Paris Olympics: ਟੋਕੀਓ ਓਲੰਪਿਕ ਦੇ ਚਾਂਦੀ ਮੈਡਲ ਜੇਤੂ ਆਸਟ੍ਰੇਲੀਆ 'ਤੇ ਆਪਣੇ ਆਖਰੀ ਪੂਲ ਮੈਚ 'ਚ ਇਤਿਹਾਸਕ ਜਿੱਤ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰਿਆ ਭਾਰਤ ਐਤਵਾਰ ਨੂੰ ਇੱਥੇ ਪੈਰਿਸ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਗ੍ਰੇਟ ਬ੍ਰਿਟੇਨ ਖਿਲਾਫ ਜਿੱਤ ਦੀ ਇਸ ਲੜੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ।


COMMERCIAL BREAK
SCROLL TO CONTINUE READING

ਆਸਟ੍ਰੇਲੀਆ 'ਤੇ ਜਿੱਤ ਦੇ ਨਾਲ, ਭਾਰਤ ਪੂਲ ਬੀ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਦੇ ਪਿੱਛੇ ਦੂਜੇ ਸਥਾਨ 'ਤੇ ਹੈ, ਜਦਕਿ ਗ੍ਰੇਟ ਬ੍ਰਿਟੇਨ ਪੂਲ ਏ 'ਚ ਤੀਜੇ ਸਥਾਨ 'ਤੇ ਹੈ। ਭਾਰਤ ਹੁਣ ਤੱਕ ਸਿਰਫ ਬੈਲਜੀਅਮ ਤੋਂ ਹਾਰਿਆ ਹੈ। ਭਾਰਤੀ ਟੀਮ ਪਹਿਲੇ ਦੋ ਕੁਆਰਟਰਾਂ ਵਿੱਚ ਆਸਟ੍ਰੇਲੀਆ ਖ਼ਿਲਾਫ਼ ਪੂਰੀ ਤਰ੍ਹਾਂ ਹਾਵੀ ਦਿਖਾਈ ਦਿੱਤੀ ਤੇ ਲਗਾਤਾਰ ਹਮਲਾਵਰ ਖੇਡ ਨਾਲ ਮੈਚ ਦੀ ਰਫ਼ਤਾਰ ਨੂੰ ਕਾਬੂ ਵਿੱਚ ਰੱਖਿਆ।


ਆਸਟ੍ਰੇਲੀਆ ਨੂੰ 52 ਸਾਲ ਬਾਅਦ ਓਲੰਪਿਕ 'ਚ ਹਰਾਇਆ
ਆਸਟ੍ਰੇਲੀਆ ਖਿਲਾਫ਼ ਭਾਰਤ ਦੇ ਪ੍ਰਦਰਸ਼ਨ ਦੀ ਖਾਸ ਗੱਲ ਮਨਪ੍ਰੀਤ ਸਿੰਘ ਤੇ ਉਪ ਕਪਤਾਨ ਹਾਰਦਿਕ ਸਿੰਘ ਦੀ ਅਗਵਾਈ ਵਾਲੇ ਮਿਡਫੀਲਡ ਤੇ ਗੁਰਜੰਟ ਸਿੰਘ ਅਤੇ ਸੁਖਜੀਤ ਸਿੰਘ ਦੀ ਅਗਵਾਈ ਵਾਲੀ ਫਰੰਟ ਲਾਈਨ ਵਿਚਕਾਰ ਸ਼ਾਨਦਾਰ ਤਾਲਮੇਲ ਸੀ। ਗੁਰਜੰਟ ਤੇ ਸੁਖਜੀਤ ਨੇ ਆਪਣੀ ਖੇਡ ਨਾਲ ਆਸਟ੍ਰੇਲੀਆ ਦੇ ਡਿਫੈਂਸ ਨੂੰ ਦਬਾਅ ਵਿੱਚ ਰੱਖਿਆ।


ਟੋਕੀਓ ਓਲੰਪਿਕ ਦੀ ਕਾਂਸੀ ਮੈਡਲ ਜੇਤੂ ਭਾਰਤੀ ਟੀਮ ਇਕ ਵਾਰ ਫਿਰ ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਗ੍ਰੇਟ ਬ੍ਰਿਟੇਨ ਖਿਲਾਫ਼ ਹਰ ਵਿਭਾਗ 'ਚ ਲੀਡ ਲੈਣ ਦੀ ਕੋਸ਼ਿਸ਼ ਕਰੇਗੀ। ਅਭਿਸ਼ੇਕ ਆਸਟ੍ਰੇਲੀਆ ਖਿਲਾਫ਼ ਫਾਰਵਰਡ ਲਾਈਨ 'ਚ ਸਰਗਰਮ ਰਹੇ ਤੇ ਟੂਰਨਾਮੈਂਟ 'ਚ ਆਪਣਾ ਦੂਜਾ ਮੈਦਾਨੀ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ।


