ਚੰਡੀਗੜ: ਆਮ ਤੌਰ ਤੇ ਦੇਖਿਆ ਜਾਂਦਾ ਕਿ ਬੱਚੇ ਆਪਣੀ ਡਾਇਟ ਦਾ ਖਿਆਲ ਨਹੀਂ ਰੱਖਦੇ ਅਤੇ ਮਾਪੇ ਵੀ ਬੱਚਿਆਂ ਦੀ ਡਾਇਟ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਬਹੁਤੇ ਬੱਚੇ ਖਾਣ ਵਿੱਚ ਨਖਰੇ ਕਰਦੇ ਹਨ ਜਿਸ ਨਾਲ ਉਹਨਾਂ ਦਾ ਵਿਕਾਸ ਅਧੂਰਾ ਰਹਿ ਜਾਂਦਾ ਬੱਚਿਆ ਲਈ ਜ਼ਰੂਰੀ ਹੈ ਉਹਨਾਂ ਨੂੰ ਲੋਂੜੀਦਾ ਪੋਸ਼ਣ ਮਿਲੇ। ਅਜੋਕੇ ਸਮੇਂ ਵਿੱਚ ਬੱਚਿਆਂ ਦਾ ਜੰਕ ਫੂਡ ਵੱਲ ਜਿਆਦਾ ਧਿਆਨ  ਹੈ ਜਿਸ ਕਾਰਨ ਬੱਚਿਆਂ ਵਿੱਚ ਮੋਟਾਪਾ,ਸ਼ੂਗਰ ਅਤੇ ਸਾਹ ਵਰਗੀਆਂ ਬਿਮਾਰੀਆਂ ਜਿਆਦਾ ਪਾਈਆਂ ਜਾ ਰਹੀਆਂ ਹਨ।


COMMERCIAL BREAK
SCROLL TO CONTINUE READING

 


ਜਦੋਂ ਬੱਚਾ ਵੱਧ ਰਿਹਾ ਹੁੰਦਾ ਤਾਂ ਉਸਦੇ ਸਹੀ ਪੋਸ਼ਣ ਲਈ ਸਰੀਰ ਵਿੱਚ ਮਿਨਰਲ,ਆਇਰਨ,ਫੈਟ,ਕੈਲਸ਼ੀਅਮ,ਵਿਟਾਮਿਨ ਆਦਿ ਵਰਗੇ ਪੌਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਜੋ ਉਹਨਾਂ ਨੂੰ ਤੰਦਰੁਸਤ ਬਣਾਉਦੀ ਹੈ।


 


ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਤਾ-ਪਿਤਾ ਪ੍ਰੇਸ਼ਾਨ ਰਹਿੰਦੇ ਹਨ ਉਹ ਬੱਚਿਆਂ ਨੂੰ ਅਜਿਹਾ ਕੀ ਦੇਣ ਜਿਸ ਨਾਲ ਉਹਨਾਂ ਦਾ ਸੰਪੂਰਨ ਵਿਕਾਸ ਹੋ ਸਕੇ। ਆਓ ਦੱਸਦੇ ਹਾਂ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਬੇਹੱਦ ਜਰੂਰੀ ਭੋਜਨ..


 


ਹਰੀਆਂ ਸਬਜ਼ੀਆਂ


ਆਮਤੌਰ ਤੇ ਵਧੇਰੇ ਬੱਚੇ ਹਰੀਆਂ ਸਬਜੀਆਂ ਖਾਣਾ ਪਸੰਦ ਨਹੀਂ ਕਰਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਹਰੀਆਂ ਸਬਜੀਆਂ ਖਾਣ ਦੀ ਆਦਤ ਪਾਉਣ। ਹਰੀਆਂ ਸਬਜੀਆਂ ਵਿੱਚ ਵਿਟਾਮਿਨ ਅਤੇ ਪ੍ਰੋਟੀਨ ਹੁੰਦਾ ਹੈ ਜਿਸ ਨਾਲ ਬੱਚਿਆਂ ਦੀਆਂ ਹੱਡੀਆਂ ਅਤੇ ਅੱਖਾਂ ਮਜਬੂਤ ਹੁੰਦੀਆਂ ਹਨ।


 


ਅਨਾਜ


ਬੱਚਿਆਂ ਦੇ ਸਰੀਰਕ ਵਿਕਾਸ ਵਿੱਚ ਊਰਜਾ ਦੀ ਪੂਰਤੀ ਲਈ ਰੋਟੀ ਚਾਵਨ ਦੇ ਨਾਲ ਓਟਸ.ਦਲਿਆ ਵੀ ਸ਼ਾਮਿਲ ਕਰੋ ਇਹ ਅਨਾਜ ਕਾਰਬੋਹਾਇਡਰੇਟ ਹੁੰਦੇ ਹਨ ਅਤੇ ਬੱਚਿਆਂ ਦੇ ਪਾਚਣ ਦੀ ਪ੍ਰਕਿਰਿਆ ਸਹੀ ਰਹਿੰਦੀ ਹੈ।


 


ਦੁੱਧ


ਦੁੱਧ ਵਿੱਚ ਪ੍ਰੋਟੀਨ,ਕੈਲਸ਼ੀਅਮ,,ਫੈਟ ਅਤੇ ਫਾਸਫੋਰਸ ਵਰਗੇ ਕਈ ਤੱਤ ਹੁੰਦੇ ਹਨ ਜਿਹੜੇ ਬੱਚਿਆਂ ਨੂੰ ਮਜਬੂਤ ਬਣਾਉਦੇ ਹਨ ਬੱਚਿਆਂ ਦੇ ਖਾਣੇ ਵਿੱਚ ਦੁੱਧ ਨਾਲ ਬਣੀਆ ਵਸਤਾਂ ਜਿਵੇਂ ਦਹੀ,ਮੱਖਣ,ਪਨੀਰ ਆਦਿ ਜ਼ਰੂਰ ਸ਼ਾਮਿਲ ਕਰੋ।


ਫਲ


ਬੱਚਿਆਂ ਨੂੰ ਰੋਜ਼ਾਨਾ ਫਲ ਖਾਣ ਦੀ ਆਦਤ ਪਾਓ ਫਲਾਂ ਵਿੱਚ ਵਿਟਾਮਿਨ ਹੁੰਦੇ ਹਨ। ਸੇਬ,ਕੇਲਾ,ਸੰਗਤਰਾ,ਚੀਕੂ  ਆਦਿ ਫਲ ਬੱਚਿਆਂ ਦੀ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰੋ।


 


WATCH LIVE TV