਪੰਜਾਬ ਦੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸੂਬੇ ਦੇ ਲੋਕ ਸਮਝਦਾਰ ਹਨ।


 ਭਾਈ ਜੈਤਾ ਜੀ ਯਾਦਗਾਰ ਵਿਚ ਉਸਾਰੀ ਕੀਤੀ


ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ 16 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਯਾਦਗਾਰ ਵਿਚ ਉਸਾਰੀ ਕੀਤੀ ਗਈ ਹੈ ਜਿਸ ਭਾਈ ਜੈਤਾ ਜੀ ਦੇ ਜੀਵਨ ਦੇ ਸਫ਼ਰ ਬਾਰੇ ਵਿਸਥਾਰ ਪੂਰਵਕ ਸਮੁੱਚੀ ਲੋਕਾਈ ਨੂੰ ਦਰਸਾਇਆ ਜਾਵੇਗਾ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਉਜਾਗਰ ਕੀਤਾ ਜਾਵੇਗਾ।


ਇਸ ਵਿੱਚ ਸਟੇਨਲੈਸ ਸਟੀਲ ਦਾ ਖੰਡਾ ਸਥਾਪਤ ਕੀਤਾ ਗਿਆ ਹੈ, ਜਿਸਦੀ ਉਚਾਈ 57 ਫੁੱਟ ਹੈ ਤੇ ਇਹ ਜ਼ਮੀਨੀ ਪੱਧਰ ਤੋਂ 81 ਫੁੱਟ ਉੱਚਾ ਹੈ। ਇਸ ਖੰਡੇ ਦਾ ਵਜ਼ਨ 32 ਮੀਟ੍ਰਿਕ ਟਨ ਹੈ। ਇਸ ਮੌਕੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਪੰਜਾਬ ਨੇ ਹਲਕੇ ਵਿੱਚ ਮੁਕੰਮਲ ਹੋ ਕੇ ਲੋਕ ਅਰਪਣ ਹੋਏ ਅਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਗਭਗ 36 ਕਰੋੜ ਰੁਪਏ ਦੇ ਵਿਕਾਸ ਦੇ ਪ੍ਰੋਜੈਕਟ ਲੋਕ ਅਰਪਣ ਕੀਤੇ ਗਏ ਹਨ। 


ਵਿਕਾਸ ਕਾਰਜ ਗਿਣਾਵੇ


ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦੋ ਵਰੇ ਮੁਕੰਮਲ ਹੋਣ ਤੋਂ ਪਹਿਲਾ ਹੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਨੰਗਲ ਵਿੱਚ ਬਹੁਮੰਤਵੀ ਫਲਾਈ ਓਵਰ, ਪੰਜ ਪਿਆਰਾ ਪਾਰਕ, ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ, ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਨੂੰ ਜਾਣ ਵਾਲੇ ਮਾਤਾ ਸ੍ਰੀ ਨੈਣਾ ਦੇਵੀ ਮਾਰਗ ਦਾ ਸੁੰਦਰੀਕਰਨ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਮਾਰਗ ਉਤੇ ਲੱਗੀਆਂ ਰੋਸ਼ਨੀਆਂ, ਗੁਰੂ ਨਗਰੀ ਦੇ ਸਵਾਗਤੀ ਗੇਟਾਂ ਦਾ ਸੁੰਦਰੀਕਰਨ ਕਰਵਾ ਕੇ ਲੋਕ ਅਰਪਣ ਕੀਤਾ ਜਾ ਚੁੱਕਾ ਹੈ।