ਸ਼ਾਨਦਾਰ ਫਾਰਮ ਵਿੱਚ ਕਪਤਾਨ ਹਰਮਨਪ੍ਰੀਤ
ਆਸਟ੍ਰੇਲੀਆ ਖਿਲਾਫ਼ ਕਪਤਾਨ ਹਰਮਨਪ੍ਰੀਤ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ ਤੇ ਉਸ ਨੇ ਇਸ ਮੈਚ 'ਚ ਦੋ ਗੋਲ ਕੀਤੇ। ਪੈਰਿਸ ਓਲੰਪਿਕ ਵਿੱਚ ਭਾਰਤੀ ਕਪਤਾਨ ਦੇ ਨਾਮ ਹੁਣ ਛੇ ਗੋਲ ਹਨ। ਅਮਿਤ ਰੋਹੀਦਾਸ ਤੇ ਜਰਮਨਪ੍ਰੀਤ ਸਿੰਘ ਨੇ ਡਿਫੈਂਸ 'ਚ ਸ਼ਾਨਦਾਰ ਜਜ਼ਬਾ ਦਿਖਾਇਆ, ਜਦਕਿ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਆਪਣਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਦੇ ਹੋਏ ਗੋਲ ਦੇ ਸਾਹਮਣੇ ਦੀਵਾਰ ਵਾਂਗ ਖੜ੍ਹਾ ਸੀ ਅਤੇ ਕਈ ਬਚਾਅ ਕੀਤੇ।


ਭਾਰਤੀ ਟੀਮ ਇਕ ਵਾਰ ਫਿਰ ਗ੍ਰੇਟ ਬ੍ਰਿਟੇਨ ਖਿਲਾਫ਼ ਉਸ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕਰੇਗੀ। ਆਸਟ੍ਰੇਲੀਆ ਖਿਲਾਫ਼ ਗੇਂਦ ਨੂੰ ਭਾਰਤੀ ਡਿਫੈਂਸ ਤੋਂ ਮਿਡਫੀਲਡ ਅਤੇ ਫਿਰ ਫਰੰਟ ਲਾਈਨ ਵਿੱਚ ਲੰਘਦਾ ਦੇਖਣਾ ਸ਼ਾਨਦਾਰ ਸੀ। ਭਾਰਤੀ ਖਿਡਾਰੀਆਂ ਨੇ ਇਸ ਮੈਚ 'ਚ 'ਏਰੀਅਲ' ਪਾਸ ਦਾ ਸ਼ਾਨਦਾਰ ਇਸਤੇਮਾਲ ਕੀਤਾ ਸੀ ਤੇ ਟੀਮ ਗ੍ਰੇਟ ਬ੍ਰਿਟੇਨ ਖਿਲਾਫ਼ ਵੀ ਇਸ ਦਾ ਪ੍ਰਭਾਵਸ਼ਾਲੀ ਇਸਤੇਮਾਲ ਕਰਨਾ ਚਾਹੇਗੀ।


ਓਲੰਪਿਕ 'ਚ ਲਗਾਤਾਰ ਦੂਜੇ ਮੈਡਲ ਤੋਂ ਦੋ ਜਿੱਤਾਂ ਦੂਰ ਭਾਰਤੀ ਟੀਮ ਦੇ ਕੋਚ ਕ੍ਰੇਗ ਫੁਲਟਨ ਗ੍ਰੇਟ ਬ੍ਰਿਟੇਨ ਖਿਲਾਫ਼ ਟੀਮ ਦੇ ਖਿਡਾਰੀਆਂ ਤੋਂ ਇਕ ਹੋਰ ਚੰਗੇ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ।


ਇਹ ਵੀ ਪੜ੍ਹੋ : Punjab Ghaggar River: ਹਿਮਾਚਲ ਪ੍ਰਦੇਸ਼ 'ਚ ਪੈ ਰਿਹਾ ਮੀਂਹ ਹੁਣ ਪੰਜਾਬ 'ਚ ਮਚਾ ਸਕਦਾ ਤਬਾਹੀ! ਘੱਗਰ ਨਦੀ ਦਾ ਵਧਿਆ ਪਾਣੀ