India vs New Zealand 1st Test: ਨਿਊਜ਼ੀਲੈਂਡ ਖਿਲਾਫ ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ ਵਿੱਚ ਭਾਰਤੀ ਟੀਮ 46 ਦੌੜਾਂ 'ਤੇ ਆਲ ਆਊਟ ਹੋ ਗਈ ਹੈ। ਘਰੇਲੂ ਮੈਦਾਨ 'ਤੇ ਭਾਰਤ ਦਾ ਇਹ ਸਭ ਤੋਂ ਛੋਟਾ ਸਕੋਰ ਹੈ। 1987 'ਚ ਵੈਸਟਇੰਡੀਜ਼ ਖਿਲਾਫ਼ ਦਿੱਲੀ ਟੈਸਟ 'ਚ ਟੀਮ 75 ਦੌੜਾਂ 'ਤੇ ਆਲ ਆਊਟ ਹੋ ਗਈ ਸੀ।


COMMERCIAL BREAK
SCROLL TO CONTINUE READING

ਵੀਰਵਾਰ ਨੂੰ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਰੋਹਿਤ ਦੇ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ। ਸਵਿੰਗ ਅਤੇ ਉਛਾਲ ਭਰੀ ਪਿੱਚ 'ਤੇ ਭਾਰਤੀ ਬੱਲੇਬਾਜ਼ ਆਪਣਾ ਪੈਰ ਲੱਭਣ 'ਚ ਨਾਕਾਮ ਰਹੇ। ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ ਜਦਕਿ ਯਸ਼ਸਵੀ ਜੈਸਵਾਲ ਸਿਰਫ਼ 13 ਦੌੜਾਂ ਹੀ ਬਣਾ ਸਕਿਆ।


 



 


 


ਇਹ ਵੀ ਪੜ੍ਹੋ : Haryana CM Breaking Live Updates: ਨਾਇਬ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਕਪਤਾਨ ਰੋਹਿਤ ਸ਼ਰਮਾ 2 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਟਿਮ ਸਾਊਥੀ ਨੇ ਬੋਲਡ ਕੀਤਾ। ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਮੈਟ ਹੈਨਰੀ ਨੇ 5 ਵਿਕਟਾਂ ਲਈਆਂ, ਜਦਕਿ ਵਿਲੀਅਮ ਓ'ਰੂਰਕੇ ਨੇ 3 ਵਿਕਟਾਂ ਹਾਸਲ ਕੀਤੀਆਂ।


4 ਬੱਲੇਬਾਜ਼ ਸਿੰਗਲ ਡਿਜੀਟ ਵਿੱਚ ਹੋਏ ਆਊਟ
ਮੈਚ ਦੌਰਾਨ 4 ਬੱਲੇਬਾਜ਼ ਸਿੰਗਲ ਅੰਕਾਂ ਨੂੰ ਛੂਹਣ 'ਚ ਕਾਮਯਾਬ ਰਹੇ। ਸਿੰਗਲ ਅੰਕਾਂ ਨੂੰ ਛੂਹਣ ਵਾਲੇ ਬੱਲੇਬਾਜ਼ਾਂ ਵਿੱਚ ਕਪਤਾਨ ਰੋਹਿਤ ਸ਼ਰਮਾ (02), ਕੁਲਦੀਪ ਯਾਦਵ (02), ਜਸਪ੍ਰੀਤ ਬੁਮਰਾਹ (01) ਅਤੇ ਮੁਹੰਮਦ ਸਿਰਾਜ (04) ਅਜੇਤੂ ਹਨ।


ਮੈਟ ਹੈਨਰੀ ਨੂੰ 5 ਸਫਲਤਾ ਮਿਲੀ
ਨਿਊਜ਼ੀਲੈਂਡ ਵੱਲੋਂ ਸਭ ਤੋਂ ਸਫਲ ਗੇਂਦਬਾਜ਼ ਮੈਟ ਹੈਨਰੀ ਰਿਹਾ। ਉਸ ਨੇ 13.2 ਓਵਰਾਂ ਦੀ ਗੇਂਦਬਾਜ਼ੀ ਕਰਦੇ ਹੋਏ ਸਭ ਤੋਂ ਵੱਧ 5 ਸਫਲਤਾਵਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਵਿਲ ਓਰਕੇ ਨੇ 4 ਅਤੇ ਟਿਮ ਸਾਊਥੀ 1 ਵਿਕਟ ਲੈਣ 'ਚ ਕਾਮਯਾਬ ਰਹੇ।


ਇਹ ਵੀ ਪੜ੍ਹੋ : Punjab Politics: ਰੰਧਾਵਾ ਨੇ ਡੀਜੀਪੀ ਨੂੰ ਚਿੱਠੀ ਲਿਖ ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਮੰਗ