ਨੌਜਵਾਨਾਂ ਲਈ ਖੁਸ਼ਖਬਰੀ! ਆਸਟ੍ਰੇਲੀਆ `ਚ ਵੀ ਮਿਲੇਗੀ ਭਾਰਤ ਦੀ ਡਿਗਰੀ ਨੂੰ ਮਾਨਤਾ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀ ਨੇ ਕਿਹਾ ਕਿ ਸਾਡੇ ਦੁਵੱਲੇ ਸਿੱਖਿਆ ਸੰਬੰਧਾਂ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਆਸਟ੍ਰੇਲੀਆ-ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
Indian degrees recognised in Australia news: ਭਾਰਤ 'ਚ ਅਜਿਹੇ ਕਈ ਨੌਜਵਾਨ ਹਨ ਜੋ ਕਿ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖਦੇ ਹਨ। ਹੁਣ ਅਜਿਹੇ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਡਿਗਰੀ ਨੂੰ ਹੁਣ ਆਸਟ੍ਰੇਲੀਆ 'ਚ ਵੀ ਮਾਨਤਾ ਮਿਲੇਗੀ। ਭਾਰਤ ਦੌਰੇ 'ਤੇ ਆਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Australia PM Anthony Albanese in India news) ਵੱਲੋਂ ਬੁੱਧਵਾਰ ਸ਼ਾਮ ਨੂੰ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ ਦੇਸ਼ ਅਤੇ ਭਾਰਤ ਸਰਕਾਰ ਵੱਲੋਂ ਆਸਟ੍ਰੇਲੀਆ-ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਅਲਬਾਨੀਜ਼ ਨੇ ਇੱਕ ਸਮਾਗਮ ਵਿੱਚ (Australia PM Anthony Albanese in India news) ਅਧਿਕਾਰਤ ਤੌਰ 'ਤੇ ਘੋਸ਼ਣਾ ਕੀਤੀ ਕਿ ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਗੁਜਰਾਤ ਦੇ ਗਾਂਧੀਨਗਰ ਵਿਖੇ ਇੱਕ ਅੰਤਰਰਾਸ਼ਟਰੀ ਸ਼ਾਖਾ ਕੈਂਪਸ ਸਥਾਪਤ ਕਰੇਗੀ।
Indian degrees recognised in Australia news: ਆਸਟ੍ਰੇਲੀਆ ਵਿੱਚ ਭਾਰਤੀ ਡਿਗਰੀ ਨੂੰ ਮਿਲੇਗੀ ਮਾਨਤਾ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਨਵੀਂ ਵਿਧੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਇੱਕ ਭਾਰਤੀ ਵਿਦਿਆਰਥੀ ਹੋ ਅਤੇ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਹੋ ਜਾਂ ਪੜ੍ਹਾਈ ਕੀਤੀ ਹੈ, ਤਾਂ ਘਰ ਪਰਤਣ 'ਤੇ ਤੁਹਾਡੀ ਮਿਹਨਤ ਨਾਲ ਕੀਤੀ ਡਿਗਰੀ ਨੂੰ ਮਾਨਤਾ ਦਿੱਤੀ ਜਾਵੇਗੀ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਵੱਡੇ ਭਾਰਤੀ ਡਾਇਸਪੋਰਾ ਸਮੂਹ (500,000 ਅਤੇ ਵਧ ਰਹੇ) ਦੇ ਮੈਂਬਰ ਹੋ, ਤਾਂ ਤੁਹਾਡੀ ਭਾਰਤੀ ਡਿਗਰੀ ਨੂੰ ਆਸਟ੍ਰੇਲੀਆ ਵਿੱਚ ਵੀ ਮਾਨਤਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Punjab Budget Session 2023 Live Updates: ਸਿੱਧੂ ਮੂਸੇਵਾਲਾ ਨੂੰ ਲੈ ਕੇ ਸਦਨ 'ਚ ਹੰਗਾਮਾ, ਕਾਂਗਰਸ ਵੱਲੋਂ ਸਦਨ ਤੋਂ ਵਾਕਆਉਟ
Indian degrees recognised in Australia news: ਨਵੀਂ ਸਕਾਲਰਸ਼ਿਪ ਦਾ ਵੀ ਕੀਤਾ ਐਲਾਨ
ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਨਵੀਂ ਸਕਾਲਰਸ਼ਿਪ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਨਵੀਂ ਸਕਾਲਰਸ਼ਿਪ ਦਾ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਚਾਰ ਸਾਲਾਂ ਤੱਕ ਪੜ੍ਹਾਈ ਕਰਨ ਲਈ ਹੈ। ਇਸ ਸਕਾਲਰਸ਼ਿਪ ਇੱਕ ਵਿਆਪਕ ਦੋਸਤੀ ਪ੍ਰੋਗਰਾਮ ਦਾ ਹਿੱਸਾ ਹੈ ਜੋ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਸੱਭਿਆਚਾਰਕ, ਵਿਦਿਅਕ ਅਤੇ ਭਾਈਚਾਰਕ ਸੰਬੰਧਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਅੰਮ੍ਰਿਤਸਰ ਦੌਰੇ ਦੇ ਮੱਦੇਨਜ਼ਰ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ ਦਾ ਰਸਤਾ ਕੀਤਾ ਬੰਦ!
(For more news apart from Indian degrees recognised in Australia, stay tuned to Zee PHH)