 ਨੇਚਰ ਪਾਰਕ ਲੋਕ ਅਰਪਣ ਕੀਤਾ


ਅੱਜ 16 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਨੇਚਰ ਪਾਰਕ ਲੋਕ ਅਰਪਣ ਕੀਤਾ ਹੈ, ਜਿਸ ਵਿੱਚ ਸਾਰੇ ਪੌਦੇ ਤੇ ਬੂਟੇ ਉਸ ਕਿਸਮ ਦੇ ਲਗਾਏ ਗਏ ਹਨ, ਜਿਨ੍ਹਾਂ ਦਾ ਗੁਰਬਾਣੀ ਵਿਚ ਵਰਨਣ ਹੈ ਤੇ ਇਨ੍ਹਾਂ ਰੁੱਖਾਂ ਦੀ ਮਨੁੱਖੀ ਜੀਵਨ ਵਿਚ ਵਿਸੇਸ਼ ਮਹੱਤਤਾ ਹੈ। ਸ਼੍ਰੋਮਣੀ ਸ਼ਹੀਦ ਭਾਈ ਜੈਤਾ ਜੀ ਦੀ ਯਾਦਗਾਰ ਨੂੰ ਵੀ ਅੱਜ ਲੋਕ ਅਰਪਣ ਕਰ ਦਿੱਤਾ ਹੈ, ਇਹ ਯਾਦਗਾਰ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਬੇਹੱਦ ਆਕਰਸ਼ਣ ਦਾ ਕੇਂਦਰ ਬਣੇਗੀ।


ਯਾਤਰੀ ਸੂਚਨਾ ਕੇਂਦਰ ਦੀ ਇਮਾਰਤ ਤਿਆਰ ਕੀਤੀ


ਇਸ ਵਿੱਚ ਬਣਨ ਵਾਲਿਆਂ ਪੰਜ ਗੈਲਰੀਆਂ ਵਿੱਚ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ ਦੇ ਸਮੁੱਚੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ 5.92 ਕਰੋੜ ਦੀ ਲਾਗਤ ਨਾਲ ਯਾਤਰੀ ਸੂਚਨਾ ਕੇਂਦਰ ਦੀ ਇਮਾਰਤ ਤਿਆਰ ਕੀਤੀ ਗਈ ਹੈ।


ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਧਾਰਮਿਕ ਸੈਰ ਸਪਾਟੇ ਲਈ ਵਿਸ਼ਵ ਭਰ ਵਿੱਚ ਬੇਹੱਦ ਪ੍ਰਸਿੱਧ ਹੈ। ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਨੀਮ ਪਹਾੜੀ ਖੇਤਰ ਅਤੇ ਇਸ ਦੀ ਮਨਮੋਹਕ ਵਾਦੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਇਸ ਇਲਾਕੇ ਨੂੰ ਧਾਰਮਿਕ ਸੈਰ ਸਪਾਟਾ ਹੱਬ ਵਜੋਂ ਵਿਕਸਤ ਕੀਤਾ ਜਾਵੇ, ਜਿਸ ਨਾਲ ਇਸ ਇਲਾਕੇ ਵਿੱਚ ਵਪਾਰ ਤੇ ਕਾਰੋਬਾਰ ਦੀਆਂ ਸੰਭਾਵਨਾਵਾ ਹੋਰ ਪ੍ਰਫੁੱਲਿਤ ਹੋਣਗੀਆਂ।


25 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ


ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਇਸ ਦੇ ਲਈ 25 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਹੈ, ਜਿਸ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੁੱਖ ਮਾਰਗ ਤੱਕ ਵਾਈਟ ਮਾਰਬਲ ਦੀ ਫਲੋਰਿੰਗ ਕਰਵਾਈ ਜਾਵੇਗੀ ਜਿਸ ਉੱਤੇ 25 ਕਰੋੜ ਦੀ ਰਸਮੀ ਪ੍ਰਵਾਨਗੀ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਚਰਨ ਗੰਗਾ ਖੱਡ ਦਾ ਸੁੰਦਰੀਕਰਨ ਕਰਵਾ ਕੇ ਇਸ ਨੂੰ ਸੈਰਗਾਹ ਲਈ ਤਿਆਰ ਕੀਤਾ ਜਾਵੇਗਾ।


ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਵਾਈਪਾਸ ਬਣਾਉਣ ਦੀ ਯੋਜਨਾ ਹੈ ਤਾ ਜੋ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਕੋਈ ਔਕੜ ਨਾ ਹੋਵੇ।


ਇਹ ਵੀ ਪੜ੍ਹੋ : Kisan Andolan 2.0: ਦਿੱਲੀ ਮਹਾਪੰਚਾਇਤ 'ਚ ਸ਼ਾਮਿਲ ਹੋਣ ਲਈ ਕਿਸਾਨ ਟ੍ਰੇਨ ਰਾਹੀਂ ਹੋਏ ਰਵਾਨਾ