India Squad For Asian Games 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਬੀਤੀ ਰਾਤ ਆਗਾਮੀ ਏਸ਼ੀਆਈ ਖੇਡਾਂ 2023 ਲਈ ਭਾਰਤੀ ਪੁਰਸ਼ ਟੀ-20 ਟੀਮ ਦਾ ਐਲਾਨ ਕੀਤਾ ਅਤੇ ਇਸ ਵਾਰ ਨਵੇਂ ਖਿਡਾਰੀਆਂ 'ਤੇ ਭਰੋਸਾ ਜਤਾਇਆ ਗਿਆ ਹੈ। ਏਸ਼ੀਆਈ ਖੇਡਾਂ 2023 'ਚ ਭਾਰਤੀ ਟੀਮ ਦੀ ਅਗਵਾਈ ਹੋਏ ਕੋਈ ਨਹੀਂ ਸਗੋਂ ਆਈਪੀਏਲ 'ਚ ਚੇੱਨਈ ਸੁਪਰ ਕਿੰਗਜ਼ ਦੇ ਸਟਾਰ ਖਿਡਾਰੀ ਰੁਤੂਰਾਜ ਗਾਇਕਵਾੜ (Ruturaj Gaikwad at Asian Games 2023) ਕਰਨਗੇ। 


COMMERCIAL BREAK
SCROLL TO CONTINUE READING

ਜੀ ਹਾਂ, ਰੁਤੁਰਾਜ (Ruturaj Gaikwad at Asian Games 2023) ਚੀਨ ਦੇ ਹਾਂਗਜ਼ੂ 'ਚ ਹੋਣ ਵਾਲੀਆਂ ਆਗਾਮੀ ਏਸ਼ੀਆਈ ਖੇਡਾਂ 2023 'ਚ ਭਾਰਤੀ ਪੁਰਸ਼ ਟੀ-20 ਟੀਮ ਦੀ ਅਗਵਾਈ ਕਰਨਗੇ, ਜੋ ਕਿ 19 ਸਤੰਬਰ ਤੋਂ 8 ਅਕਤੂਬਰ ਤੱਕ ਚੱਲਣਗੀਆਂ।  ਬੀਸੀਸੀਆਈ ਵੱਲੋਂ ਐਲਾਨੀ ਗਈ ਟੀਮ ਵਿੱਚ ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ ਅਤੇ ਜਿਤੇਸ਼ ਸ਼ਰਮਾ ਨੂੰ ਵੀ ਮੌਕਾ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਹ ਸਾਰੇ ਖਿਡਾਰੀ ਟੀ-20 ਕ੍ਰਿਕਟ ਵਿੱਚ ਅਨਕੈਪਡ ਖਿਡਾਰੀ ਹਨ।


'ਨਾ ਰੋਹਿਤ ਸ਼ਰਮਾ ਨਾ ਵਿਰਾਟ ਕੋਹਲੀ'


ਦੱਸ ਦਈਏ ਕਿ 5 ਅਕਤੂਬਰ ਨੂੰ ਭਾਰਤ ਵਿੱਚ ਵਿਸ਼ਵ ਕੱਪ 2023 ਸ਼ੁਰੂ ਹੋਣ ਵਾਲਾ ਹੈ ਜਦਕਿ ਏਸ਼ੀਆਈ ਖੇਡਾਂ 2023 ਵਿੱਚ ਕ੍ਰਿਕੇਟ ਮੁਕਾਬਲੇ 8 ਅਕਤੂਬਰ ਨੂੰ ਖਤਮ ਹੋਣ ਵਾਲੇ ਹਨ। ਇਸ ਕਰਕੇ BCCI ਚੋਣਕਾਰਾਂ ਵੱਲੋਂ ਪੁਰਸ਼ਾਂ ਦੀ ਦੂਜੀ ਸਟ੍ਰਿੰਗ ਦਾ ਨਾਮ ਦਿੱਤਾ ਗਿਆ ਹੈ।


ਇਸ ਦੌਰਾਨ ਕੈਰੇਬੀਅਨ ਅਤੇ ਯੂਐਸ ਦੌਰੇ ਲਈ ਟੀ-20 ਟੀਮ ਦੇ ਮਹਿਜ਼ 6 ਖਿਡਾਰੀਆਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ 'ਚੋਂ ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ ਨੂੰ ਏਸ਼ੀਅਨ ਖੇਡਾਂ 2023 ਲਈ ਇਸ ਟੀਮ ਵਿੱਚ ਚੁਣਿਆ ਗਿਆ ਹੈ।


ਰਿੰਕੂ ਦੀ ਮਹਿਨਤ ਨੂੰ ਪਿਆ ਬੂਰ!  


ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬੱਲੇਬਾਜ਼ ਰਿੰਕੂ ਸਿੰਘ ਲਈ ਇਹ ਇੱਕ ਵੱਡਾ ਮੌਕਾ ਹੈ ਕਿਉਂਕਿ ਇਹ ਉਨ੍ਹਾਂ ਦਾ ਭਾਰਤ ਲਈ ਪਹਿਲਾ ਕਾਲ-ਅੱਪ ਹੈ। ਰਿੰਕੂ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਆਈਪੀਐਲ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਸੀ। 


ਇਸੇ ਤਰ੍ਹਾਂ ਪੰਜਾਬ ਕਿੰਗਜ਼ ਦੇ ਜਿਤੇਸ਼ ਸ਼ਰਮਾ ਨੂੰ ਵੀ ਵੈਸਟਇੰਡੀਜ਼ ਖਿਲਾਫ ਟੀ-20 ਮੈਚਾਂ ਲਈ ਬਾਹਰ ਕੀਤੇ ਜਾਣ ਤੋਂ ਬਾਅਦ ਇਸ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੀ ਅਤੇ ਬਤੌਅਰ ਵਿਕੇਟ ਕੀਪਰ ਜਿਟੇਸ਼ ਤੋਂ ਇਲਾਵਾਲ ਪ੍ਰਭਸਿਮਰਨ ਨੂੰ ਮੌਕਾ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੌਣ ਭਾਰਤ ਲਈ ਦਸਤਾਨੇ ਫੜ ਮੈਦਾਨ 'ਚ ਉਤਰੇਗਾ। 


ਇਸ ਦੌਰਾਨ ਸਟੈਂਡਬਾਏ ਖਿਡਾਰੀਆਂ ਵਿੱਚ ਯਸ਼ ਠਾਕੁਰ, ਸਾਈਂ ਕਿਸ਼ੋਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਸਾਈ ਸੁਦਰਸਨ ਨੂੰ ਰੱਖਿਆ ਗਿਆ ਹੈ। 


ਏਸ਼ੀਅਨ ਖੇਡਾਂ ਵਿੱਚ ਪਹਿਲੀ ਵਾਰ ਭਾਰਤ ਕਰੇਗੀ ਵਾਰ!  


ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਵਾਰ — 2010 ਅਤੇ 2014 ਵਿੱਚ — ਏਸ਼ੀਅਨ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ ਹੈ, ਹਾਲਾਂਕਿ ਭਾਰਤ ਵੱਲੋਂ ਇੱਕ ਵਾਰ ਵੀ ਹਿੱਸਾ ਨਹੀਂ ਲਿਆ ਗਿਆ। 


ਭਾਰਤ ਦੀ ਪੁਰਸ਼ ਟੀਮ: ਰੁਤੁਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜੈਸਵਾਲ, ਰਾਹੁਲ ਤ੍ਰਿਪਾਠੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕੇਟ ਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਸ਼ਿਵਮ ਮਾਵੀ, ਸ਼ਿਵਮ ਦੂਬੇ, ਪ੍ਰਭਸਿਮਰਨ ਸਿੰਘ (ਵਿਕੇਟ ਕੀਪਰ) 


ਸਟੈਂਡਬਾਏ: ਯਸ਼ ਠਾਕੁਰ, ਆਰ ਸਾਈ ਕਿਸ਼ੋਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਬੀ ਸਾਈ ਸੁਦਰਸਨ


ਇਹ ਵੀ ਪੜ੍ਹੋ: Amritsar News Today: ਅੰਮ੍ਰਿਤਸਰ 'ਚ ਫੜਿਆ ਗਿਆ ਬਾਰਡਰ ਪਾਰ ਤੋਂ ਆਇਆ ਪਾਕਿਸਤਾਨੀ ਨਾਗਰਿਕ, ਜਾਂਚ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